News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਰਿਤਿਕ ਰੌਸ਼ਨ ਅਤੇ ਕੰਗਨਾ ਰਣੌਤ ਵਿਚਾਲੇ ਵਿਵਾਦ ਮੁੱਕ ਨਹੀਂ ਰਿਹਾ। ਕੰਗਨਾ ਨੇ ਪੁੱਛਿਆ ਹੈ ਕਿ ਵਿਵਾਦਾਂ ਤੋਂ ਬਚਣ ਲਈ ਰਿਤਿਕ ਨੂੰ ਆਪਣੇ ਪਿਤਾ ਦੀ ਲੋੜ ਕਿਉਂ ਪੈਂਦੀ ਹੈ ? ਉਹਨਾਂ ਕਿਹਾ ਕਿ ਪੁਰਸ਼ ਖੁਦ ਲਈ ਖੜ ਕਿਉਂ ਨਹੀਂ ਹੋ ਸਕਦੇ? ਦਰਅਸਲ ਹਾਲ ਹੀ 'ਚ ਰਾਕੇਸ਼ ਰੌਸ਼ਨ ਨੇ ਕਿਹਾ ਸੀ ਕਿ ਜਦੋਂ ਕੋਈ ਰਿਤਿਕ ਬਾਰੇ ਝੂਠ ਫੈਲਾਉਂਦਾ ਹੈ ਤਾਂ ਰਿਤਿਕ ਚੁਪ ਰਹਿੰਦੇ ਹਨ। 2- ਅਭਿਨੇਤਾ ਰਣਬੀਰ ਕਪੂਰ ਨੇ ਦੇਸ਼ ਦੇ ਨੌਜਵਾਨਾਂ ਨੂੰ ਆਪਣੇ ਚਾਰੇ ਪਾਸੇ ਹੋਣ ਵਾਲੀ ਹਿੰਸਾ ਤੋਂ ਪ੍ਰਭਾਵਿਤ ਨਾ ਹੋਣ ਅਤੇ ਕੜਵਾਹਟ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਰਣਬੀਰ ਨੇ ਕਿਹਾ ਅਸੀਂ ਲੋਕ ਮੁਸ਼ਕਲ ਸਮੇਂ 'ਚ ਜੀ ਰਹੇ ਹਾਂ। ਰਣਬੀਰ ਦੀ ਆਗਾਮੀ ਫਿਲਮ 'ਐ ਦਿਲ ਹੈ ਮੁਸ਼ਕਲ' ਵੀ ਖੁਦ ਮੁਸ਼ਕਲ 'ਚ ਫਸਦੀ ਦਿਖ ਰਹੀ ਹੈ। 3- 'ਬਾਹੂਬਲੀ ਫਿਲਮ ਦੇ ਅਭਿਨੇਤਾ ਪ੍ਰਭਾਸ ਦੀ ਮੋਮ ਦੀ ਮੂਰਤੀ ਬੈਂਕਾਕ ਦੇ ਤੁਸਾਦ ਮਿਊਜ਼ੀਅਮ 'ਚ ਲਗਾਈ ਜਾਵੇਗੀ। ਉਹ ਪਹਿਲੇ ਦੱਖਣ ਭਾਰਤੀ ਅਭਿਨੇਤਾ ਹਨ ਜਿਨਾਂ ਨੂੰ ਇਹ ਸਨਮਾਨ ਮਿਲੇਗਾ। 'ਬਾਹੂਬਲੀ' ਦੇ ਨਿਰਦੇਸ਼ਕ ਐਸ ਐਸ ਰਾਜਾਮੌਲੀ ਨੇ ਟਵਿਟਰ 'ਤੇ ਇਹ ਖਬਰ ਸਾਂਝੀ ਕੀਤੀ ਹੈ। 4- ਅਦਾਕਾਰ ਜੌਨ ਅਬਰਾਹਿਮ ਨੂੰ 2011 'ਚ ਆਈ ਫਿਲਮ 'ਫੋਰਸ' ਚ 150 ਕਿਲੋ ਦੀ ਬਾਈਕ ਚੁਕਦੇ ਵੇਖਿਆ ਗਿਆ ਸੀ। ਸੂਤਰਾਂ ਮੁਤਾਬਕ ਹੁਣ ਜੌਨ 'ਫੋਰਸ 2' ਵਿੱਚ 1,580 ਕਿਲੋ ਭਾਰ ਵਾਲੀ ਮਰਸਡੀਜ਼ ਬੈਂਜ਼ ਚੁੱਕਦੇ ਵਿਖਾਈ ਦੇਣਗੇ। 5- ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਐਮ ਐਸ ਧੋਨੀ ਦ ਅਨਟੋਲਡ ਸਟੋਰੀ’ ਨੇ ਪਹਿਲੇ ਦਿਨ ਤਾਬੜ ਤੋੜ ਕਮਾਈ ਕੀਤੀ ਹੈ। ਫਿਲਮ ਨੇ 21.30 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ। ਇਸ ਕਲੈਕਸ਼ਨ ਦੇ ਨਾਲ ਇਹ ਫਿਲਮ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ। ‘ਐਮ ਐਸ ਧੋਨੀ’ ਕ੍ਰਿਕਟਰ ਧੋਨੀ ਦੀ ਬਾਓਪਿਕ ਹੈ। ਫਿਲਮ ਨੂੰ ਉਤਰ ਪ੍ਰਦੇਸ਼ ਚ ਟੈਕਸ ਫ੍ਰੀ ਕੀਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਝਾਰਖੰਡ ਵਿੱਚ ਟੈਕਸ ਫ੍ਰੀ ਵੀ ਕਰ ਦਿੱਤਾ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਫਿਲਮ ਵਿੱਚ ਧੋਨੀ ਦਾ ਕਿਰਦਾਰ ਨਿਭਾ ਰਹੇ ਹਨ, ਜਿਸ ਨੂੰ ਲੈ ਕੇ ਉਹਨਾਂ ਦੀ ਕਾਫੀ ਤਾਰੀਫ ਹੋ ਰਹੀ ਹੈ। 6- ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਨਿੱਕਾ ਜੈਲਦਾਰ' ਦਾ ਨਵਾਂ ਗੀਤ 'ਵੱਟਾਂ ਉੱਤੇ' ਰਿਲੀਜ਼  ਹੋ ਗਿਆ । ਜਿਸ ਵਿੱਚ ਐਮੀ ਟੱਪੇ ਗਾਉਂਦੇ ਨਜ਼ਰ ਆ ਰਹੇ ਹਨ। ਐਮੀ ਅਤੇ ਸੋਨਮ ਨੇ ਇਸ ਗੀਤ 'ਚ ਹਲਕਾ ਫੁਲਕਾ ਭੰਗੜਾ ਪਾਇਆ ਹੈ। 'ਨਿੱਕਾ ਜੈਲਦਾਰ' 30 ਸਤੰਬਰ ਨੂੰ ਰਿਲੀਜ਼ ਹੋਈ ਹੈ। 7- ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਆਪਣੀ ਆਗਾਮੀ ਫਿਲਮ 'ਬੇਗਮ ਜਾਨ' 'ਚ ਰੁਝੀ ਹੋਈ ਹੈ ਜਿਸਦੀ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ । ਬੇਗਮ ਜਾਨ 6 ਜਨਵਰੀ 2017 ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਕਹਾਣੀ ਅਜਿਹੀ ਔਰਤ ਤੇ ਅਧਾਰਿਤ ਹੈ ਜੋ ਭਾਰਤ-ਪਾਕਿਸਤਾਨ ਵੰਡ ਵੇਲੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਦੀ ਹੈ। 8- ਅਮਿਲ ਕਪੂਰ ਦੇ ਬੇਟੇ ਹਰਸ਼ਵਰਧਨ ਦੀ ਆਗਾਮੀ ਫਿਲਮ 'ਮਿਰਜ਼ਿਆ' ਦਾ ਨਵਾਂ ਟਰੈਕ 'ਹੋਤਾ ਹੈ' ਰਿਲੀਜ਼ ਹੋ ਗਿਆ ਹੈ। ਫਿਲਮ ਨੂੰ ਨੂਰਾਂ ਸਿਸਟਰਜ਼, ਅਖਤਰ ਚਾਨਲ ਅਤੇ ਸੇਨ ਜਹੂਰ ਨੇ ਆਵਾਜ਼ ਦਿੱਤੀ ਹੈ। ਹਰਸ਼ਵਰਧਨ 'ਮਿਰਜ਼ਿਆ' ਰਾਂਹੀ ਬਾਲੀਵੁੱਡ ਡੈਬਿਊ ਕਰ ਰਹੇ ਹਨ।
Published at : 02 Oct 2016 11:06 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਦਿੱਗਜ ਅਦਾਕਾਰ ਦੀ ਅਚਾਨਕ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ? CM ਸਣੇ ਕਈ ਮਸ਼ਹੂਰ ਹਸਤੀਆਂ ਨੇ ਜਤਾਇਆ ਦੁੱਖ...

SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਦਿੱਗਜ ਅਦਾਕਾਰ ਦੀ ਅਚਾਨਕ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ? CM ਸਣੇ ਕਈ ਮਸ਼ਹੂਰ ਹਸਤੀਆਂ ਨੇ ਜਤਾਇਆ ਦੁੱਖ...

Famous Singer: ਸੰਗੀਤ ਜਗਤ 'ਚ ਮਾਤਮ ਦਾ ਮਾਹੌਲ, ਮਸ਼ਹੂਰ ਗਾਇਕਾ ਦੀ ਭੈਣ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ... 

Famous Singer: ਸੰਗੀਤ ਜਗਤ 'ਚ ਮਾਤਮ ਦਾ ਮਾਹੌਲ, ਮਸ਼ਹੂਰ ਗਾਇਕਾ ਦੀ ਭੈਣ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ... 

Hema Malini-Sunny Deol: ਹੇਮਾ ਮਾਲਿਨੀ ਦੇ ਸੰਨੀ-ਬੌਬੀ ਦਿਓਲ ਨਾਲ ਵਿਗੜੇ ਰਿਸ਼ਤੇ ? ਧਰਮਿੰਦਰ ਦੀ ਮੌਤ ਤੋਂ ਬਾਅਦ ਬੋਲੀ ਅਦਾਕਾਰਾ- "ਦੋ ਪਰਿਵਾਰ..."

Hema Malini-Sunny Deol: ਹੇਮਾ ਮਾਲਿਨੀ ਦੇ ਸੰਨੀ-ਬੌਬੀ ਦਿਓਲ ਨਾਲ ਵਿਗੜੇ ਰਿਸ਼ਤੇ ? ਧਰਮਿੰਦਰ ਦੀ ਮੌਤ ਤੋਂ ਬਾਅਦ ਬੋਲੀ ਅਦਾਕਾਰਾ-

Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...

Jay Bhanushali Mahhi Vij Divorce: ਜੈ ਭਾਨੁਸ਼ਾਲੀ-ਮਾਹੀ ਵਿਜ ਦਾ 14 ਸਾਲ ਬਾਅਦ ਟੁੱਟਿਆ ਵਿਆਹੁਤਾ ਰਿਸ਼ਤਾ, ਵਾਈਰਲ ਖਬਰਾਂ ਨਿਕਲੀਆਂ ਸੱਚ; ਹੋਇਆ ਤਲਾਕ...

SAD News: ਮਨੋਰੰਜਨ ਜਗਤ 'ਚ ਛਾਇਆ ਮਾਤਮ, ਮਸ਼ਹੂਰ ਕਲਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਨਵੇਂ ਸਾਲ ਮੌਕੇ ਘਰ 'ਚ ਮੌਤ...

SAD News: ਮਨੋਰੰਜਨ ਜਗਤ 'ਚ ਛਾਇਆ ਮਾਤਮ, ਮਸ਼ਹੂਰ ਕਲਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਨਵੇਂ ਸਾਲ ਮੌਕੇ ਘਰ 'ਚ ਮੌਤ...

ਪ੍ਰਮੁੱਖ ਖ਼ਬਰਾਂ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ

Maa Vaishno Devi ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਬਰ! ਸ਼ਰਾਈਨ ਬੋਰਡ ਨੇ ਐਡਵਾਈਜ਼ਰੀ ਕੀਤੀ ਜਾਰੀ

ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਪੰਜਾਬ 'ਚ ਠੰਡ ਤੋਂ ਬਿਮਾਰ ਹੋਣ ਕਰਕੇ ਬੱਚੇ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

Bathinda'ਚ ਕੁੜੀ ਨੇ ਪਿਸਤੌਲ ਨਾਲ ਬਣਾਈ ਰੀਲ, ਪੁਲਿਸ ਨੇ ਸ਼ੁਰੂ ਕੀਤੀ ਭਾਲ! ਵਾਇਰਲ ਵੀਡੀਓ 'ਤੇ ਕੀ ਹੋਵੇਗਾ?

SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ

SC ਕਮਿਸ਼ਨ ਨੇ ਪਟਿਆਲਾ ਦੇ SP ਅਤੇ DSP ਨੂੰ ਕੀਤਾ ਤਲਬ, ਆਦੇਸ਼ ਤੋਂ ਬਾਵਜੂਦ ਨਹੀਂ ਕੀਤੀ ਕਾਰਵਾਈ