Anushka Post For Virat Kohli: ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਭਾਰਤ ਬਨਾਮ ਨਿਊਜ਼ੀਲੈਂਡ ਵਿਸ਼ਵ ਕੱਪ ਸੈਮੀਫਾਈਨਲ ਮੈਚ ਦੌਰਾਨ ਆਪਣਾ 50ਵਾਂ ਵਨਡੇ ਸੈਂਕੜਾ ਪੂਰਾ ਕੀਤਾ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਦੌਰਾਨ ਉਨ੍ਹਾਂ ਦੀ ਪਤਨੀ ਅਤੇ ਅਨੁਸ਼ਕਾ ਸ਼ਰਮਾ ਵੀ ਮੌਜੂਦ ਸਨ, ਜੋ ਆਪਣੇ ਪਤੀ ਦੀ ਇਸ ਉਪਲੱਬਧੀ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਅਤੇ ਖੁਸ਼ ਨਜ਼ਰ ਆਈ। ਉਹ ਸਟੇਡੀਅਮ 'ਚ ਵਿਰਾਟ ਨੂੰ ਫਲਾਇੰਗ ਕਿੱਸ ਦਿੰਦੇ ਵੀ ਨਜ਼ਰ ਆਏ ਅਤੇ ਹੁਣ ਉਨ੍ਹਾਂ ਨੇ ਵਿਰਾਟ ਲਈ ਖਾਸ ਪੋਸਟ ਲਿਖੀ ਹੈ।


ਅਨੁਸ਼ਕਾ ਸ਼ਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਆਪਣੇ ਕ੍ਰਿਕਟਰ ਪਤੀ ਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ਨੂੰ ਗੌਡ ਚਾਈਲਡ ਕਿਹਾ। ਉਸ ਨੇ ਲਿਖਿਆ- 'ਭਗਵਾਨ ਬੇਸਟ ਸਕਰੀਪਟ ਰਾਈਟਰ ਹੈ! ਮੈਨੂੰ ਆਪਣਾ ਪਿਆਰ ਦੇਣ ਲਈ ਅਤੇ ਤਾਕਤ ਤੋਂ ਤਾਕਤ ਤੱਕ ਵਧਦੇ ਹੋਏ ਦੇਖਣ ਲਈ ਅਤੇ ਉਹ ਸਭ ਕੁਝ ਹਾਸਿਲ ਕਰਨ ਲਈ ਜੋ ਤੁਹਾਡੇ ਕੋਲ ਹੈ ਅਤੇ ਹੋਏਗਾ, ਆਪਣੇ ਅਤੇ ਖੇਡ ਪ੍ਰਤੀ ਸੱਚੇ ਰਹਿਣ ਲਈ ਮੈਂ ਬਹੁਤ ਧੰਨਵਾਦੀ ਹਾਂ। ਤੁਸੀ ਸੱਚਮੁੱਚ ਗੌਡ ਚਾਈਲਡ ਹੋ।


ਵਿਰਾਟ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਰਿਕਾਰਡ
 
ਦੱਸ ਦੇਈਏ ਕਿ ਵਿਰਾਟ ਕੋਹਲੀ ਨੇ ਵਨਡੇ 'ਚ ਆਪਣਾ 50ਵਾਂ ਸੈਂਕੜਾ ਲਗਾ ਕੇ ਅਨੁਭਵੀ ਕ੍ਰਿਕਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਮੈਚ ਦੌਰਾਨ ਸਚਿਨ ਤੇਂਦੁਲਕਰ ਵੀ ਸਟੇਡੀਅਮ ਵਿੱਚ ਮੌਜੂਦ ਸਨ। ਅਜਿਹੇ 'ਚ ਜਦੋਂ ਵਿਰਾਟ ਨੇ ਸੈਂਕੜਾ ਲਗਾਇਆ ਤਾਂ ਉਹ ਕ੍ਰਿਕਟ ਦੇ ਮੈਦਾਨ 'ਤੇ ਸਚਿਨ ਅੱਗੇ ਝੁਕਦੇ ਹੋਏ ਅਤੇ ਉਨ੍ਹਾਂ ਨੂੰ ਮੱਥਾ ਟੇਕਦੇ ਨਜ਼ਰ ਆਏ। ਸਚਿਨ ਨੇ ਵਿਰਾਟ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਅਤੇ ਪਿਆਰ ਦਿੰਦੇ ਹੋਏ ਪੋਸਟ ਵੀ ਸ਼ੇਅਰ ਕੀਤੀ।


ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਚਰਚਾ 'ਚ ਅਨੁਸ਼ਕਾ 


ਅਨੁਸ਼ਕਾ ਸ਼ਰਮਾ ਪਿਛਲੇ ਕੁਝ ਦਿਨਾਂ ਤੋਂ ਆਪਣੀ ਦੂਜੀ ਪ੍ਰੈਗਨੈਂਸੀ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਅਦਾਕਾਰਾ ਨੂੰ ਢਿੱਲੇ ਪਹਿਰਾਵੇ 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਕਿਆਸ ਲਗਾਏ ਜਾਣ ਲੱਗੇ ਸਨ ਕਿ ਅਨੁਸ਼ਕਾ ਅਤੇ ਵਿਰਾਟ ਅਸਲ 'ਚ ਦੂਜੀ ਵਾਰ ਮਾਤਾ-ਪਿਤਾ ਬਣਨ ਜਾ ਰਹੇ ਹਨ। ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।