ਨਵੀਂ ਦਿੱਲੀ: ਫਿਲਮ 'ਪਦਮਾਵਤ' ਕਮਾਈ ਦੇ ਲਗਤਾਰ ਰਿਕਾਰਡ ਤੋੜ ਰਹੀ ਹੈ। ਫਿਲਮ ਨੇ ਹੁਣ ਤੱਕ 308 ਕਰੋੜ ਰੁਪਏ ਕਮਾ ਲਏ ਹਨ। ਇਸ ਦੇ ਨਾਲ ਹੀ 'ਪਦਮਾਵਤ' ਸਾਲ 2018 ਵਿੱਚ ਇਹ ਕਾਰਨਾਮਾ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।

https://twitter.com/rameshlaus/status/958930948115935233

ਟਰੇਡ ਐਨਾਲਿਸਟ ਰਮੇਸ਼ ਬਾਲਾ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਕਿ ਫਿਲਮ ਨੇ ਦੁਨੀਆ ਭਰ ਵਿੱਚ ਕਰੋੜ ਰੁਪਏ ਕਮਾ ਲਏ ਹਨ। ਫਿਲਮ ਨੇ ਭਾਰਤ ਵਿੱਚ 201.50 ਕਰੋੜ ਰੁਪਏ ਤੇ ਵਿਦੇਸ਼ਾਂ ਵਿੱਚ 106.50 ਕਰੋੜ ਰੁਪਏ ਕਮਾਏ ਹਨ। ਇਸ ਤਰ੍ਹਾਂ ਫਿਲਮ ਨੇ 308 ਰੁਪਏ ਕਮਾ ਲਏ ਹਨ।