ਮੁੰਬਈ: ਟੀਵੀ ਰਿਐਲਿਟੀ ਸ਼ੋਅ ਬਿਗ ਬੌਸ ਸੀਜ਼ਨ 11 ਤੋਂ ਸੁਰਖੀਆਂ ਵਿੱਚ ਆਈ ਅਰਸ਼ੀ ਖ਼ਾਨ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਉਨ੍ਹਾਂ ਨੇ ਐਨ.ਬੀ.ਟੀ ਡਾਟ ਕੌਮ ਨਾਲ ਗੱਲ ਕਰਦਿਆਂ ਸਲਮਾਨ ਖਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਰਸ਼ੀ ਖ਼ਾਨ ਦਾ ਕਹਿਣਾ ਹੈ ਕਿ ਉਹ ਸਲਮਾਨ ਖ਼ਾਨ ਨਾਲ ਰੋਮੈਂਟਿਕ ਸੀਨ ਕਰਨਾ ਚਾਹੁੰਦੀ ਹੈ। ਅਰਸ਼ੀ ਬਹੁਤ ਜਲਦ ਸਾਊਥ ਦੀ ਫਿਲਮ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਬਾਹੂਬਲੀ ਫੇਮ ਪ੍ਰਭਾਸ ਵੀ ਨਜ਼ਰ ਆਉਣਗੇ।
ਅਰਸ਼ੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਲਮਾਨ ਖ਼ਾਨ ਨੇ ਫ਼ਿਲਮਾਂ ਵਿੱਚ ਅੱਜ ਤੱਕ ਕਿਸੇ ਨੂੰ ਕਿੱਸ ਨਹੀਂ ਕੀਤਾ। ਮੈਂ ਸਲਮਾਨ ਨਾਲ ਕਿਸਿੰਗ ਤੇ ਰੋਮੈਂਟਿਕ ਸੀਨ ਕਰਨਾ ਚਾਹੁੰਦੀ ਹਾਂ। ਅਰਸ਼ੀ ਨੇ ਇਹ ਵੀ ਦੱਸਿਆ ਕਿ ਉਹ ਬਿੱਗ ਬੌਸ ਦੌਰਾਨ ਸਲਮਾਨ ਦੀ ਤਸਵੀਰ ਨੂੰ ਇਸ ਲਈ ਕਿੱਸ ਕਰਦੀ ਸੀ ਕਿਉਂਕਿ ਉਹ ਉਸ ਨਾਲ ਫ਼ਿਲਮ ਵਿੱਚ ਰੋਮੈਂਟਿਕ ਸੀਨ ਕਰਨਾ ਚਹੁੰਦੀ ਹੈ। ਇੰਨਾ ਕਹਿਣ ਦੇ ਬਾਵਜੂਦ ਅਰਸ਼ੀ ਇਹ ਜਾਣਦੀ ਹੈ ਕਿ ਸਲਮਾਨ ਆਪਣੀਆਂ ਫ਼ਿਲਮਾਂ ਵਿੱਚ ਕਿਸਿੰਗ ਸੀਨ ਨਹੀਂ ਰੱਖਦੇ ਹਨ। ਇਹ ਹੀ ਵਜ੍ਹਾ ਹੈ ਕਿ ਅਰਸ਼ੀ ਨੇ ਖੁਦ ਵੀ ਮੰਨਿਆ ਕਿ ਸਲਮਾਨ ਦੀਆਂ ਫ਼ਿਲਮਾਂ ਵਿੱਚ ਕਿਸਿੰਗ ਸੀਨ ਨਹੀਂ ਹੁੰਦੇ।
ਅਰਸ਼ੀ ਜਲਦ ਹੀ ਬੌਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਹੈ। ਕੁਝ ਸਮਾਂ ਪਹਿਲਾਂ ਹੀ ਅਰਸ਼ੀ ਦੇ ਮੈਨੇਜਰ ਫਿਲਨ ਰੈਮੇਡੀਓਜ਼ ਨੇ ਟਵੀਟ ਕਰਕੇ ਦੱਸਿਆ ਕਿ ਅਰਸ਼ੀ ਖ਼ਾਨ ਨੇ ਮਸ਼ਹੂਰ ਅਭਿਨੇਤਾ ਪ੍ਰਭਾਸ ਨਾਲ ਇੱਕ ਵੱਡੀ ਫਿਲਮ ਦਾ ਪ੍ਰੋਜੈਕਟ ਸਾਈਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਮਾਨ ਖ਼ਾਨ, ਕਲਰਜ਼ ਟੀਵੀ ਤੇ ਬਿੱਗ ਬੌਸ ਦਾ ਸ਼ੁਕਰੀਆ ਅਦਾ ਕੀਤਾ ਹੈ। ਇਸ ਤੋਂ ਇਲਾਵਾ ਅਰਸ਼ੀ ਦੇ ਹੱਥ ਇੱਕ ਹੋਰ ਵੱਡਾ ਰਿਐਲਿਟੀ ਸ਼ੋਅ ਲੱਗ ਗਿਆ ਹੈ। ਅਰਸ਼ੀ ਬ੍ਰਿਟਿਸ਼ ਸੀਰੀਜ਼ "ਸੈਲੀਬ੍ਰਿਟੀ ਬਿੱਗ ਬ੍ਰਦਰ" ਵਿੱਚ ਵੀ ਨਜ਼ਰ ਆਉਣ ਵਾਲੀ ਹੈ।
ਅਰਸ਼ੀ ਨੇ ਇਸ ਬਾਰੇ ਦੱਸਿਆ ਕੀ ਇਹ ਸ਼ੋਅ ਵਧੇਰੇ ਮਜ਼ੇਦਾਰ ਤੇ ਬਿਹਤਰੀਨ ਅਨੁਭਵ ਹੋਵੇਗਾ। ਮੈਂ "ਬਿੱਗ ਬੌਸ" ਤੋਂ ਬਾਅਦ ਮਹਿਸੂਸ ਕਰਦੀ ਹਾਂ ਕਿ ਹੁਣ ਮੈਂ "ਬਿੱਗ ਬ੍ਰਦਰ" ਲਈ ਵੀ ਤਿਆਰ ਹਾਂ। ਮੈਂ ਇਸ ਗੱਲ ਦਾ ਹਿਸਾਬ ਲਾ ਚੁੱਕੀ ਹਾਂ ਕਿ ਕੀ ਕਰਨਾ ਹੈ ਤੇ ਕਿ ਨਹੀਂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਵਜ੍ਹਾ ਨਾਲ ਮੈਨੂੰ ਲੱਗਦਾ ਹੈ ਕਿ ਮੈਂ "ਬਿੱਗ ਬ੍ਰਦਰ" ਵਿੱਚ ਅਜਨਬੀ ਲੋਕਾਂ ਨਾਲ ਸਮਾਂ ਬਿਤਾ ਕੇ ਭਾਰਤ ਦੀ ਅਗਵਾਈ ਕਰ ਸਕਦੀ ਹਾਂ। ਇਸ ਤਸਵੀਰ ਨੂੰ ਪੋਸਟ ਕਰਦਿਆਂ ਅਰਸ਼ੀ ਨੇ ਲਿਖਿਆ ਹੈ ਕਿ ਅਵਾਮ ਆਪ ਹੀ ਦੱਸੇ ਕਿ ਮੈਂ ਕੈਸੀ ਲੱਗ ਰਹੀ ਹਾਂ। ਬਿੱਗ ਬੌਸ ਦੇ ਘਰ ਵਿੱਚ ਅਰਸ਼ੀ ਅਵਾਮ ਸ਼ਬਦ ਦਾ ਬਹੁਤ ਇਸਤਮਾਲ ਕਰਦੀ ਸੀ।