ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਜ਼' ਨੇ ਆਪਣੇ ਓਪਨਿੰਗ ਵੀਕੈਂਡ ਦੀ ਕਮਾਈ ਨਾਲ ਹੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਫਿਲਮ ਦਰਸ਼ਕਾਂ ਨੂੰ ਬੜੀ ਪਸੰਦ ਆਈ ਹੈ ਤੇ ਤਿੰਨ ਦਿਨਾਂ ਵਿੱਚ 32 ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰ ਲਿਆ ਹੈ।
ਫਿਲਮੀ ਮਾਰਕੀਟ 'ਤੇ ਨਜ਼ਰ ਰੱਖਣ ਵਾਲੇ ਤਰਨ ਆਦਰਸ਼ ਨੇ ਸੋਸ਼ਲ ਮੀਡੀਆ ਰਾਹੀਂ ਇਸ ਫਿਲਮ ਦੀ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਇਸ ਫਿਲਮ ਨੇ ਪਹਿਲੇ ਦਿਨ 8.10 ਕਰੋੜ, ਦੂਜੇ ਦਿਨ 11.30 ਕਰੋੜ ਤੇ ਤੀਜੇ ਦਿਨ 12.80 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ ਫਿਲਮ ਨੇ ਹੁਣ ਤੱਕ 32.20 ਕਰੋੜ ਰੁਪਏ ਕਮਾ ਲਏ ਹਨ।
ਦੱਸ ਦਈਏ ਕਿ ਇਹ ਫਿਲਮ 2013 ਵਿੱਚ ਰਿਲੀਜ਼ ਹੋਈ ਫਿਲਮ 'ਫੁਕਰੇ' ਦਾ ਅਗਲਾ ਪਾਰਟ ਹੈ। ਇਸ ਵਿੱਚ ਰਿਚਾ ਚੱਢਾ, ਅਲੀ ਫਜ਼ਲ, ਮਨਜੋਤ ਸਿੰਘ, ਪੰਕਜ ਤ੍ਰਿਪਾਠੀ ਤੇ ਮਕਰੰਦ ਦੇਸ਼ਪਾਂਡੇ ਮੁੱਖ ਭੂਮਿਕਾ ਅਦਾ ਕਰ ਰਹੇ ਹਨ। ਇਸ ਫਿਲਮ ਨੇ ਇਸ ਸਾਲ ਰਿਲੀਜ਼ ਹੋਈ 'ਮੁੰਨਾ ਮਾਈਕਲ', 'ਮੁਬਾਰਕਾਂ', 'ਸਿਮਰਨ', 'ਸੀਕ੍ਰੇਟ ਸੁਪਰਸਟਾਰ' ਤੇ 'ਤੁਮਹਾਰੀ ਸੁੱਲੂ' ਦਾ ਰਿਕਾਰਡ ਤੋੜ ਦਿੱਤਾ ਹੈ।