Raipur News: ਰਾਏਪੁਰ ਏਅਰਪੋਰਟ 'ਤੇ ਵੱਡਾ ਹਾਦਸਾ ਵਾਪਰਿਆ ਹੈ। ਸਵਾਮੀ ਵਿਵੇਕਾਨੰਦ ਹਵਾਈ ਅੱਡੇ 'ਤੇ ਹੈਲੀਕਾਪਟਰ ਕਰੈਸ਼ ਹੋ ਗਿਆ। ਸੀਐਮ ਭੁਪੇਸ਼ ਬਘੇਲ ਨੇ ਟਵੀਟ ਕੀਤਾ ਕਿ ਇਸ ਹਾਦਸੇ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇੱਕ ਟ੍ਰੇਨਿੰਗ ਹੈਲੀਕਾਪਟਰ ਕਰੈਸ਼ ਹੋ ਗਿਆ।
ਹਾਦਸਾ 9:10 ਵਜੇ ਵਾਪਰਿਆ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, "ਰਾਏਪੁਰ ਹਵਾਈ ਅੱਡੇ 'ਤੇ ਸਰਕਾਰੀ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਦੁਖਦਾਈ ਸੂਚਨਾ ਮਿਲੀ। ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਾਕਤ ਅਤੇ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ।"
ਜਾਣਕਾਰੀ ਮੁਤਾਬਕ ਹੈਲੀਕਾਪਟਰ 'ਚ ਪਾਇਲਟ ਏਪੀ ਸ਼੍ਰੀਵਾਸਤਵ ਅਤੇ ਕੈਪਟਨ ਗੋਪਾਲ ਕ੍ਰਿਸ਼ਨ ਪਾਂਡਾ ਸਵਾਰ ਸੀ। ਉਹ ਅਭਿਆਸ ਦੌਰਾਨ ਵਾਪਸ ਲੈਂਡ ਕਰ ਰਹੇ ਸੀ, ਜਿਸ ਦੌਰਾਨ ਅੱਗ ਲੱਗਣ ਕਾਰਨ ਹਾਦਸਾ ਵਾਪਰ ਗਿਆ। ਇਹ ਹੈਲੀਕਾਪਟਰ ਰਾਏਪੁਰ ਰਾਜ ਸਰਕਾਰ ਦਾ ਦੱਸਿਆ ਜਾ ਰਿਹਾ ਹੈ।
ਅਧਿਕਾਰੀ ਰਾਮਕ੍ਰਿਸ਼ਨ ਹਸਪਤਾਲ ਤੋਂ ਐਮਐਲਸੀ ਲਈ ਰਵਾਨਾ ਹੋ ਗਏ ਹਨ, ਹਸਪਤਾਲ ਪ੍ਰਸ਼ਾਸਨ ਨੇ ਦੋਵਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਦੋਵਾਂ ਨੂੰ ਆਈਸੀਯੂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਲਾਸ਼ਾਂ ਦਾ ਪੰਚਨਾਮਾ ਤਿਆਰ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਦਸੇ ਵਿੱਚ ਹੈਲੀਕਾਪਟਰ ਪੂਰੀ ਤਰ੍ਹਾਂ ਨੁਕਸਾਨਿਆ ਗਿਆ, ਇਸ ਦੇ ਖੰਭ ਦਾ ਇੱਕ ਹਿੱਸਾ ਡਿੱਗ ਗਿਆ।
ਇਹ ਵੀ ਪੜ੍ਹੋ: Milky Way Black Hole: ਦੁਨੀਆ 'ਚ ਪਹਿਲੀ ਵਾਰ ਮਿਲੀ ਆਕਾਸ਼ਗੰਗਾ ਦੇ ਬਲੈਕ ਹੋਲ ਦੀ ਤਸਵੀਰ ਆਈ ਸਾਹਮਣੇ