ਯੋ ਯੋ ਹਨੀ ਸਿੰਘ ਦੇ ਇਸ ਗਾਣੇ ਨੂੰ ਲੈ ਕੇ ਫੈਨਸ ਵਿੱਚ ਕਾਫੀ ਐਕਸਾਈਟਮੈਂਟ ਹੈ ਜਿਸ ਦਾ ਅੰਦਾਜ਼ਾ ਇਸ ਗਾਣੇ ਦੇ ਰਿਲੀਜ਼ ਹੋਣ ਦੇ ਕੁਝ ਹੀ ਮਿੰਟਾਂ ਵਿੱਚ ਹੀ ਮਿਲੇ ਲੱਖਾਂ ਤੋਂ ਵੱਧ ਵਿਊਜ਼ ਤੋਂ ਹੀ ਪਤਾ ਲੱਗ ਰਿਹਾ ਹੈ।
ਦੱਸ ਦੇਈਏ ਕਿ 'First Kiss' ਨੂੰ ਹਨੀ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਤੋਂ ਇਲਾਵਾ ਗਾਣੇ ਨੂੰ ਲਿਲ ਗੋਲੀ, ਹੋਮੀ ਦਿਲਵਾਲਾ, ਸਿੰਘਸੱਟਾ ਤੇ ਯੋ ਯੋ ਹਨੀ ਸਿੰਘ ਨੇ ਲਿਖਿਆ ਹੈ। ਫਸਟ ਕਿਸ ਗਾਣੇ 'ਚ ਇਪਸਿਤਾ ਦਾ ਸਟਾਈਲ ਵੀ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ 'ਤੇ ਭਰਵਾਂ ਹੁੰਗਾਰਾ ਦੇ ਰਹੇ ਹਨ।
ਇਸ ਤੋਂ ਪਹਿਲਾਂ ਹਨੀ ਸਿੰਘ ਦਾ ਇੱਕ ਹੋਰ ਗਾਣਾ ਕੇਅਰ ਨੀ ਕਰਦਾ ਵੀ ਰਿਲੀਜ਼ ਕੀਤਾ ਗਿਆ ਸੀ। ਛਲਾਂਗ ਫਿਲਮ ਦੇ ਗਾਣੇ ਕੇਅਰ ਨੀ ਕਰੀਦਾ ਵਿੱਚ ਹਨੀ ਸਿੰਘ ਦਾ ਰੈਪ ਕਮਾਲ ਦਾ ਹੈ। ਉਸ ਦੇ ਰੈਪ ਨੇ ਸੋਸ਼ਲ ਮੀਡੀਆ 'ਤੇ ਵੀ ਧਮਾਲ ਪਾ ਦਿੱਤੀ ਸੀ। ਇਸ ਰੈਪ ਨੂੰ ਯੋ ਯੋ ਹਨੀ ਸਿੰਘ ਦੇ ਨਾਲ-ਨਾਲ ਅਲਫਾਜ਼ ਤੇ ਹੋਮੀ ਦਿਲਵਾਲਾ ਨੇ ਲਿਖਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904