Vikas Sethi Last Post: 2000 ਦੇ ਦਹਾਕੇ ਦੇ ਮਸ਼ਹੂਰ ਟੀਵੀ ਐਕਟਰ ਵਿਕਾਸ ਸੇਠੀ ਦਾ ਐਤਵਾਰ ਨੂੰ 48 ਸਾਲ ਦੀ ਉਮਰ ਵਿੱਚ ਅਚਾਨਕ ਦੇਹਾਂਤ ਹੋ ਗਿਆ। ਅਦਾਕਾਰ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਪਤਨੀ ਜਾਹਨਵੀ ਸੇਠੀ ਨੇ ਦਿੱਤੀ ਹੈ। ਵਿਕਾਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਇਸ ਦੇ ਨਾਲ ਹੀ ਪ੍ਰਸ਼ੰਸਕ ਅਤੇ ਕਈ ਸੈਲੇਬਸ ਅਭਿਨੇਤਾ ਦੇ ਅਚਾਨਕ ਦੇਹਾਂਤ ਤੋਂ ਦੁਖੀ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

Continues below advertisement




ਵਿਕਾਸ ਨੇ 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕਹੀਂ ਤੋ ਹੋਗਾ' ਅਤੇ 'ਕਸੌਟੀ ਜ਼ਿੰਦਗੀ ਕੀ' ਵਰਗੇ ਕਈ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਦਮਦਾਰ ਭੂਮਿਕਾਵਾਂ ਨਿਭਾਈਆਂ ਸਨ। ਉਨ੍ਹਾਂ ਕਈ ਬਾਲੀਵੁੱਡ ਫਿਲਮਾਂ ਜਿਵੇਂ ਕਭੀ ਖੁਸ਼ੀ ਕਭੀ ਗ਼ਮ ਵਿੱਚ ਸਹਾਇਕ ਭੂਮਿਕਾਵਾਂ ਵੀ ਕੀਤੀਆਂ। ਵਿਕਾਸ ਦੀ ਮੌਤ ਤੋਂ ਬਾਅਦ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਆਖਰੀ ਪੋਸਟ ਵਾਇਰਲ ਹੋ ਰਹੀ ਹੈ।




ਮੌਤ ਤੋਂ ਬਾਅਦ ਆਖਰੀ ਪੋਸਟ ਵਾਇਰਲ  


ਵਿਕਾਸ ਨੇ ਆਪਣੀ ਆਖਰੀ ਪੋਸਟ ਮਈ ਮਹੀਨੇ 'ਚ ਇੰਸਟਾਗ੍ਰਾਮ 'ਤੇ ਕੀਤੀ ਸੀ। ਅਦਾਕਾਰ ਨੇ ਮਾਂ ਦਿਵਸ 'ਤੇ ਇਹ ਪੋਸਟ ਆਪਣੀ ਮਾਂ ਨੂੰ ਸਮਰਪਿਤ ਕੀਤੀ ਸੀ। ਮਰਹੂਮ ਅਭਿਨੇਤਾ ਨੇ ਆਪਣੀ ਮਾਂ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਸਨ ਅਤੇ ਉਨ੍ਹਾਂ ਲਈ ਆਪਣਾ ਪਿਆਰ ਪ੍ਰਗਟ ਕੀਤਾ ਸੀ। ਨਿੱਘ ਅਤੇ ਪਿਆਰ ਨਾਲ ਭਰੀ ਇਹ ਪੋਸਟ, ਵਿਕਾਸ ਨੇ ਆਪਣੀ ਮਾਂ ਦੇ ਨਾਲ ਉਸਦੇ ਡੂੰਘੇ ਰਿਸ਼ਤੇ ਨੂੰ ਦਰਸਾਉਂਦਾ ਹੈ, "ਮਾਂ ਦਿਵਸ ਮੁਬਾਰਕ,ਲਵ ਯੂ ਮੌਮ।"




ਅਦਾਕਾਰ ਦੀ ਮੌਤ ਤੋਂ ਪ੍ਰਸ਼ੰਸਕ ਸਦਮੇ 'ਚ 


ਵਿਕਾਸ ਦੀ ਅਚਾਨਕ ਹੋਈ ਮੌਤ ਕਾਰਨ ਪ੍ਰਸ਼ੰਸਕ ਸਦਮੇ 'ਚ ਹਨ। ਕਈ ਸੈਲੇਬਸ ਅਤੇ ਪ੍ਰਸ਼ੰਸਕ ਅਭਿਨੇਤਾ ਦੀ ਮੌਤ 'ਤੇ ਦੁੱਖ ਪ੍ਰਗਟ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, "ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ, ਵਿਕਾਸ। ਤੁਹਾਡੇ ਲਿਖੇ ਹਰ ਸ਼ਬਦ ਵਿੱਚ ਤੁਹਾਡੀ ਮਾਂ ਲਈ ਤੁਹਾਡਾ ਪਿਆਰ ਝਲਕਦਾ ਹੈ। ਤੁਸੀ ਬਹੁਤ ਯਾਦ ਆਓਗੇ।" ਇੱਕ ਹੋਰ ਨੇ ਲਿਖਿਆ, "ਵਿਸ਼ਵਾਸ ਨਹੀਂ ਹੋ ਰਿਹਾ ਕਿ ਤੁਸੀਂ ਚਲੇ ਗਏ ਹੋ। ਤੁਹਾਡੀ ਮੁਸਕਰਾਹਟ ਅਤੇ ਨਿੱਘ ਹਮੇਸ਼ਾ ਯਾਦ ਰਹੇਗਾ। ਇਸ ਮੁਸ਼ਕਲ ਸਮੇਂ ਵਿੱਚ ਤੁਹਾਡੇ ਪਰਿਵਾਰ ਲਈ ਪ੍ਰਾਰਥਨਾ ਕਰਦੇ ਹਾਂ।"




ਵਿਕਾਸ ਸੇਠੀ ਦੀ ਅਚਾਨਕ ਹੋਈ ਮੌਤ ਤੋਂ ਪਰਿਵਾਰ ਦੁੱਖੀ


ਦੱਸ ਦੇਈਏ ਕਿ ਵਿਕਾਸ ਸੇਠੀ ਦਾ ਪਹਿਲਾ ਵਿਆਹ ਅਮਿਤਾ ਨਾਲ ਹੋਇਆ ਸੀ। ਹਾਲਾਂਕਿ ਦੋਹਾਂ ਦਾ ਵਿਆਹ ਸਫਲ ਨਹੀਂ ਹੋ ਸਕਿਆ। ਇਸ ਤੋਂ ਬਾਅਦ ਵਿਕਾਸ ਨੇ ਸਾਲ 2018 ਵਿੱਚ ਜਾਹਨਵੀ ਸੇਠੀ ਨਾਲ ਦੂਜਾ ਵਿਆਹ ਕੀਤਾ। ਇਸ ਜੋੜੇ ਦੇ ਦੋ ਜੁੜਵਾ ਬੱਚੇ ਹਨ। ਇਸ ਦੇ ਨਾਲ ਹੀ ਵਿਕਾਸ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਕਾਰਨ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਪਿਆ ਹੈ। ਮਰਹੂਮ ਅਦਾਕਾਰ ਦਾ ਅੰਤਿਮ ਸੰਸਕਾਰ ਅੱਜ ਯਾਨੀ 9 ਸਤੰਬਰ ਨੂੰ ਮੁੰਬਈ ਵਿੱਚ ਹਿੰਦੂ ਰੀਤੀ ਰਿਵਾਜਾਂ ਨਾਲ ਕੀਤਾ ਜਾਵੇਗਾ।