ਨਵੀਂ ਦਿੱਲੀ: ਫਿਲਮ 'ਦੰਗਲ' ਦੀ ਅਦਾਕਾਰਾ ਜ਼ਾਇਰਾ ਵਸੀਮ ਨਾਲ ਜਹਾਜ਼ ਵਿੱਚ ਛੇੜਖਾਨੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਮੁੰਬਈ ਪੁਲਿਸ ਨੇ ਐਤਵਾਰ ਸ਼ਾਮ ਨੂੰ ਗ੍ਰਿਫਤਾਰ ਕੀਤਾ। ਉਸ ਦੀ ਪਛਾਣ 39 ਸਾਲਾ ਵਿਕਾਸ ਸੱਚਦੇਵਾ ਵਜੋਂ ਹੋਈ ਹੈ।
ਜ਼ਾਇਰਾ ਵਸੀਮ ਨੇ ਆਪਣੇ ਨਾਲ ਹੋਈ ਘਟਨਾ ਦਾ ਜ਼ਿਕਰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਲਾਈਵ ਵੀਡੀਓ ਸ਼ੇਅਰ ਕਰਕੇ ਕੀਤਾ ਸੀ। ਦੱਸ ਦਈਏ ਕਿ ਉਨ੍ਹਾਂ ਨੇ ਫਿਲਮ 'ਦੰਗਲ' ਵਿੱਚ ਰੈਸਲਰ ਗੀਤਾ ਫੋਗਟ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।
ਬੀਤੇ ਦਿਨ ਹੀ ਮੁੰਬਈ ਪੁਲਿਸ ਨੇ ਧਾਰਾ 354 (ਛੇੜਛਾੜ) ਤੇ ਪੋਕਸੋ ਐਕਟ ਤਹਿਤ ਸ਼ਿਕਾਇਤ ਦਰਜ ਕੀਤੀ ਸੀ। ਇਸ ਐਕਟ ਤਹਿਤ ਉਮਰਕੈਦ ਦੀ ਸਜ਼ਾ ਵੀ ਹੋ ਸਕਦੀ ਹੈ।