ਨਵੀਂ ਦਿੱਲੀ: ਫਿਲਮ 'ਵੀਰੇ ਦੀ ਵੈਡਿੰਗ' ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਕਾਫੀ ਸੁਰਖੀਆਂ 'ਚ ਹੈ। ਫਿਲਮ 'ਚ ਪੁਲਕਿਤ ਸਮਰਾਟ, ਜਿੰਮੀ ਸ਼ੇਰਗਿਲ, ਕੀਰਤੀ ਖਰਬੰਦਾ, ਸਤੀਸ਼ ਕੌਸ਼ਿਕ ਵਰਗੇ ਨਾਮੀ ਕਲਾਕਾਰ ਹਨ। ਫਿਲਮ ਦੀ ਡਾਇਰੈਕਸ਼ਨ ਆਸ਼ੂ ਤ੍ਰਿਖਾ ਨੇ ਕੀਤੀ ਹੈ। ਆਸ਼ੂ ਬਾਲੀਵੁੱਡ 'ਚ ਪਹਿਲਾਂ ਵੀ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ।


ਫਿਲਮ ਦੇ ਨਾਂ ਨੂੰ ਲੈ ਕੇ ਹੁਣ ਵੀ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ, ਦਰਸ਼ਕ ਕਨਫਿਊਜ਼ ਹੋ ਗਏ ਹਨ ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ ਕਰੀਨਾ ਕਪੂਰ ਤੇ ਸੋਨਮ ਕਪੂਰ ਦੀ ਨਹੀਂ। ਇਹ ਹੈ ਪੁਲਕਿਤ ਸਮਰਾਟ ਤੇ 'ਕੀਰਤੀ ਖਰਬੰਦਾ' ਦੀ ਫਿਲਮ 'ਵੀਰੇ ਦੀ ਵੈਡਿੰਗ'।

ਫਿਲਮ ਦੇ ਟ੍ਰੇਲਰ ਦੀ ਸ਼ੁਰੂਆਤ ਪੁਲਕਿਤ ਦੇ ਡਾਇਲਾਗ ਨਾਲ ਹੁੰਦੀ ਹੈ। ਇਸ 'ਚ ਉਹ ਕਹਿੰਦੇ ਹਨ, "ਮੇਰੀ ਲਾਈਫ 'ਚ ਤਾਂ ਕੋਈ ਪ੍ਰਾਬਲਮ ਨਹੀਂ, ਪਰ ਜਲਦ ਹੀ ਇਹ ਬਦਲ ਜਾਂਦਾ ਹੈ। ਉਸ ਦੀ ਜ਼ਿੰਦਗੀ 'ਚ ਇੱਕ ਤੋਂ ਬਾਅਦ ਇੱਕ ਨਵੀਂ ਮੁਸੀਬਤ ਆਉਂਦੀ ਹੈ। ਫਿਲਮ ਨੂੰ ਪ੍ਰੋਡਿਊਸ ਰਜਤ ਬਖਸ਼ੀ ਤੇ ਪ੍ਰਮੋਦ ਗੋਂਬਰ ਨੇ ਕੀਤਾ ਹੈ। ਇਹ 9 ਮਾਰਚ ਨੂੰ ਰਿਲੀਜ਼ ਹੋਵੇਗੀ।