ਸ਼ਾਮਲੀ : ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ 2 ਫੁੱਟ 6 ਇੰਚ ਉੱਚੇ ਅਜ਼ੀਮ ਮਨਸੂਰੀ ਨੇ ਪੀਐਮ ਨਰਿੰਦਰ ਮੋਦੀ ਨੂੰ ਆਪਣਾ ਵਿਆਹ ਕਰਵਾਉਣ ਦੀ ਗੁਹਾਰ ਲਗਾਈ ਹੈ। ਅਜ਼ੀਮ ਦਾ ਕਹਿਣਾ ਹੈ ਕਿ ਪਿਛਲੇ ਸਾਲ 9 ਮਾਰਚ 2021 ਨੂੰ ਉਸ ਦੀ ਹਾਪੁੜ ਦੀ ਰਹਿਣ ਵਾਲੀ ਇਕ ਲੜਕੀ ਨਾਲ ਮੰਗਣੀ ਹੋਈ ਸੀ ਅਤੇ ਮੇਰੀ ਦੁਲਹਨ ਵੀ ਮੇਰੇ ਜਿੰਨੇ ਕੱਦ ਵਾਲੀ ਹੈ। ਕੁੜੀ ਵਾਲੇ ਵਿਆਹ ਲਈ ਪੂਰੀ ਤਰ੍ਹਾਂ ਤਿਆਰ ਹਨ ਪਰ ਮੇਰੇ ਮਾਤਾ -ਪਿਤਾ ਅਜੇ ਮੇਰਾ ਵਿਆਹ ਨਹੀਂ ਕਰਵਾਉਣਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨੋਂ ਭਰਾਵਾਂ ਦਾ ਇਕੱਠੇ ਵਿਆਹ ਕਰਾਂਗੇ।
ਉੱਥੇ ਹੀ ਵੀਰਵਾਰ ਨੂੰ ਅਜ਼ੀਮ ਹੱਥ 'ਚ ਪੋਸਟਰ ਲੈ ਕੇ ਐੱਸਐੱਚਓ ਕੋਲ ਪਹੁੰਚਿਆ ਅਤੇ ਕਿਹਾ ਕਿ ਮੇਰਾ ਵਿਆਹ ਕਰਵਾ ਦਿਓ, ਮੇਰੀਆਂ ਦੁਆਵਾਂ ਲੈ ਲਓ। ਮੇਰੇ ਪਰਿਵਾਰਕ ਮੈਂਬਰ ਮੇਰਾ ਵਿਆਹ ਨਹੀਂ ਕਰਵਾ ਰਹੇ ਹਨ। ਜਿਸ ਨਾਲ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ ਉਹ ਹਾਪੁੜ ਦੀ ਰਹਿਣ ਵਾਲੀ ਹੈ ਅਤੇ ਬੀ.ਕਾਮ ਕਰ ਰਹੀ ਹੈ। ਕੈਰਾਨਾ ਦੇ ਐਸਐਚਓ ਨੇ ਉਸ ਵੱਲੋਂ ਲਿਖਿਆ ਪੱਤਰ ਲੈ ਕੇ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਤੁਹਾਡਾ ਵਿਆਹ ਕਰਵਾ ਦੇਣਗੇ।
ਅਜ਼ੀਮ ਦਾ ਕਹਿਣਾ ਹੈ ਕਿ 'ਮੇਰੀ ਵਿਆਹ ਕਰਵਾਉਣ ਦੀ ਬਹੁਤ ਇੱਛਾ ਹੈ। ਮੈਂ ਰਾਤ ਨੂੰ ਸੌਂ ਨਹੀਂ ਸਕਦਾ। ਕੋਈ ਨਹੀਂ ਜਾਣਦਾ ਕਿ ਮੈਂ ਆਪਣੇ ਜੀਵਨ ਸਾਥੀ ਲਈ ਕਿੰਨਾ ਪਰੇਸ਼ਾਨ ਹਾਂ। ਮੇਰੇ ਭਰਾਵਾਂ ਦਾ ਵਿਆਹ ਹੁੰਦਾ ਰਹੇਗਾ , ਪਹਿਲਾਂ ਮੇਰਾ ਕਰਵਾ ਦਿਓ। ਮੇਰੇ ਮਾਪੇ ਗਲਤੀ ਕਰ ਰਹੇ ਹਨ ਕਿ ਉਹ ਮੇਰਾ ਵਿਆਹ ਨਹੀਂ ਕਰਵਾ ਰਹੇ। ਰਮਜ਼ਾਨ ਵੀ ਚਲੇ ਗਏ ਅਤੇ ਮੈਂ ਇਤਕਾਫ਼ ਵਿੱਚ ਵੀ ਬੈਠਾ ਸੀ ਅਤੇ ਰੋ -ਰੋ ਦੁਆ ਵੀ ਮੰਗੀ ਸੀ। ਮੇਰੇ ਮਾਤਾ-ਪਿਤਾ ਨੇ ਕਿਹਾ ਸੀ ਕਿ ਮੇਰਾ ਵਿਆਹ ਈਦ 'ਤੇ ਹੋਵੇਗਾ। ਹੁਣ ਈਦ ਵੀ ਚਲੀ ਗਈ ਹੈ। ਮੈਂ ਪੀਐਮ ਮੋਦੀ ਅਤੇ ਸੀਐਮ ਯੋਗੀ ਆਦਿਤਿਆਨਾਥ ਨੂੰ ਵੀ ਆਪਣੇ ਵਿਆਹ ਦੀ ਸਿਫਾਰਿਸ਼ ਕੀਤੀ ਸੀ ਪਰ ਮੇਰੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਹੈ।
ਇਸ ਤੋਂ ਪਹਿਲਾਂ 28 ਸਾਲਾ ਅਜ਼ੀਮ ਮਨਸੂਰੀ ਮਹਿਲਾ ਥਾਣੇ ਪਹੁੰਚਿਆ ਅਤੇ ਪੁਲਿਸ ਵਾਲਿਆਂ ਨੂੰ ਆਪਣੇ ਵਿਆਹ ਲਈ ਗੁਹਾਰ ਲਗਾਈ। ਅਜ਼ੀਮ ਮਨਸੂਰੀ ਦੇ ਦਾਦਾ ਹਾਜੀ ਸਲੀਮ ਮਨਸੂਰੀ ਦਾ ਕਹਿਣਾ ਹੈ ਕਿ ਤਿੰਨੇ ਭਰਾ ਅਗਸਤ ਵਿੱਚ ਇਕੱਠੇ ਵਿਆਹ ਕਰਵਾਉਣਗੇ। ਦਾਦਾ ਹਾਜੀ ਸਲੀਮ ਮਨਸੂਰੀ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲੇ ਉਨ੍ਹਾਂ ਕੋਲ ਆਏ ਸੀ, ਉਹ ਤਿਆਰ ਹਨ। ਅਜ਼ੀਮ ਦੇ ਦੋਵੇਂ ਛੋਟੇ ਭਰਾਵਾਂ ਦੀ ਵੀ ਮੰਗਣੀ ਹੋ ਚੁੱਕੀ ਹੈ। ਤਿੰਨੇ ਭਰਾਵਾਂ ਦਾ ਇਕੱਠੇ ਵਿਆਹ ਕਰਨਗੇ।