ਮੁੰਬਈ: ਵਿੱਕੀ ਕੌਸ਼ਲ ਦੀ ਆਉਣ ਵਾਲੀ ਫਿਲਮ 'ਸਰਦਾਰ ਉਧਮ ਸਿੰਘ' ਦੀ ਬਾਈਓਪਿਕ 'ਤੇ ਅਧਾਰਤ ਹੈ ਜਿਸ ਨੂੰ ਓਟੀਟੀ 'ਤੇ ਰਿਲੀਜ਼ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਇਸ ਸਾਲ ਐਮਜ਼ੌਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਵਿੱਕੀ ਕੌਸ਼ਲ ਸਟਾਰਰ ਫਿਲਮ 16 ਅਕਤੂਬਰ ਨੂੰ ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਣ ਦੀ ਉਮੀਦ ਹੈ।


ਦੱਸ ਦੇਈਏ ਕਿ ਫਿਲਮ 'ਸਰਦਾਰ ਉਧਮ ਸਿੰਘ' ਦੀ ਸ਼ੂਟਿੰਗ ਦਸੰਬਰ 2019 ਵਿੱਚ ਮੁਕੰਮਲ ਹੋਈ ਸੀ, ਟੀਮ ਨੇ ਪੋਸਟ ਪ੍ਰੋਡਕਸ਼ਨ ਵਿੱਚ ਲੰਬਾ ਸਮਾਂ ਲਿਆ, ਕਿਉਂਕਿ ਇਹ ਫ਼ਿਲਮ ਵੱਡੇ ਪੱਧਰ 'ਤੇ ਬਣਾਈ ਜਾ ਰਹੀ ਸੀ। ਇਸ ਹਫਤੇ ਦੇ ਸ਼ੁਰੂ ਵਿੱਚ ਵਿੱਕੀ ਕੌਸ਼ਲ ਨੇ ਫੈਨਸ ਨਾਲ ਇਹ ਖ਼ਬਰ ਸਾਂਝੀ ਕੀਤੀ ਕਿ ਉਨ੍ਹਾਂ ਨੇ ਫਿਲਮ ਲਈ ਡਬਿੰਗ ਪੂਰੀ ਕਰ ਲਈ ਹੈ। ਸਟੂਡੀਓ ਤੋਂ ਇੱਕ ਤਸਵੀਰ ਸਾਂਝੀ ਕਰਦੇ ਹੋਏ, ਉਸਨੇ ਲਿਖਿਆ, 'ਡੱਬ ਐਂਡ ਡਸਟ।'


ਸਰਦਾਰ ਉਧਮ ਸਿੰਘ ਬਾਇਓਪਿਕ: ਸ਼ੂਜੀਤ ਸਰਕਾਰ ਵਲੋਂ ਨਿਰਦੇਸ਼ਤ ਇਹ ਫਿਲਮ 'ਸਰਦਾਰ ਉਧਮ ਸਿੰਘ' ਦੀ ਬਾਇਓਪਿਕ ਹੈ। ਉਹ ਕ੍ਰਾਂਤੀਕਾਰੀ ਜਿਨ੍ਹਾਂ ਨੇ ਸਾਲ 1940 ਵਿੱਚ ਬ੍ਰਿਟਿਸ਼ ਇੰਡੀਆ 'ਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਅਤੇ 1919 ਦੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਇਹ ਫਿਲਮ 2 ਅਕਤੂਬਰ, 2020 ਨੂੰ ਰਿਲੀਜ਼ ਹੋਣ ਵਾਲੀ ਸੀ। ਪਰ, ਕੋਰੋਨਾਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਕਾਰਨ ਫਿਲਮ ਨੂੰ ਜਨਵਰੀ 2021 ਵਿੱਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਗਿਆ। ਪਰ ਬਾਅਦ ਵਿੱਚ ਫਿਲਮ ਨੂੰ ਮੁੜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ। ਅਤੇ ਹੁਣ ਇਹ ਫਿਲਮ ਅਗਲੇ ਮਹੀਨੇ ਦੀ 16 ਤਰੀਕ ਨੂੰ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: Covid-19 Vaccine: ਹੁਣ ਤੱਕ ਦੇਸ਼ 'ਚ ਕੋਰੋਨਾ ਟੀਕੇ ਦੀਆਂ 74 ਕਰੋੜ ਤੋਂ ਵੱਧ ਡੋਜ਼ ਦੇਣ ਦਾ ਟੀਚਾ ਪੂਰਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904