'Gadar 2' Backlash In Pakistan: ਸੰਨੀ ਦਿਓਲ ਇੱਕ ਵਾਰ ਫਿਰ 'ਗਦਰ 2' ਵਿੱਚ ਆਪਣਾ ਮਸ਼ਹੂਰ ਕਿਰਦਾਰ ਤਾਰਾ ਸਿੰਘ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ ਰਿਲੀਜ਼ ਤੋਂ ਬਾਅਦ ਤੋਂ ਹੀ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। 'ਗਦਰ 2' 2001 ਦੀ ਬਲਾਕਬਸਟਰ ਫਿਲਮ 'ਗਦਰ: ਏਕ ਪ੍ਰੇਮ ਕਥਾ' ਦਾ ਸੀਕਵਲ ਹੈ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਸਿਹਤ ਵਿਗੜੀ, ਮਾਨਸਾ ਦੇ ਨਿੱਜੀ ਹਸਪਤਾਲ 'ਚ ਦਾਖਲ


ਅਸਲ ਫਿਲਮ 'ਹਮਾਰਾ ਹਿੰਦੁਸਤਾਨ ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ, ਔਰ ਜ਼ਿੰਦਾਬਾਦ ਰਹੇਗਾ' ਦੇ ਡਾਇਲੌਗ ਲਈ ਯਾਦ ਕੀਤਾ ਜਾਂਦਾ ਹੈ। ਅਤੇ ਦੂਜੇ ਪਾਰਟ ਵਿੱਚ, ਸੰਨੀ ਦਿਓਲ ਪਾਕਿਸਤਾਨੀ ਫੌਜ ਦੇ ਕਮਾਂਡਰ ਨੂੰ ਕਹਿੰਦਾ ਹੈ, "ਜੇ ਅੱਜ ਵੀ ਤੁਹਾਡੇ ਦੇਸ਼ ਦੇ ਲੋਕਾਂ ਨੂੰ ਭਾਰਤ ਵਾਪਸ ਜਾਣ ਦਾ ਮੌਕਾ ਮਿਲਿਆ ... ਤਾਂ ਅੱਧਾ ਪਾਕਿਸਤਾਨ ਖਾਲੀ ਹੋ ਜਾਵੇਗਾ।" ਜਿਨ੍ਹਾਂ ਨੇ ਫਿਲਮ ਅਤੇ ਦਿਓਲ ਦੀ ਆਲੋਚਨਾ ਕੀਤੀ ਸੀ। ਹਾਲਾਂਕਿ ਪਾਕਿਸਤਾਨ ਦੇ ਲੋਕਾਂ ਨੂੰ ਇਹ ਡਾਇਲੌਗ ਪਸੰਦ ਨਹੀਂ ਆਇਆ। ਹੁਣ ਫਿਲਮ ਦੀ ਅਤੇ ਸੰਨੀ ਦਿਓਲ ਦੀ ਕਾਫੀ ਜ਼ਿਆਦਾ ਨਿੰਦਾ ਹੋ ਰਹੀ ਹੈ।


ਪਾਕਿਸਤਾਨ 'ਚ 'ਗਦਰ 2' ਦਾ ਵਿਰੋਧ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ 'ਚ ਫਿਲਮ 'ਗਦਰ 2' ਦੇ ਰਿਲੀਜ਼ ਹੋਣ ਤੋਂ ਬਾਅਦ ਪਾਕਿਸਤਾਨੀਆਂ ਤੋਂ ਇਸ 'ਤੇ ਉਨ੍ਹਾਂ ਦਾ ਪ੍ਰਤੀਕਰਮ ਪੁੱਛਿਆ ਗਿਆ ਤਾਂ ਉਥੇ ਮੌਜੂਦ ਇਕ ਨਾਗਰਿਕ ਨੇ ਕਿਹਾ ਕਿ "ਇਕ ਪਾਕਿਸਤਾਨੀ ਇਕ ਹਜ਼ਾਰ ਭਾਰਤੀ ਫੌਜੀਆਂ ਦੇ ਬਰਾਬਰ ਹੈ।" ਇਸ ਦੇ ਨਾਲ ਨਾਲ ਇਸ ਸ਼ਖਸ ਨੇ ਸੰਨੀ ਦਿਓਲ ਨੂੰ ਆਮਣੇ ਸਾਹਮਣੇ ਦੀ ਲੜਾਈ ਦੀ ਚੁਣੌਤੀ ਵੀ ਦਿੱਤੀ।





'ਗਦਰ 2' ਨੇ ਵੀਕੈਂਡ 'ਤੇ ਚੰਗੀ ਕਮਾਈ ਕੀਤੀ
ਇਸ ਦੌਰਾਨ 'ਗਦਰ 2' ਨੇ ਵੀਕੈਂਡ ਕਲੈਕਸ਼ਨ ਦੇ ਰਿਕਾਰਡ ਤੋੜ ਦਿੱਤੇ ਹਨ ਅਤੇ ਆਪਣੀ ਰਿਲੀਜ਼ ਦੇ ਤਿੰਨ ਦਿਨਾਂ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਤੀਜੇ ਦਿਨ ਯਾਨੀ ਐਤਵਾਰ ਨੂੰ ਸ਼ਾਹਰੁਖ ਖਾਨ ਦੀ 'ਪਠਾਨ' ਅਤੇ 'ਬਾਹੂਬਲੀ' ਦੀ 50 ਕਰੋੜ ਤੋਂ ਵੱਧ ਦੀ ਕਮਾਈ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਨਾਲ 'ਗਦਰ 2' ਦੀ ਕੁੱਲ ਕਮਾਈ ਹੁਣ 134 ਕਰੋੜ ਰੁਪਏ ਹੋ ਗਈ ਹੈ।


ਦੱਸ ਦੇਈਏ ਕਿ 'ਗਦਰ 2' 'ਚ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਤੋਂ ਇਲਾਵਾ ਉਤਕਰਸ਼ ਸ਼ਰਮਾ ਅਤੇ ਸਿਮਰਤ ਕੌਰ ਸਮੇਤ ਕਈ ਹੋਰ ਕਲਾਕਾਰਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। ਇਸ ਸਮੇਂ 'ਗਦਰ 2' ਦਾ ਕ੍ਰੇਜ਼ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ।


ਇਹ ਵੀ ਪੜ੍ਹੋ: ਐਸ਼ਵਰਿਆ ਰਾਏ ਦੀ ਧੀ ਆਰਾਧਿਆ ਫਿਰ ਹੋਈ ਟਰੋਲ, ਸਕੂਲ 'ਚ ਮੇਕਅੱਪ ਵਿੱਚ ਆਈ ਨਜ਼ਰ, ਲੋਕਾਂ ਨੇ ਦਿੱਤੀ ਨਸੀਹਤ