ਆਮਦਨ ਕਰ ਵਿਭਾਗ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਅਲੀਬਗ ਮੁੰਬਈ ਵਿੱਚ ਖੇਤੀਬਾੜੀ ਵਾਲੀ ਜ਼ਮੀਨ 'ਤੇ ਗੈਰ ਕਾਨੂੰਨੀ ਢੰਗ ਨਾਲ ਬੰਗਲਾ ਬਣਾਉਣ ਦੇ ਮਾਮਲੇ ਵਿੱਚ ਇਨਕਮ ਟੈਕਸ ਵਿਭਾਗ ਨੇ ਬੰਗਲੇ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਬੇਨਾਮੀ ਪ੍ਰਾਪਰਟੀ ਟ੍ਰਾਂਜੈਕਸ਼ਨ ਐਕਟ ਤਹਿਤ ਕੀਤੀ ਗਈ ਹੈ। ਇਹ ਰਿਪੋਰਟ ਕੀਤੀ ਗਈ ਹੈ ਕਿ ਨੋਟਿਸ ਦਸੰਬਰ ਦੇ ਮਹੀਨੇ ਵਿੱਚ ਦਿੱਤਾ ਗਿਆ ਸੀ। ਇਸ ਤੋਂ ਬਾਅਦ, ਇਹ 25 ਦਿਨ ਪਹਿਲਾਂ ਇਹ ਪ੍ਰਾਪਰਟੀ ਅਟੈਚ ਕੀਤੀ ਗਈ ਸੀ।

ਇਹ ਉਹੀ ਫਾਰਮ ਹਾਊਸ ਹੈ ਜਿੱਥੇ ਸ਼ਾਹਰੁਖ ਖਾਨ ਨੇ ਆਪਣਾ 52ਵਾਂ ਜਨਮ ਦਿਨ ਮਨਾਇਆ ਸੀ। ਜਨਮ ਦਿਨ ਬੈਸ਼ ਕਰਨ ਜੌਹਰ, ਫਰਾਹ ਖਾਨ, ਕੈਟਰੀਨਾ ਕੈਫ, ਸਿਧਾਰਥ ਮਲਹੋਤਰਾ ਤੇ ਆਲੀਆ ਭੱਟ ਵਰਗੇ ਕਈ ਅਦਾਕਾਰ ਵੀ ਸ਼ਾਮਲ ਸਨ। ਇਸ ਪਾਰਟੀ ਦੀਆਂ ਕਈ ਫੋਟੋਆਂ ਸਾਹਮਣੇ ਆਈਆਂ ਸਨ, ਜਿਸ ਵਿੱਚ ਆਨੰਦ ਮਾਣਦੇ ਇਹ ਸਿਤਾਰਿਆਂ ਨੂੰ ਵੇਖਿਆ ਗਿਆ ਸੀ। ਇਸ ਪਾਰਟੀ ਨੂੰ ਲੈ ਕੇ ਵਿਵਾਦ ਵੀ ਹੋਏ ਸੀ। ਸ਼ਾਹਰੁਖ ਖਾਨ ਜਨਮ ਦਿਨ ਦੀ ਪਾਰਟੀ ਦਾ ਜਸ਼ਨ ਮਨਾਉਣ ਪਿੱਛੋਂ ਮੁੰਬਈ ਵਾਪਸ ਆ ਰਿਹਾ ਸੀ। ਉਸ ਵੇਲੇ, ਖਾਨ ਦੇ ਨਿੱਜੀ ਸਟਾਫ MLC ਜਯੰਤ ਪਾਟਿਲ ਨਾਲ ਬਹਿਸ ਪਏ ਸੀ ਤੇ ਪਾਟਿਲ ਨੇ ਉਨ੍ਹਾਂ ਨੂੰ ਖਰੀ ਖੋਟੀ ਵੀ ਸੁਣਾਈ ਸੀ, ਪਰ ਖਾਨ ਨੇ ਕੋਈ ਜਵਾਬ ਨਹੀਂ ਦਿੱਤਾ।

ਸ਼ਾਹਰੁਖ ਖਾਨ ਦਾ ਇਹ ਫਾਰਮ ਹਾਊਸ ਤਕਰੀਬਨ 19,960 ਮੀਟਰ ਹੈ। ਇੱਥੇ ਇੱਕ ਵੱਡਾ ਸਵੀਮਿੰਗ ਪੂਲ ਤੇ ਹੈਲੀਪੈਡ ਹੈ। ਫਾਰਮ ਹਾਊਸ ਦੀ ਕੀਮਤ 146,7 ਮਿਲੀਅਨ ਹੈ, ਜੋ ਹੁਣ ਕਰੀਬ 5 ਗੁਣਾ ਵਧਣ ਦੀ ਸੰਭਾਵਨਾ ਹੈ। ਪਹਿਲਾਂ, ਸ਼ਾਹਰੁਖ ਖ਼ਾਨ ਦੇ ਫਾਰਮ ਹਾਊਸ 'ਤੇ ਵੀ ਵਾਤਾਵਰਨ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ।