ਮੁੰਬਈ: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਅਗਲੀ ਫਿਲਮ ‘ਜ਼ੀਰੋ’ ਇਸ ਸਾਲ ਰਿਲੀਜ਼ ਹੋਏਗੀ। ਇਹ ਫਿਲਮ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਫਿਲਮ ‘ਜਬ ਤੱਕ ਹੈ ਜਾਨ’ ਤੋਂ ਬਾਅਦ ਕਿੰਗ ਖ਼ਾਨ, ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਦੀ ਤਿਕੜੀ ਇੱਕ ਵਾਰ ਫਿਰ ‘ਜ਼ੀਰੋ’ ‘ਚ ਨਜ਼ਰ ਆਏਗੀ।


ਹਾਲ ਹੀ ‘ਚ ਸ਼ਾਹਰੁਖ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਤਿੰਨੇ ਇਕੱਠੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ‘ਚ ਸ਼ਾਹਰੁਖ ਰਿਕਸ਼ਾ ਚਲਾ ਰਿਹਾ ਹੈ, ਤੇ ਪਿੱਛੇ ਅਨੁਸ਼ਕਾ ਤੇ ਕੈਟਰੀਨਾ ਬੈਠੀਆਂ ਹਨ।

ਤਸਵੀਰ ਨੂੰ ਸ਼ੇਅਰ ਕਰਦਿਆਂ ਸ਼ਾਹਰੁਖ ਨੇ ਲਿਖਿਆ ਹੈ ਕਿ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ। ਇਸ ਫਿਲਮ ਦੇ ਟਾਈਟਲ ਲਈ ਪ੍ਰਸੰਸਕਾਂ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ ਸੀ। ਫਿਲਮ ‘ਚ ਸ਼ਾਹਰੁਖ ਬੌਨੇ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਸਾਲ ਦੇ ਅੰਤ ਤਕ ਰਿਲੀਜ਼ ਹੋਵੇਗੀ।