Why do Aamir Khan's films do bumper earnings in China: ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਭਾਰਤ 'ਚ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਹਾਲਾਂਕਿ ਫ਼ਿਲਮ ਨੇ ਭਾਰਤ ਦੇ ਮੁਕਾਬਲੇ ਵਿਦੇਸ਼ਾਂ 'ਚ ਬਿਹਤਰ ਕਮਾਈ ਕੀਤੀ ਹੈ। ਵਿਦੇਸ਼ਾਂ ਦੀ ਗੱਲ ਕਰੀਏ ਤਾਂ ਆਮਿਰ ਖ਼ਾਨ ਦੀਆਂ ਫ਼ਿਲਮਾਂ ਦੀ ਕਮਾਈ 'ਤੇ ਸਭ ਤੋਂ ਵੱਧ ਨਜ਼ਰ ਚੀਨ ਦੇ ਬਾਕਸ ਆਫਿਸ 'ਤੇ ਰਹਿੰਦੀ ਹੈ। 'ਦੰਗਲ' ਅਤੇ 'ਸੀਕ੍ਰੇਟ ਸੁਪਰਸਟਾਰ' ਨੇ ਚੀਨ 'ਚ ਕਾਫੀ ਕਮਾਈ ਕੀਤੀ ਸੀ।
'ਦੰਗਲ' ਦੀ ਚੀਨ 'ਚ ਬਾਕਸ ਆਫਿਸ ਕਲੈਕਸ਼ਨ 1300 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਦੋਹਾਂ ਫ਼ਿਲਮਾਂ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਆਮਿਰ ਖ਼ਾਨ ਉੱਥੇ ਮਸ਼ਹੂਰ ਹੋ ਗਏ ਸਨ। ਇਸ ਦਾ ਕਾਰਨ ਕਾਫੀ ਦਿਲਚਸਪ ਹੈ ਅਤੇ ਉਨ੍ਹਾਂ ਨੇ ਖੁਦ ਦੱਸਿਆ ਹੈ। ਆਮਿਰ ਖ਼ਾਨ ਨੇ ਫ਼ਿਲਮ '3 ਇਡੀਅਟਸ' ਨਾਲ ਚੀਨ 'ਚ ਘਰ-ਘਰ ਵਿੱਚ ਨਾਮ ਕਮਾਇਆ ਹੈ। ਮਜ਼ੇਦਾਰ ਗੱਲ ਇਹ ਹੈ ਕਿ ਫ਼ਿਲਮ ਪਾਇਰੇਸੀ ਰਾਹੀਂ ਉੱਥੇ ਪਹੁੰਚੀ ਸੀ।
ਮਸ਼ਹੂਰ ਹੋਣ 'ਚ ਪਾਇਰੇਸੀ ਦਾ ਸੀ ਹੱਥ
ਚੀਨ 'ਚ ਆਮਿਰ ਖ਼ਾਨ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਖ਼ਬਰਾਂ ਹਨ ਕਿ ਉਥੋਂ ਦੇ ਲੋਕ ਉਨ੍ਹਾਂ ਦੀਆਂ ਫਿਲਮਾਂ ਨੂੰ ਕਾਫ਼ੀ ਪਸੰਦ ਕਰਦੇ ਹਨ। ਉੱਥੇ ਦੇ ਲੋਕ ਹੀ ਨਹੀਂ, ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਆਮਿਰ ਦੀ ਫ਼ਿਲਮ 'ਦੰਗਲ' ਦੇਖੀ ਹੈ। ਆਮਿਰ ਖ਼ਾਨ ਨੇ ਚੀਨ ਵਿੱਚ ਆਪਣੀ ਪ੍ਰਸਿੱਧੀ ਦਾ ਰਾਜ਼ 'ਹਿੰਦੁਸਤਾਨ ਟਾਈਮਜ਼' ਨਾਲ ਸ਼ੇਅਰ ਕੀਤਾ ਹੈ। ਉਨ੍ਹਾਂ ਦੱਸਿਆ ਸੀ, "ਮੈਂ ਚੀਨ 'ਚ ਗਲਤੀ ਨਾਲ ਮਸ਼ਹੂਰ ਹੋ ਗਿਆ। ਬਹੁਤ ਸਾਰੇ ਲੋਕ ਨਹੀਂ ਜਾਣਦੇ ਹਨ ਕਿ ਇਹ ਸਭ ਸਾਲ 2009 'ਚ '3 ਇਡੀਅਟਸ' ਨਾਲ ਸ਼ੁਰੂ ਹੋਇਆ ਸੀ। ਫ਼ਿਲਮ ਪਾਇਰੇਸੀ ਰਾਹੀਂ ਚੀਨ ਦੇ ਘਰ-ਘਰ ਪਹੁੰਚੀ ਸੀ।
ਐਜੁਕੇਸ਼ਨ ਸਿਸਟਮ ਨਾਲ ਯੂਥ ਨੇ ਕੀਤਾ ਰਿਲੇਟ
ਆਮਿਰ ਦਾ ਕਹਿਣਾ ਹੈ, "ਸ਼ਾਇਦ ਉਹ ਸਿੱਖਿਆ ਪ੍ਰਣਾਲੀ ਨਾਲ ਜੁੜੇ ਵਿਸ਼ੇ ਨਾਲ ਸਬੰਧਤ ਹੈ। ਇਸ ਤੋਂ ਬਾਅਦ ਮੇਰਾ ਕੰਮ ਫਾਲੋ ਕੀਤੇ, ਜਿਸ 'ਚ 'ਪੀਕੇ' ਅਤੇ 'ਸੱਤਿਆਮੇਵ ਜਯਤੇ' ਵੀ ਸ਼ਾਮਲ ਸਨ। ਜਦੋਂ 'ਦੰਗਲ' ਚੀਨ ਵਿੱਚ ਰਿਲੀਜ਼ ਹੋਈ ਤਾਂ ਉਹ ਮੇਰੇ ਅਤੇ ਮੇਰੇ ਕੰਮ ਬਾਰੇ ਪਹਿਲਾਂ ਹੀ ਜਾਣਦੇ ਸਨ। 'ਸੀਕ੍ਰੇਟ ਸੁਪਰਸਟਾਰ' ਫਿਲਮ 'ਚ ਆਮਿਰ ਖਾਨ ਦਾ ਰੋਲ ਛੋਟਾ ਸੀ ਪਰ ਉਨ੍ਹਾਂ ਦੇ ਨਾਂਅ 'ਤੇ ਇਹ ਫ਼ਿਲਮ 110,000 ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।
ਪਿੱਟ ਗਈ ਸੀ 'ਠਗਸ ਆਫ਼ ਹਿੰਦੋਸਤਾਨ'
ਚੀਨ ਦੇ ਲੋਕ ਆਮਿਰ ਖ਼ਾਨ ਦੀਆਂ ਉਨ੍ਹਾਂ ਫ਼ਿਲਮਾਂ ਨਾਲ ਇਸ ਲਈ ਜੁੜੇ ਸਨ, ਕਿਉਂਕਿ ਉਹ ਪਰਿਵਾਰਕ ਕਦਰਾਂ-ਕੀਮਤਾਂ ਅਤੇ ਰਿਸ਼ਤਿਆਂ 'ਤੇ ਸਨ। ਉੱਥੇ ਦੇ ਨੌਜਵਾਨ ਆਮਿਰ ਨੂੰ ਬਹੁਤ ਪਸੰਦ ਕਰਨ ਲੱਗੇ। ਉੱਥੇ ਉਨ੍ਹਾਂ ਦੀ ਇੰਨੀ ਮਜ਼ਬੂਤ ਫੈਨ ਫਾਲੋਇੰਗ ਹੈ ਕਿ A+ ਨਾਂਅ ਦਾ ਇੱਕ ਫੈਨ ਕਲੱਬ ਹੈ, ਜਿਸ 'ਚ ਲੱਖਾਂ ਮੈਂਬਰ ਜੁੜੇ ਹੋਏ ਹਨ। ਹਾਲਾਂਕਿ ਆਮਿਰ ਦੀ ਫ਼ਿਲਮ 'ਠਗਸ ਆਫ਼ ਹਿੰਦੋਸਤਾਨ' ਚੀਨ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ, ਕਿਉਂਕਿ ਇਸ ਨੂੰ ਚੰਗੀ ਮਾਊਥ ਪਬਲੀਸਿਟੀ ਨਹੀਂ ਮਿਲੀ ਸੀ।