The Kerala Story Ban In West Bengal: ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਦੀ ਫਿਲਮ 'ਦਿ ਕੇਰਲ ਸਟੋਰੀ' ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਕ ਪਾਸੇ ਜਿੱਥੇ ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਦੀ ਫਿਲਮ 'ਦਿ ਕੇਰਲਾ ਸਟੋਰੀ' ਸਿਨੇਮਾਘਰਾਂ ਤੋਂ ਲੈ ਕੇ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਦੂਜੇ ਪਾਸੇ ਦੇਸ਼ ਦੇ ਕਈ ਸੂਬਿਆਂ ਵਿੱਚ ਇਸ ਫਿਲਮ ਦਾ ਭਾਰੀ ਵਿਰੋਧ ਹੋ ਰਿਹਾ ਹੈ। ਹੁਣ ਖਬਰ ਆ ਰਹੀ ਹੈ ਕਿ ਪੱਛਮੀ ਬੰਗਾਲ ਸਰਕਾਰ ਨੇ ਫਿਲਮ 'ਦਿ ਕੇਰਲਾ ਸਟੋਰੀ' 'ਤੇ ਪਾਬੰਦੀ ਲਗਾ ਦਿੱਤੀ ਹੈ। ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਫਿਲਮ ਨੂੰ ਲੈ ਕੇ ਸਖ਼ਤ ਐਕਸ਼ਨ ਲੈਂਦਿਆਂ ਵੱਡੀ ਗੱਲ ਕਹੀ ਹੈ।


ਪੱਛਮੀ ਬੰਗਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਫਿਲਮ 'ਦਿ ਕੇਰਲਾ ਸਟੋਰੀ' ਨੂੰ ਬੰਗਾਲ ਦੇ ਸਾਰੇ ਸਿਨੇਮਾਘਰਾਂ ਤੋਂ ਹਟਾ ਦਿੱਤਾ ਜਾਵੇਗਾ ਅਤੇ ਇਸ ਫਿਲਮ ਨੂੰ ਕਿਤੇ ਵੀ ਚੱਲਣ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਪੱਛਮੀ ਬੰਗਾਲ 'ਚ ਫਿਲਮ 'ਦਿ ਕੇਰਲ ਸਟੋਰੀ' 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰ ਨਫ਼ਰਤ ਫੈਲਾਉਣ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਰਾਜ 'ਚ ਸ਼ਾਂਤੀ ਬਣਾਈ ਰੱਖਣ ਲਈ ਕੇਰਲ ਸਟੋਰੀ 'ਤੇ ਪਾਬੰਦੀ ਲਗਾਈ ਗਈ ਹੈ।


ਇਹ ਵੀ ਪੜ੍ਹੋ: Kajol: 'ਕੁਛ ਕੁਛ ਹੋਤਾ ਹੈ' ਦੇ ਸੈੱਟ 'ਤੇ ਕਾਜੋਲ ਨਾਲ ਹੋਇਆ ਸੀ ਬੁਰਾ ਹਾਦਸਾ, ਅਦਾਕਾਰਾ ਦੀ ਚਲੀ ਗਈ ਸੀ ਯਾਦਦਾਸ਼ਤ


ਦੱਸਿਆ ਜਾ ਰਿਹਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਅਤੇ ਕਿਹਾ ਹੈ ਕਿ ਦਿ ਕਸ਼ਮੀਰ ਫਾਈਲਜ਼ ਕੀ ਹੈ, ਇਹ ਇਕ ਵਰਗ ਨੂੰ ਅਪਮਾਨਿਤ ਕਰਨਾ ਹੈ। ਕੇਰਲਾ ਦੀ ਕਹਾਣੀ ਕੀ ਹੈ, ਇਹ ਇੱਕ ਵਿਗਾੜਿਤ ਕਹਾਣੀ ਹੈ। ਇਸ ਤਰ੍ਹਾਂ ਮਮਤਾ ਬੈਨਰਜੀ ਸਰਕਾਰ ਨੇ ਫਿਲਮ 'ਦਿ ਕੇਰਲਾ ਸਟੋਰੀ' 'ਤੇ ਐਕਸ਼ਨ ਲਿਆ ਹੈ। ਇਸ ਤੋਂ ਪਹਿਲਾਂ 'ਦਿ ਕੇਰਲਾ ਸਟੋਰੀ' 'ਤੇ ਤਾਮਿਲਨਾਡੂ 'ਚ ਵੀ ਪਾਬੰਦੀ ਲਗਾਈ ਜਾ ਚੁੱਕੀ ਹੈ।


ਪੱਛਮੀ ਬੰਗਾਲ ਸਰਕਾਰ ਵੱਲੋਂ ਫਿਲਮ 'ਦਿ ਕੇਰਲਾ ਸਟੋਰੀ' 'ਤੇ ਪਾਬੰਦੀ ਲਗਾਉਣ ਤੋਂ ਬਾਅਦ ਫਿਲਮ ਦੇ ਨਿਰਮਾਤਾ ਵਿਪੁਲ ਅਮ੍ਰਿਤਲਾਲ ਸ਼ਾਹ ਅਤੇ ਨਿਰਦੇਸ਼ਕ ਸੁਦੀਪਤੋ ਸੇਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਵਿਪੁਲ ਨੇ ਕਿਹਾ ਹੈ ਕਿ- ਜੇਕਰ ਫਿਲਮ ਬੰਗਾਲ 'ਚ ਬੈਨ ਹੁੰਦੀ ਹੈ ਤਾਂ ਅਸੀਂ ਕਾਨੂੰਨੀ ਰਾਹ ਅਪਣਾਵਾਂਗੇ। ਇਦਾਂ ਨਹੀਂ ਹੈ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਦੀ ਸਰਕਾਰ ਸਾਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਈ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਨਹੀਂ ਹੈ, ਉੱਥੇ ਵੀ ਫਿਲਮ ਚੱਲ ਰਹੀ ਹੈ, ਜਿਵੇਂ ਕੇਰਲਾ ਵਿੱਚ। ਅਸੀਂ ਚਾਹੁੰਦੇ ਹਾਂ ਵੱਧ ਤੋਂ ਵੱਧ ਸੂਬੇ ਇਸ ਫਿਲਮ ਨੂੰ ਟੈਕਸ ਫ੍ਰੀ ਕਰਨ।


ਇਹ ਵੀ ਪੜ੍ਹੋ: Medal Trailer: ਬਾਣੀ ਸੰਧੂ-ਜੈ ਰੰਧਾਵਾ ਦੀ ਫਿਲਮ 'ਮੈਡਲ' ਦਾ ਟਰੇਲਰ ਰਿਲੀਜ਼, ਗੋਲਡ ਮੈਡਲਿਸਟ ਦੇ ਗੈਂਗਸਟਰ ਬਣਨ ਦੀ ਕਹਾਣੀ