ਮੁੰਬਈ: ਅੱਜਕੱਲ੍ਹ ਵਿਰਾਟ-ਅਨੁਸ਼ਕਾ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਦੋਵੇਂ ਇਸ ਸਮੇਂ ਇੱਕ-ਦੂਜੇ ਨਾਲ ਸੋਹਣਾ ਸਮਾਂ ਬਿਤਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਵਿਰਾਟ ਤੇ ਅਨੁਸ਼ਕਾ ਸ਼ਰਮਾ ਨੇ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਹੁਣ ਫੇਰ ਦੋਵਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।

ਵਿਰਾਟ ਅਨੁਸ਼ਕਾ ਦੀ ਫੋਟੋ ਨਿਊਜ਼ੀਲੈਂਡ ਦੇ ਜੰਗਲਾਂ ‘ਚ ਲਈ ਗਈ ਸੀ ਜਦੋਂ ਦੋਵੇਂ ਇੱਕ ਦੂਜੇ ਦਾ ਹੱਥ ਫੜ ਜੰਗਲ ਦੀ ਪੈਦਲ ਯਾਤਰਾ ਦਾ ਆਨੰਦ ਮਾਨ ਰਹੇ ਸੀ। ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਹੁਣ ਤਕ ਤਸਵੀਰ ਨੂੰ ਇੰਸਟਾਗ੍ਰਾਮ ‘ਤੇ 16 ਲੱਖ ਤੋਂ ਜ਼ਿਆਦਾ ਲਾਈਕ ਤੇ 5 ਹਜ਼ਾਰ ਤੋਂ ਜ਼ਿਆਦਾ ਕੁਮੈਂਟ ਮਿਲ ਚੁੱਕੇ ਹਨ।


ਦੋਵਾਂ ਦੀ ਤਸਵੀਰਾਂ ਜਦੋਂ ਵੀ ਸੋਸ਼ਲ ਮੀਡੀਆ ‘ਤੇ ਆਉਂਦੀਆਂ ਹਨ ਦੋਵਾਂ ਦੇ ਫੈਨਸ ਨੂੰ ਕਾਫੀ ਪਸੰਦ ਆਉਂਦੀਆਂ ਹਨ। ਅਨੁਸ਼ਕਾ ਹਾਲ ਹੀ ‘ਚ ਫ਼ਿਲਮ ‘ਜ਼ੀਰੋ’ ‘ਚ ਨਜ਼ਰ ਆ ਚੁੱਕੀ ਹੈ ਅਤੇ ਵਿਰਾਟ ਨੇ ਹਾਲ ਹੀ ‘ਚ ਨਿਊਜ਼ੀਲ਼ੈਂਡ ਖਿਲਾਫ ਵਨਡੇ ਸੀਰੀਜ਼ ਜਿੱਤੀ ਹੈ।