Katrina Kaif Pregnancy: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਪਿਛਲੇ 2 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸੀ। ਡੇਟਿੰਗ ਤੋਂ ਬਾਅਦ ਦੋਵਾਂ ਨੇ ਸਾਲ 2021 'ਚ ਵਿਆਹ ਕਰ ਲਿਆ। ਇਸ ਦੌਰਾਨ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕੈਟਰੀਨਾ ਕੈਫ ਦੀ ਪ੍ਰੈਗਨੈਂਸੀ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਕਈ ਦਾਅਵਿਆਂ ਵਿੱਚ ਤਾਂ ਇੱਥੋਂ ਤੱਕ ਕਿਹਾ ਗਿਆ ਕਿ ਕੈਟਰੀਨਾ 2 ਮਹੀਨਿਆਂ ਦੀ ਗਰਭਵਤੀ ਹੈ। ਇਨ੍ਹਾਂ ਵਾਇਰਲ ਖ਼ਬਰਾਂ ਦਾ ਸੱਚ ਕੀ ਹੈ ਸਾਹਮਣੇ ਆਇਆ ਹੈ।

Continues below advertisement


ਦਰਅਸਲ, ਕੈਟਰੀਨਾ ਕੈਫ ਨੂੰ ਕੁਝ ਦਿਨ ਪਹਿਲਾਂ ਮੁੰਬਈ ਏਅਰਪੋਰਟ 'ਤੇ ਬਹੁਤ ਢਿੱਲੇ ਸਲਵਾਰ-ਕੁਰਤਾ ਪਹਿਨੇ ਸਪੌਟ ਹੋਈ ਸੀ। ਜਿਸ ਨੇ ਵੀ ਐਕਟਰਸ ਨੂੰ ਇਸ ਲੁੱਕ 'ਚ ਦੇਖਿਆ ਉਹ ਹੈਰਾਨ ਰਹਿ ਗਿਆ। ਇਸ ਦੇ ਨਾਲ ਹੀ ਇਸ ਲੁੱਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੈਟਰੀਨਾ ਦੇ ਗਰਭਵਤੀ ਹੋਣ ਦੇ ਦਾਅਵੇ ਸ਼ੁਰੂ ਹੋ ਗਏ ਹਨ।


ਵਿੱਕੀ ਦੇ ਬੁਲਾਰੇ ਨੇ ਕੈਟਰੀਨਾ ਦੇ ਗਰਭਵਤੀ ਹੋਣ ਦੀਆਂ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਬੁਲਾਰੇ ਨੇ ਕਿਹਾ ਹੈ ਕਿ ਗਰਭਵਤੀ ਹੋਣ ਦੀਆਂ ਖ਼ਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਰਿਪੋਰਟ ਝੂਠੀ ਹੈ। ਇਹ ਇੱਕ ਅਫਵਾਹ ਹੈ।


ਇਸ ਸਮੇਂ ਕੁਆਲਟੀ ਟਾਈਮ ਸਪੈਂਡ ਕਰ ਰਿਹਾ ਕੱਪਲ


ਕੈਟਰੀਨਾ ਕੈਫ ਇਸ ਸਮੇਂ ਆਪਣੇ ਪਤੀ ਅਤੇ ਐਕਟਰ ਵਿੱਕੀ ਕੌਸ਼ਲ ਨਾਲ ਨਿਊਯਾਰਕ 'ਚ ਹੈ, ਜਿੱਥੇ ਉਹ ਖੂਬ ਮਸਤੀ ਕਰ ਰਹੀ ਹੈ। ਐਕਟਰਸ ਕੈਟਰੀਨਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਜ਼ੇਦਾਰ ਪਲਾਂ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ- 'ਸਭ ਚੀਜ਼ਾਂ ਦਾ ਘਰ... ਮੇਰੀ ਪਸੰਦੀਦਾ ਥਾਂ।'


ਇਹ ਵੀ ਪੜ੍ਹੋ: Raipur Helicopter Crash: ਰਾਏਪੁਰ ਹਵਾਈ ਅੱਡੇ 'ਤੇ ਹੈਲੀਕਾਪਟਰ ਕਰੈਸ਼, ਦੋ ਪਾਇਲਟਾਂ ਦੀ ਮੌਤ