ਰੀਅਲ ਸਟੰਟ ਕਰਨ ਵਾਲੇ ਬਾਲੀਵੁੱਡ ਅਦਾਕਾਰ ਨੇ ਪੁਤਿਨ ਨਾਲ 10 ਯੋਧਿਆਂ ਦੀ ਸੂਚੀ 'ਚ ਬਣਾਈ ਥਾਂ
ਏਬੀਪੀ ਸਾਂਝਾ | 22 Jul 2020 11:56 AM (IST)
ਬਾਲੀਵੁੱਡ ਐਕਟਰ ਵਿਦਯੁੱਤ ਜਾਮਵਾਲ ਆਪਣੇ ਰੀਅਲ ਸਟੰਟ ਕਰਕੇ ਫੈਨਸ 'ਚ ਕਾਫ਼ੀ ਫੇਮਸ ਹੈ। ਉਸ ਨੇ ਆਪਣੇ ਐਕਸ਼ਨ ਨਾਲ ਹੁਣ ਹਾਲ ਹੀ 'ਚ ਇੱਕ ਹੋਰ ਪ੍ਰਾਪਤੀ ਹਾਸਲ ਕੀਤੀ ਹੈ।
ਮੁੰਬਈ: ਹਾਲ ਹੀ 'ਚ ਦ ਰੀਚੈਸਟ ਨਾਂ ਦੇ ਪੋਰਟਲ ਨੇ ਦੁਨੀਆ ਤੋਂ ਅਜਿਹੇ 10 ਯੋਧਿਆਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਨਾਲ ਕਿਸੇ ਨੂੰ ਵੀ ਪੰਗਾ ਲੈਣਾ ਭਾਰੀ ਪੈ ਸਕਦਾ ਹੈ। ਦੱਸ ਦਈਏ ਕਿ ਇਸ ਸੂਚੀ 'ਚ ਜਿੱਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਦ ਮੈਨ ਵਰਸਸ ਵਾਈਲਡ ਦੇ ਮੇਜ਼ਬਾਨ ਬੇਅਰ ਗ੍ਰੀਲਜ਼ ਵਰਗੇ ਨਾਂ ਸ਼ਾਮਲ ਹਨ। ਉੱਥੇ ਹੀ ਹੁਣ ਇਸ ਲਿਸਟ 'ਚ ਭਾਰਤੀ ਅਭਿਨੇਤਾ ਵਿਦਯੁੱਤ ਜਾਮਵਾਲ (Vidyut Jammwal) ਨੇ ਆਪਣੀ ਖਾਸ ਥਾਂ ਬਣਾਈ ਹੈ। ਅਜਿਹਾ ਕਰਨ ਵਾਲੇ ਵਿਦਯੁੱਤ ਇਕਲੌਤੇ ਇੰਡੀਅਨ ਐਕਟਰ ਹਨ। ਇਸ ਲਿਸਟ ਦੇ ਸਾਹਮਣੇ ਆਉਣ ਤੋਂ ਬਾਅਦ ਵਿਦਯੁੱਤ ਨੇ ਟਵੀਟ ਕੀਤਾ ਹੈ। ਵੇਖੋ ਉਸ ਦਾ ਟਵੀਟ: ਵਿਦਯੁੱਤ ਤੋਂ ਇਲਾਵਾ ਇਸ ਸੂਚੀ ਵਿੱਚ ਵਲਾਦੀਮੀਰ ਪੁਤਿਨ, ਚੀਨ ਦੇ ਮੌਂਕ ਸ਼ੀਫੂ ਸ਼ੀ ਯਨ, ਵਿਟੋ ਪੀਰਬਜਾਰੀ, ਗੀਗਾ ਉਗੁਰੂ, ਹੱਟਸੁਮੀ ਮਸਾਕੀ, ਜੇਡੀ ਐਂਡਰਸਨ, ਮੁਸਤਫਾ ਇਸਮਾਈਲ, ਮਾਰਟਿਨ ਲੀਚੀਸ, ਬੇਅਰ ਗ੍ਰੀਲਜ਼ ਸ਼ਾਮਲ ਹਨ। ਜੇਕਰ ਵਿਦਯੁੱਤ ਜਾਮਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ 'ਖੁਦਾ ਹਾਫਿਜ਼' ਜੋ ਹੌਟਸਟਾਰ 'ਤੇ ਆਵੇਗੀ ਤੇ ਦੂਜੀ ਫ਼ਿਲਮ 'ਯਾਰਾ' ਜੋ ਓਟੀਟੀ ਪਲੇਟਫਾਰਮ ਜੀ 5 'ਤੇ ਰਿਲੀਜ਼ ਹੋਵੇਗੀ 'ਚ ਨਜ਼ਰ ਆਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904