ਨਵੀਂ ਦਿੱਲੀ-'ਦੰਗਲ' ਫ਼ਿਲਮ ਦੀ ਅਦਾਕਾਰ ਦੇ ਨਾਲ ਫਲਾਈਟ 'ਚ ਹੋਈ ਛੇੜਛਾੜ ਦੇ ਮਾਮਲੇ 'ਚ ਮੁਲਜ਼ਮ ਦੀ ਪਤਨੀ ਦਾ ਕਹਿਣਾ ਹੈ, ਮੇਰਾ ਪਤੀ ਨਿਰਦੋਸ਼ ਹੈ ਅਤੇ ਉਨ੍ਹਾਂ ਦਾ ਇਰਾਦਾ ਸ਼ੋਸ਼ਣ ਦਾ ਨਹੀਂ ਸੀ।

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ ਪੁਲਿਸ ਨੇ ਦੋਸ਼ੀ ਯਾਤਰੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਹਿਰਾਸਤ 'ਚ ਲੈ ਲਿਆ। ਪੁਲਿਸ ਨੇ ਧਾਰਾ-354 ਅਤੇ ਪੋਕਸੋ ਐਕਟ ਦੇ ਤਹਿਤ ਐਫ਼.ਆਈ.ਆਰ. ਦਰਜ ਕੀਤੀ ਹੈ। ਵਰਨਣਯੋਗ ਹੈ ਕਿ ਸਨਿੱਚਰਵਾਰ ਦੀ ਰਾਤ ਵਿਸਤਾਰਾ ਦੀ ਫਲਾਈਟ 'ਚ ਅਦਾਕਾਰਾ ਦੇ ਨਾਲ ਹੋਈ ਇਸ ਘਟਨਾ ਦੇ ਬਾਰੇ 'ਚ ਖ਼ੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਰਾਹੀਂ ਦੱਸਿਆ।

[embed]https://twitter.com/ANI/status/940131619595104256[/embed]

ਯਾਤਰੀ ਦੀ ਪਤਨੀ ਨੇ ਆਪਣੇ ਪਤੀ ਨੂੰ ਨਿਰਦੋਸ਼ ਦੱਸਦੇ ਹੋਏ ਕਿਹਾ ਕਿ ਸਾਡੇ ਪਰਿਵਾਰ 'ਚ ਇਕ ਨੌਜਵਾਨ ਵਿਅਕਤੀ ਦੀ ਮੌਤ ਹੋਈ ਸੀ, ਜਿਥੇ ਮੇਰੇ ਪਤੀ ਗਏ ਸਨ। ਉਹ ਪਿਛਲੇ 24 ਘੰਟਿਆਂ ਤੋਂ ਸੁੱਤੇ ਨਹੀਂ ਸਨ।

ਮੇਰੇ ਪਤੀ ਨੇ ਜਹਾਜ਼ ਅਮਲੇ ਨੂੰ ਵੀ ਕਿਹਾ ਸੀ ਕਿ ਉਹ ਉਸ ਨੂੰ ਪ੍ਰੇਸ਼ਾਨ ਨਾ ਕਰਨ, ਕਿਉਂਕਿ ਉਹ ਸੌਣਾ ਚਾਹੁੰਦਾ ਹੈ | ਉਨ੍ਹਾਂ ਦਾ ਪੈਰ ਕੁਰਸੀ ਦੀ ਬਾਂਹ (ਆਰਮ ਰੈਸਟ) 'ਤੇ ਸੀ ਪਰ ਉਹ ਕਿਸੇ ਦੇ ਨਾਲ ਗ਼ਲਤ ਹਰਕਤ ਕਰਨ ਦੇ ਇਰਾਦੇ ਨਾਲ ਨਹੀਂ ਸੀ।