ਨਵੀਂ ਦਿੱਲੀ: ਕ੍ਰਿਕਟਰ ਯੁਵਰਾਜ ਸਿੰਘ ਆਪਣੇ ਵਿਆਹ ਦਾ ਕਾਰਡ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਪਹੁੰਚੇ। ਯੁਵਰਾਜ ਨੇ ਪਾਰਲੀਮੈਂਟ ਵਿੱਚ ਮੋਦੀ ਨੂੰ ਆਪਣੇ ਵਿਆਹ ਲਈ ਸੱਦਾ ਦਿੱਤਾ। ਯੁਵਰਾਜ 30 ਨਵੰਬਰ ਨੂੰ ਚੰਡੀਗੜ੍ਹ ਵਿੱਚ ਵਿਆਹ ਕਰਾਉਣ ਜਾ ਰਹੇ ਹਨ।
ਇਸ ਮੌਕੇ ਨੋਟਬੰਦੀ ਦੇ ਮਾਮਲੇ 'ਤੇ ਬੋਲਣ ਨੂੰ ਵੀ ਯੁਵਰਾਜ ਨੂੰ ਕਿਹਾ ਗਿਆ। ਉਹ ਬੋਲੇ, "ਮੈਨੂੰ ਇਸ ਵਾਰੇ ਕੁਝ ਨਹੀਂ ਪਤਾ। ਮੈਂ ਤਾਂ ਸਿਰਫ ਵਿਆਹ ਦਾ ਕਾਰਡ ਦੇਣ ਲਈ ਹੀ ਆਇਆ ਸੀ।" ਯੁਵਰਾਜ ਮਾਡਲ ਹੇਜ਼ਲ ਕੀਚ ਨਾਲ ਵਿਆਹ ਕਰਾਉਣ ਜਾ ਰਹੇ ਹਨ। ਗੁਰਦੁਆਰੇ ਵਿੱਚ ਵਿਆਹ ਕਰਾਉਣ ਤੋਂ ਬਾਅਦ 2 ਦਸੰਬਰ ਨੂੰ ਗੋਆ ਵਿੱਚ ਵਿਆਹ ਹੋਵੇਗਾ। ਉਸ ਤੋਂ ਬਾਅਦ 5 ਤੇ 7 ਦਸੰਬਰ ਨੂੰ ਦਿੱਲੀ ਵਿੱਚ ਰਿਸੈਪਸ਼ਨ ਰੱਖੀ ਜਾਏਗੀ।