ਮੁੰਬਈ:ਅਦਾਕਾਰ ਅਮਿਤਾਬ ਬੱਚਨ ਟਵਿੱਟਰ ’ਤੇ ਆਪਣਾ ਅਕਾਉਂਟ ਬੰਦ ਕਰ ਸਕਦੇ ਹਨ।  ਟਵਿੱਟਰ ’ਤੇ ਆਪਣੀ ਫੈਨ ਸੰਖਿਆ ਦੇ 33 ਮਿਲੀਅਨ ਤੋਂ ਘੱਟ ਕੇ 32.9 ਮਿਲੀਅਨ ਰਹਿ ਜਾਣ ਕਰਕੇ ਨਾਖ਼ੁਸ਼ ਹਨ। ਇੱਕ ਪੋਸਟ ਰਾਹੀਂ ਉਨ੍ਹਾਂ ਮਜ਼ਾਕ ਕਰਦਿਆਂ ਕਿਹਾ ਕਿ ਉਹ ਆਪਣਾ ਟਵਿੱਟਰ ਅਕਾਊਂਟ ਬੰਦ ਕਰਨ ਬਾਰੇ ਸੋਚ ਰਹੇ ਹਨ। ਆਪਣੀ ਪੋਸਟ ਵਿੱਚ ਉਨ੍ਹਾਂ ਟਵਿੱਟਰ ਨੂੰ ਆਪਣੇ ਪ੍ਰਸ਼ੰਸਕਾਂ ਦੀ ਗਿਣਤੀ ਘਟਾਉਣ ਲਈ ਧੰਨਵਾਦ ਕੀਤਾ ਹੈ।


[embed]https://twitter.com/SrBachchan/status/958763306075877377[/embed]
ਹਾਲਾਂਕਿ ਬਾਅਦ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਉਹ ਮਜ਼ਾਕ ਕਰ ਰਹੇ ਹਨ। ਉਨ੍ਹਾਂ ਲਿਖਿਆ ਕਿ ਟਵਿੱਟਰ ਦੇ ਇਸ ਸਮੁੰਦਰ ਵਿੱਚ ਹੋਰ ਵੀ ਕਈ ਮੱਛੀਆਂ ਹਨ। ਜ਼ਿਕਰਯੋਗ ਹੈ ਕਿ ਟਵਿੱਟਰ ’ਤੇ ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ 32.9 ਮਿਲੀਅਨ ਹੈ। ਟਵਿੱਟਰ ਦੇ ਨਾਲ-ਨਾਲ ਅਮਿਤਾਬ ਬੱਚਨ ਇੰਸਟਾਗ੍ਰਾਮ ’ਤੇ ਵੀ ਆਪਣੀਆਂ ਤਸਵੀਰਾਂ ਪਾਉਂਦੇ ਹਨ।