Operation Valentine Release Date: ਗਲੈਮਰ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਅਤੇ ਗਲੋਬਲ ਪੱਧਰ 'ਤੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਲੈ ਕੇ, ਸਾਬਕਾ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੀ ਹੋਈ ਹੈ। ਉਸ ਕੋਲ ਆਉਣ ਵਾਲੇ ਪ੍ਰੋਜੈਕਟਾਂ ਦੀ ਲੰਮੀ ਸੂਚੀ ਹੈ, ਜਿਸ ਵਿੱਚ ਜੌਨ ਅਬਰਾਹਿਮ ਨਾਲ 'ਤੇਹਰਾਨ' ਅਤੇ ਵਰੁਣ ਤੇਜ ਨਾਲ 'ਆਪ੍ਰੇਸ਼ਨ ਵੈਲੇਨਟਾਈਨ' ਸ਼ਾਮਲ ਹਨ। ਇਸ ਵਿਚਾਲੇ ਮਾਨੁਸ਼ੀ ਦੇ ਛਿੱਲਰ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਫਿਲਮ 'ਆਪ੍ਰੇਸ਼ਨ ਵੈਲੇਨਟਾਈਨ' ਜਲਦ ਹੀ ਸਿਨੇਮਾਘਰਾਂ ਵਿੱਚ ਦਸਤਕ ਦੇਣ ਵਾਲੀ ਹੈ।





ਦੱਸ ਦੇਈਏ ਕਿ ਫਿਲਮ ਦੀ ਸਟਾਰ ਕਾਸਟ ਵੱਲੋਂ ਪੋਸਟਰ ਸ਼ੇਅਰ ਕਰ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਿਲਮ 8 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸ ਦੀ ਰਿਲੀਜ਼ ਡੇਟ ਅਤੇ ਪੋਸਟਰ ਨੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। 


ਕਾਬਿਲੇਗੌਰ ਹੈ ਕਿ ਇਸ ਫਿਲਮ ਤੋਂ ਪਹਿਲਾਂਮਾਨੁਸ਼ੀ ਨੇ ਅਕਸ਼ੈ ਕੁਮਾਰ ਦੇ ਨਾਲ ਇਤਿਹਾਸਕ ਮਹਾਂਕਾਵਿ 'ਸਮਰਾਟ ਪ੍ਰਿਥਵੀਰਾਜ' ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ, ਜਿਸ ਤੋਂ ਉਸਨੇ ਖੂਬ ਵਾਹੋ-ਵਾਹੀ ਖੱਟੀ। ਉਸਨੇ ਸਮਰਾਟ ਪ੍ਰਿਥਵੀਰਾਜ ਦੀ ਪਤਨੀ ਸੰਯੋਗਿਤਾ ਦੀ ਭੂਮਿਕਾ ਨਿਭਾਈ। ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਦੀਆਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। ਪਰ ਫਿਰ ਵੀ ਬਾਕਸ ਆਫਿਸ 'ਤੇ ਅਸਫਲ ਰਹੀ। ਫਿਲਹਾਲ ਆਪਣੀ ਫਿਲਮ 'ਆਪ੍ਰੇਸ਼ਨ ਵੈਲੇਨਟਾਈਨ' ਵਿੱਚ ਮਾਨੁਸ਼ੀ ਛਿੱਲਰ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ। 


ਅਕਸ਼ੈ ਕੁਮਾਰ ਦੀ ਗੱਲ ਕਰਿਏ ਤਾਂ ਇਨ੍ਹੀਂ ਦਿਨੀਂ ਖਿਲਾੜੀ ਕੁਮਾਰ ਆਪਣੀ ਅਪਕਮਿੰਗ ਫਿਲਮ ਦੇ ਚੱਲਦੇ ਸੁਰਖੀਆਂ ਵਿੱਚ ਹਨ। ਇਸ ਫਿਲਮ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।