Kajol DeepFake Video: ਸਾਉਥ ਅਦਾਕਾਰਾ ਰਸ਼ਮੀਕਾ ਮੰਡਾਨਾ ਹਾਲ ਹੀ 'ਚ ਡੀਪਫੇਕ ਵੀਡੀਓ ਕਾਰਨ ਸੁਰਖੀਆਂ 'ਚ ਰਹੀ। ਰਸ਼ਮੀਕਾ ਤੋਂ ਬਾਅਦ ਹੁਣ ਬਾਲੀਵੁੱਡ ਅਦਾਕਾਰਾ ਕਾਜੋਲ ਵੀ ਇਸ ਤਕਨੀਕ ਦਾ ਸ਼ਿਕਾਰ ਹੋ ਗਈ ਹੈ। ਜੀ ਹਾਂ, ਕਾਜੋਲ ਦਾ ਇੱਕ ਅਸ਼ਲੀਲ ਵੀਡੀਓ ਸਾਹਮਣੇ ਆਇਆ ਹੈ, ਜੋ ਹੁਣ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਰਸ਼ਮੀਕਾ ਮੰਡਾਨਾ ਤੋਂ ਬਾਅਦ ਹੁਣ ਕਾਜੋਲ ਦਾ ਡੀਪਫੇਕ ਵੀਡੀਓ ਵਾਇਰਲ
ਵੀਡੀਓ 'ਚ ਡੀਪਫੇਕ ਤਕਨੀਕ ਦੀ ਵਰਤੋਂ ਕਰਦੇ ਹੋਏ ਅਦਾਕਾਰਾ ਨੂੰ ਅਸ਼ਲੀਲ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਡੀਪਫੇਕ ਨਾਲ ਐਡਿਟ ਕੀਤੇ ਵੀਡੀਓ 'ਚ ਅਭਿਨੇਤਰੀ ਨੂੰ ਕੱਪੜੇ ਬਦਲਦੇ ਦਿਖਾਇਆ ਗਿਆ ਹੈ। ਕਾਜੋਲ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ ਕਿ 'ਕੈਮਰੇ 'ਚ ਕੱਪੜੇ ਬਦਲਦੇ ਹੋਏ ਕੈਦ ਹੋਈ ਕਾਜੋਲ ਦੇਵਗਨ'
ਕੱਪੜੇ ਬਦਲਦੇ ਹੋਏ ਅਦਾਕਾਰਾ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ
ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਾਜੋਲ ਕੈਮਰੇ ਦੇ ਸਾਹਮਣੇ ਕੱਪੜੇ ਬਦਲਦੀ ਨਜ਼ਰ ਆ ਰਹੀ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਅਨੁਸਾਰ, ਉਹ ਕਾਜੋਲ ਨਹੀਂ, ਸਗੋਂ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਹੈ। ਉਨ੍ਹਾਂ ਨੇ ਆਪਣਾ ਇਹ ਵੀਡੀਓ ਟਿਕ-ਟਾਕ 'ਤੇ ਸ਼ੇਅਰ ਕੀਤਾ, ਜੋ ਕਾਫੀ ਵਾਇਰਲ ਹੋਇਆ। ਦੱਸ ਦੇਈਏ ਕਿ ਉਨ੍ਹਾਂ ਨੇ ਇਹ ਵੀਡੀਓ ਜੂਨ ਮਹੀਨੇ 'ਚ ਸ਼ੇਅਰ ਕੀਤੀ ਸੀ। ਜੇਕਰ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਦੇਖੋਗੇ ਤਾਂ ਤੁਸੀਂ ਕਈ ਵਾਰ ਚਿਹਰਾ ਬਦਲਦਾ ਦੇਖੋਗੇ।
ਰਸ਼ਮੀਕਾ ਮਾਮਲੇ 'ਚ ਪੁਲਿਸ ਨੇ ਕੀਤੀ ਕਾਰਵਾਈ
ਦੱਸ ਦਈਏ ਕਿ ਰਸ਼ਮਿਕਾ ਮੰਡਾਨਾ ਮਾਮਲੇ 'ਚ ਦਿੱਲੀ ਪੁਲਿਸ ਨੇ 10 ਨਵੰਬਰ ਨੂੰ ਇਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 15 ਨਵੰਬਰ ਨੂੰ ਮੁਲਜ਼ਮ ਨੂੰ ਲੱਭ ਲਿਆ। ਜੀ ਹਾਂ, ਦਿੱਲੀ ਪੁਲਿਸ ਦੀ IFSO ਯੂਨਿਟ ਨੇ ਬਿਹਾਰ ਦੇ ਇੱਕ 19 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।