Rakhi Sawant Husband Adil Khan: ਡ੍ਰਾਮਾ ਕਵੀਨ ਰਾਖੀ ਸਾਵੰਤ ਅਕਸਰ ਕਿਸੇ ਨਾ ਕਿਸੇ ਕਾਰਨ ਵਿਵਾਦਾਂ ਵਿੱਚ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਕੁਝ ਸਮਾਂ ਪਹਿਲਾਂ ਉਸ ਨੇ ਆਪਣੇ ਪਤੀ ਆਦਿਲ 'ਤੇ ਗੰਭੀਰ ਦੋਸ਼ ਲਾਏ ਸੀ। ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਪੁਲਿਸ ਨੇ ਆਦਿਲ ਨੂੰ ਗ੍ਰਿਫ਼ਤਾਰ ਕਰ ਲਿਆ। ਹੁਣ ਆਦਿਲ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਬਾਹਰ ਆਉਂਦੇ ਹੀ ਉਨ੍ਹਾਂ ਨੇ ਆਪਣੀ ਸਾਈਡ ਸਟੋਰੀ ਦੱਸੀ ਅਤੇ ਰਾਖੀ 'ਤੇ ਕਈ ਗੰਭੀਰ ਦੋਸ਼ ਲਗਾਏ।
ਬਾਲੀਵੁੱਡ ਬੱਬਲ ਨੂੰ ਦਿੱਤੇ ਇੰਟਰਵਿਊ 'ਚ ਆਦਿਲ ਨੇ ਕਿਹਾ, 'ਰਾਖੀ ਵਰਗੀਆਂ ਔਰਤਾਂ ਨਾਲ ਗੱਲ ਕਰਨਾ ਵੀ ਖਤਰਨਾਕ ਹੈ। ਉਹ ਕੁਝ ਵੀ ਕਰ ਸਕਦੀ ਹੈ।
'ਰਿਤੇਸ਼ ਨੇ ਨਹੀਂ ਲਿਆ ਤਲਾਕ' - ਆਦਿਲ
ਆਦਿਲ ਖਾਨ ਨੇ ਰਾਖੀ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ ਕਿ ਉਸ ਨੇ ਰਿਤੇਸ਼ ਨਾਲ ਕਦੇ ਵਿਆਹ ਨਹੀਂ ਕੀਤਾ। ਆਦਿਲ ਨੇ ਰਿਤੇਸ਼ ਨਾਲ ਰਾਖੀ ਦੇ ਵਿਆਹ ਦੇ ਦਸਤਾਵੇਜ਼ ਵੀ ਦਿਖਾਏ। ਇਸ ਦੇ ਨਾਲ ਹੀ ਆਦਿਲ ਨੇ ਦੋਸ਼ ਲਾਇਆ ਕਿ ਜਦੋਂ ਉਸ ਦਾ ਅਤੇ ਰਾਖੀ ਦਾ ਵਿਆਹ ਹੋਇਆ ਤਾਂ ਰਾਖੀ ਦਾ ਰਿਤੇਸ਼ ਨਾਲ ਤਲਾਕ ਨਹੀਂ ਹੋਇਆ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਰਾਖੀ ਉਨ੍ਹਾਂ ਦੇ ਵਿਆਹ ਦੌਰਾਨ ਰਿਤੇਸ਼ ਦੇ ਸੰਪਰਕ ਵਿੱਚ ਸੀ ਅਤੇ ਉਸ ਨੂੰ ਵੀ ਮਿਲੀ ਸੀ। ਜਦਕਿ ਰਾਖੀ ਨੇ ਆਦਿਲ ਨੂੰ ਦੱਸਿਆ ਸੀ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਯੂ.ਕੇ. ਗਈ ਸੀ। ਬਾਅਦ ਵਿੱਚ ਆਦਿਲ ਨੇ ਰਿਤੇਸ਼ ਦੇ ਮੈਸੇਜ ਦੇਖੇ, ਜਿਸ ਤੋਂ ਉਸ ਨੂੰ ਪਤਾ ਲੱਗਾ ਕਿ ਰਾਖੀ ਅਤੇ ਰਿਤੇਸ਼ ਨੇ ਇੱਕ ਹਫਤਾ ਇਕੱਠੇ ਬਿਤਾਇਆ ਸੀ।
ਰਾਖੀ ਨੇ ਆਦਿਲ ਦੀ ਕੀਤੀ ਕੁੱਟਮਾਰ?
ਦੱਸ ਦੇਈਏ ਕਿ ਰਾਖੀ ਨੇ ਆਦਿਲ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਆਦਿਲ ਦਾ ਕਹਿਣਾ ਹੈ ਕਿ ਜਦੋਂ ਉਹ ਰਾਖੀ ਤੋਂ ਤਲਾਕ ਦੀ ਮੰਗ ਕਰਨ ਲੱਗਾ ਤਾਂ ਰਾਖੀ ਨੇ ਉਸ ਨੂੰ ਮਾਰਿਆ। ਆਦਿਲ ਨੇ ਇੱਕ ਵੀਡੀਓ ਵੀ ਦਿਖਾਈ ਜਿਸ ਵਿੱਚ ਉਸ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ।