ਕੀ ਤੁਸੀਂ ਵੇਖਿਆ ਯੁਵਰਾਜ ਦੇ ਵਿਆਹ ਦਾ ਕਾਰਡ ?
ਏਬੀਪੀ ਸਾਂਝਾ | 06 Nov 2016 01:32 PM (IST)
ਮੁੰਬਈ: ਯੁਵਰਾਜ ਸਿੰਘ ਤੇ ਹੇਜ਼ਲ ਕੀਚ 30 ਨਵੰਬਰ ਨੂੰ ਵਿਆਹ ਕਰਾਉਣ ਜਾ ਰਹੇ ਹਨ। ਇਸ ਸੈਲੇਬ੍ਰਿਟੀ ਜੋੜੀ ਦੇ ਵਿਆਹ ਦੇ ਕਾਰਡ ਆ ਗਏ ਹਨ ਜੋ ਬੇਹੱਦ ਵੱਖਰੇ ਤਰੀਕੇ ਦੇ ਬਣਾਏ ਗਏ ਹਨ। ਯੁਵਰਾਜ ਨੇ ਇਨ੍ਹਾਂ ਨੂੰ ਕ੍ਰਿਕਟ ਦੀ ਥੀਮ ਅਨੁਸਾਰ ਡਿਜ਼ਾਈਨ ਕਰਾਇਆ ਹੈ। ਯੁਵਰਾਜ ਨੇ ਦੱਸਿਆ, "ਅਸੀਂ ਚਾਹੁੰਦੇ ਸੀ ਕਿ ਕੁਝ ਵੱਖਰਾ ਕੀਤਾ ਜਾਵੇ ਤੇ ਡਿਜ਼ਾਈਨਰਜ਼ ਦਾ ਇਹ ਆਈਡੀਆ ਸਾਨੂੰ ਬੇਹੱਦ ਪਸੰਦ ਆਇਆ। 30 ਨਵੰਬਰ ਨੂੰ ਚੰਡੀਗੜ੍ਹ ਦੇ ਇੱਕ ਗੁਰੂਦੁਆਰੇ ਵਿੱਚ ਦੋਹਾਂ ਦਾ ਵਿਆਹ ਹੋਏਗਾ। ਉਸ ਤੋਂ ਬਾਅਦ 2 ਦਸੰਬਰ ਨੂੰ ਗੋਆ ਵਿੱਚ ਇੰਡਸਟਰੀ ਲਈ ਵਿਆਹ ਹੈ। 5 ਤੇ 7 ਤਾਰੀਖ ਨੂੰ ਦਿੱਲੀ ਵਿੱਚ ਸੰਗੀਤ ਤੇ ਰਿਸੈਪਸ਼ਨ ਹੈ।