Amitabh Bachchan Sholay Incident: ਅਮਿਤਾਭ ਬੱਚਨ ਅਤੇ ਧਰਮਿੰਦਰ ਹਿੰਦੀ ਸਿਨੇਮਾ ਜਗਤ ਦੇ ਦਿੱਗਜ ਕਲਾਕਾਰਾਂ ਵਿੱਚੋਂ ਇੱਕ ਹਨ। ਖਾਸ ਗੱਲ ਇਹ ਹੈ ਕਿ 80 ਦੀ ਉਮਰ ਪਾਰ ਕਰ ਚੁੱਕੇ ਇਹ ਦੋਵੇਂ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਅਤੇ ਫਿਲਮਾਂ ਰਾਹੀਂ ਅੱਜ ਵੀ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੇ ਹਨ। ਬਿੱਗ ਬੀ ਆਪਣੇ ਟੀਵੀ ਸ਼ੋਅ 'ਕੌਨ ਬਣੇਗਾ ਕਰੋੜਪਤੀ' ਕਾਰਨ ਵੀ ਸੁਰਖੀਆਂ 'ਚ ਰਹਿੰਦੇ ਹਨ।


ਧਰਮਿੰਦਰ ਅਤੇ ਅਮਿਤਾਭ ਦੋਵੇਂ ਹੀ ਦਿੱਗਜਾਂ ਦੇ ਨਾਂ ਬੜੇ ਸਤਿਕਾਰ ਨਾਲ ਲਏ ਜਾਂਦੇ ਹਨ। ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਦੋਵੇਂ ਕਲਾਕਾਰ ਵੱਡੇ ਪਰਦੇ 'ਤੇ ਇਕੱਠੇ ਕੰਮ ਵੀ ਕਰ ਚੁੱਕੇ ਹਨ। ਉਨ੍ਹਾਂ ਦੀ ਬਲਾਕਬਸਟਰ ਫਿਲਮ 'ਸ਼ੋਲੇ' ਨੂੰ ਅੱਜ ਵੀ ਹਰ ਕੋਈ ਯਾਦ ਕਰਦਾ ਹੈ। ਇਹ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਹੈ।



ਸ਼ੋਲੇ ਵਿੱਚ ਅਮਿਤਾਭ ਬੱਚਨ ਨੇ ਜੈ ਅਤੇ ਧਰਮਿੰਦਰ ਨੇ ਵੀਰੂ ਦੀ ਭੂਮਿਕਾ ਨਿਭਾਈ ਸੀ। ਫਿਲਮ 'ਚ ਦਿਖਾਈ ਗਈ ਦੋਵਾਂ ਦੀ ਦੋਸਤੀ ਨੇ ਵੀ ਸਾਰਿਆਂ ਦਾ ਦਿਲ ਜਿੱਤ ਲਿਆ ਸੀ। ਪਰ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਅਜਿਹੀ ਘਟਨਾ ਵੀ ਵਾਪਰੀ ਜਿਸ ਨਾਲ ਅਮਿਤਾਭ ਬੱਚਨ ਦੀ ਜਾਨ ਵੀ ਜਾ ਸਕਦੀ ਸੀ। 


1975 'ਚ ਰਿਲੀਜ਼ ਹੋਈ ਸੀ 'ਸ਼ੋਲੇ' 


ਫਿਲਮ ਸ਼ੋਲੇ ਨੂੰ ਦਹਾਕਿਆਂ ਬਾਅਦ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ। ਰਮੇਸ਼ ਸਿੱਪੀ ਦੁਆਰਾ ਨਿਰਦੇਸ਼ਿਤ ਇਹ ਫਿਲਮ 15 ਅਗਸਤ 1975 ਨੂੰ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਅਮਿਤਾਭ ਅਤੇ ਧਰਮਿੰਦਰ ਤੋਂ ਇਲਾਵਾ ਜਯਾ ਬੱਚਨ, ਸੰਜੀਵ ਕਪੂਰ, ਹੇਮਾ ਮਾਲਿਨੀ ਅਤੇ ਅਮਜਦ ਖਾਨ ਵਰਗੇ ਕਲਾਕਾਰਾਂ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਸੀ। 


ਗੁੱਸੇ ਵਿੱਚ ਲਾਲ ਹੋ ਗਏ ਸੀ ਧਰਮਿੰਦਰ 


ਇਸ ਫਿਲਮ ਦੇ ਕਲਾਈਮੈਕਸ ਸੀਨ ਦੀ ਸ਼ੂਟਿੰਗ ਦੌਰਾਨ ਸੈੱਟ 'ਤੇ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਇੱਕ ਦਿਨ, ਇੱਕ ਸੀਨ ਦੌਰਾਨ, ਧਰਮਿੰਦਰ ਨੇ ਬਿੱਗ ਬੀ 'ਤੇ ਅਸਲ ਗੋਲੀ ਚਲਾ ਦਿੱਤੀ। ਇਹ ਕਹਾਣੀ ਖੁਦ ਅਮਿਤਾਭ ਬੱਚਨ ਨੇ ਆਪਣੇ ਕੁਇਜ਼ ਸ਼ੋਅ 'ਕੌਨ ਬਣੇਗਾ ਕਰੋੜਪਤੀ' ਦੇ ਸੈੱਟ 'ਤੇ ਸੁਣਾਈ ਸੀ।


ਸ਼ੋਲੇ ਦੇ ਆਖਰੀ ਸੀਨ ਦੀ ਸ਼ੂਟਿੰਗ ਲਈ ਰਮੇਸ਼ ਸਿੱਪੀ ਨੇ ਅਸਲੀ ਗੋਲੀਆਂ ਦਾ ਇੰਤਜ਼ਾਮ ਵੀ ਕੀਤਾ ਸੀ। ਇੱਕ ਸੀਨ ਦੌਰਾਨ ਧਰਮਿੰਦਰ ਨੇ ਅਮਿਤਾਭ 'ਤੇ ਨਕਲੀ ਗੋਲੀਆਂ ਚਲਾਉਣੀਆਂ ਸੀ। ਸੀਨ ਸਹੀ ਢੰਗ ਨਾਲ ਨਹੀਂ ਹੋ ਪਾ ਰਿਹਾ ਸੀ ਤਾਂ ਨਿਰਦੇਸ਼ਕ ਨੇ ਧਰਮਿੰਦਰ ਨੂੰ ਦੋ-ਤਿੰਨ ਵਾਰ ਸੀਨ ਸ਼ੂਟ ਕਰਵਾਇਆ। ਪਰ ਧਰਮਿੰਦਰ ਗੁੱਸੇ ਵਿੱਚ ਲਾਲ ਹੋ ਚੁੱਕੇ ਸੀ।


ਧਰਮਿੰਦਰ ਨੇ ਅਮਿਤਾਭ 'ਤੇ ਚਲਾਈ ਸੀ ਅਸਲ ਗੋਲੀ 


ਜਦੋਂ ਅਗਲੀ ਵਾਰ ਨਿਰਦੇਸ਼ਕ ਨੇ ਧਰਮਿੰਦਰ ਨੂੰ ਇੱਕ ਸੀਨ ਕਰਨ ਲਈ ਕਿਹਾ, ਤਾਂ ਗੁੱਸੇ ਵਿੱਚ ਧਰਮਿੰਦਰ ਨੇ ਆਪਣੇ ਕੋਲ ਰੱਖੀਆਂ ਅਸਲ ਗੋਲੀਂਆਂ ਨੂੰ ਬੰਦੂਕ ਵਿੱਚ ਪਾਇਆ ਅਤੇ ਬਿੱਗ ਬੀ ਉੱਪਰ ਚਲਾ ਦਿੱਤੀ। ਇਹ ਖੁਸ਼ਕਿਸਮਤੀ ਸੀ ਕਿ ਬਿੱਗ ਬੀ ਨੂੰ ਕੁਝ ਨਹੀਂ ਹੋਇਆ। ਧਰਮਿੰਦਰ ਦਾ ਨਿਸ਼ਾਨਾ ਖੁੰਝ ਗਿਆ ਅਤੇ ਗੋਲੀ ਅਮਿਤਾਭ ਬੱਚਨ ਦੇ ਕੰਨ ਦੇ ਕੋਲੋਂ ਲੰਘ ਗਈ। ਧਰਮਿੰਦਰ ਦੀ ਗਲਤੀ ਕਾਰਨ ਅਮਿਤਾਭ ਮਰਦੇ-ਮਰਦੇ ਬਚੇ ਸੀ।