1- ਅਭਿਨੇਤਰੀ ਆਲੀਆ ਭੱਟ ਨੇ ਟੁੱਟੇ ਦਿਲ ਨੂੰ ਸੰਭਾਲਣਾ ਸਿੱਖ ਲਿਆ ਹੈ। ਆਲੀਆ ਮੁਤਾਬਕ ਅਜਿਹੇ ਸਮੇਂ ਵਿੱਚ ਹੋ ਸਕਦਾ ਹੈ ਕਿ ਉਹ ਛੁੱਟੀਆਂ 'ਤੇ ਜਾਵੇ ਜਾਂ ਕੰਮ ਤੇ ਧਿਆਨ ਕੇਂਦਰਿਤ ਕਰ ਪਰ ਜਦੋ 16 ਸਾਲ ਦੀ ਉਮਰ ਵਿੱਚ ਦਾ ਦਿਲ ਟੁੱਟਿਆ ਸੀ ਤਾਂ ਮੈਂ ਦੋਸਤਾਂ ਨਾਲ ਰਹਿ ਬ੍ਰੇਕਅਪ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੀ ਸੀ।
2- ਆਗਾਮੀ ਫਿਲਮ 'ਦੰਗਲ' ਦਾ ਗੀਤ 'ਹਾਨੀਕਾਰਕ ਬਾਪੂ' ਖੂਬ ਮਸ਼ਹੂਰ ਹੋ ਰਿਹਾ ਹੈ। ਗੀਤ ਦੇ ਬੋਲ ਅਮਿਤਾਭ ਭੱਟਾਚਾਰਿਆ ਨੇ ਲਿਖੇ ਹਨ। ਗੀਤ ਨੂੰ ਯੂ ਟਿਊਬ ਤੇ 1 ਕਰੋਡ਼ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। ਗੀਤ ਵਿੱਚ ਵਖਾਇਆ ਗਿਆ ਹੈ ਕਿ ਕਿਵੇਂ ਆਮਿਰ ਆਪਣੀਆਂ ਧੀਆਂ ਨੂੰ ਭਲਵਾਨ ਬਣਾਉਣ 'ਤੇ ਤੁਲੇ ਹਨ।
3- ਨੋਟਬੰਦੀ ਦੇ ਫੈਸਲੇ 'ਤੇ ਮਸ਼ਹੂਰ ਗਾਇਕ ਸੋਨੂ ਨਿਗਮ ਨੇ ਇੱਕ ਵੀਡੀਓ ਰਿਲੀਜ਼ ਕੀਤਾ ਹੈ ਜਿਸ ਵਿੱਚ ਫੈਸਲੇ ਨੂੰ ਸਹੀ ਦੱਸਦੇ ਹੋਏ ਸੋਨੂੰ ਕਹਿੰਦੇ ਦਿਖ ਰਹੇ ਹਨ ਕਿ ਹੌਂਸਲਾ ਰੱਖੋ ਯਾਰੋ… ਜਦੋਂ ਕਾਗਜ਼ ਦੀ ਕੀਮਤ ਬਦਲਦੀ ਹੈ, ਤਾਂ ਦੇਸ਼ ਦੀ ਕਿਸਮਤ ਬਦਲਦੀ ਹੈ।
4- ਅਭਿਨੇਤਾ ਅਭਿਸ਼ੇਕ ਬੱਚਨ ਨੇ ਪ੍ਰਧਾਨਮੰਤਰੀ ਦੇ ਨੋਟਬੰਦੀ ਦੇ ਫੈਸਲੇ ਦਾ ਸਮਰਥਨ ਕਰਦੇ ਹੋਏ ਇਸਨੂੰ ਸਕਰਾਤਮਕ ਕਦਮ ਦੱਸਿਆ। ਅਭਿਸ਼ੇਕ ਮੁਤਾਬਕ ਬਦਲਾਅ ਛੋਟੀ ਜਿਹੀ ਅਸੁਵਿਧਾ ਨਾਲ ਲਿਆਂਦਾ ਜਾ ਸਕਦਾ ਹੈ। ਜੋ ਕੋਈ ਵੀ ਦੇਸ਼ ਲਈ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸਦੇ ਸਮਰਥਨ ਦੀ ਲੋੜ ਹੈ।
5- ਉਥੇ ਹੀ ਵਿਵੇਕ ਓਬਰਾਏ ਨੋਟਬੰਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪੀਐਮ ਮੋਦੀ ਨੇ ਬਹੁਤ ਵੱਡਾ ਕੰਮ ਕੀਤਾ ਹੈ ਇੱਥੋਂ ਤੱਕ ਕਿ ਆਪਣਾ ਸਿਆਸੀ ਕਰੀਅਰ ਵੀ ਦਾਅ 'ਤੇ ਲਗਾ ਦਿੱਤਾ। ਸਾਡਾ ਦੇਸ਼ ਇੰਸਟੇਂਟ ਨੂਡਲਸ ਵਾਂਗ ਬਣ ਗਿਆ ਹੈ ਅਸੀ ਇੱਕੋ ਵੇਲੇ ਸਭ ਚੀਜ਼ਾਂ ਚਾਹੁੰਦੇ ਹਾਂ।
6- ਫਿਲਮ ਅਭਿਨੇਤਰੀ ਪ੍ਰਾਚੀ ਦੇਸਾਈ ਦਾ ਕਹਿਣਾ ਹੈ ਕਿ ਉਹ ਆਪਣੀ ਬਣੀ ਬਣਾਈ ਕੋਮਲ ਲੜਕੀ ਵਾਲੀ ਇਮੇਜ ਨੂੰ ਤੋੜਨ ਲਈ ਲਗਾਤਾਰ ਸੰਘਰਸ਼ ਕਰ ਰਹੀ ਹੈ ਪਰ ਲੋਕ ਉਹਨਾਂ ਨੂੰ ਅਲਗ ਰੂਪ ਵਿੱਚ ਨਹੀਂ ਵੇਖਣਾ ਚਾਹੁੰਦੇ।
7- ਅਦਾਕਾਰਾ ਆਲੀਆ ਭੱਟ ਉਨ੍ਹਾਂ ਕੁਝ ਲੋਕਾਂ ਵਿੱਚੋਂ ਹੈ, ਜਿਸ ਨੇ ਦੀਪਿਕਾ ਪਾਦੂਕੋਣ ਦੀ ‘ਪਦਮਾਵਤੀ’ ਲੁੱਕ ਦੇਖੀ ਹੈ।ਦੀਪਿਕਾ ਨੂੰ ਮਿਲਣ ਤੋਂ ਬਾਅਦ ਆਲੀਆ ਨੇ ਦੱਸਿਆ ਕਿ ਦੀਪਿਕਾ ਬਿਹਤਰੀਨ ਲੁੱਕ ਵਿੱਚ ਹੈ, ਉਹ ਬੇਹੱਦ ਖੂਬਸੂਰਤ ਪਦਮਾਵਤੀ ਬਣੇਗੀ। ਮਹਿਬੂਬ ਸਟੂਡੀਓਜ਼ ਵਿੱਚ ਫਿਲਮ ਦੀ ਸ਼ੂਟਿੰਗ ਚਲ ਰਹੀ ਹੈ।
8- ਟੈਨਿਸ ਪਲੇਅਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਹੈਦਰਾਬਾਦ ਦੇ ਇੱਕ ਬਿਜ਼ਨੇਸਮੈਨ ਨਾਲਵਿਆਹ ਰਚਾ ਰਹੀ ਹੈ। ਬੀਤੇ ਦਿਨ ਅਨਮ ਦੀ ਸੰਗੀਤ ਸੈਰੇਮਨੀ ਰੱਖੀ ਗਈ ਜਿਥੇ ਸਲਮਾਨ ਖਾਨ ਅਤੇ ਪਰਿਣਿਤੀ ਚੋਪੜਾ ਵਰਗੇ ਕਈ ਸਿਤਾਰੇ ਪਹੁੰਚੇ ਜੋ ਖੂਬ ਮਸਤੀ ਕਰਦੇ ਦਿਖੇ।
9- ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਫਿਲਮ 'ਦੰਗਲ' 'ਚ ਬੇਟੀ ਦੀ ਕਿਰਦਾਰ ਨਿਭਾਅ ਰਹੀ ਗੀਤਾ ਫੋਗਟ ਦੇ ਇਸ ਹਫਤੇ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਹਨ। ਗੀਤਾ ਦੇ ਵਿਆਹ 'ਚ ਆਮਿਰ ਖ਼ਾਨ ਵਿਆਹ ਦਾ ਜੋੜਾ ਦੇਣ ਵਾਲੇ ਹਨ। ਗੀਤਾ ਦਾ ਵਿਆਹ 20 ਨਵੰਬਰ ਨੂੰ ਹੋਵੇਗਾ।
10- ਨਛੱਤਰ ਗਿੱਲ ਦਾ ਨਵਾਂ ਗੀਤ 'ਖੱਬੀ ਖਾਨ' ਰਿਲੀਜ਼ ਹੋਇਆ ਹੈ। ਜਿਸਦਾ ਸੰਗੀਤ ਅਮਨ ਹੇਅਰ ਨੇ ਦਿੱਤਾ ਹੈ। ਗੀਤ ਵਿੱਚ ਨਛੱਤਰ ਗਿੱਲ ਭੰਗੜਾ ਪਾਉਂਦੇ ਦਿਖ ਰਹੇ ਹਨ।
Honey Singh: ਹਨੀ ਸਿੰਘ ਵੱਲੋਂ ਲਾਈਵ ਸ਼ੋਅ ਦੌਰਾਨ ਹੱਦਾਂ ਪਾਰ, ਦਰਸ਼ਕਾਂ ਨਾਲ ਕੀਤੀਆਂ 'ਗੰਦੀਆਂ ਗੱਲਾਂ'! ਯੂਜ਼ਰ ਬੋਲੇ- ਨੌਜਵਾਨਾਂ 'ਤੇ ਅਜਿਹੇ ਬਿਆਨਾਂ ਦਾ ਗਲਤ ਅਸਰ...
Singer Died: ਮਸ਼ਹੂਰ ਗਾਇਕ ਦੀ ਸੌਂਦੇ ਹੋਏ ਨਿਕਲੀ ਜਾਨ, ਦੇਹਾਂਤ ਤੋਂ ਬਾਅਦ ਪਤਨੀ ਨੇ ਚੁੱਪੀ ਤੋੜੀ; ਬੋਲੀ- "ਇਹ ਕੁਦਰਤੀ ਮੌਤ, ਉਹ ਸਾਨੂੰ ਨੀਂਦ 'ਚ ਛੱਡ ਕੇ ਚਲੇ ਗਏ...
Singer Death: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕ ਦੀ ਅਚਾਨਕ ਮੌਤ; ਘਰ 'ਚ ਆਇਆ ਹਾਰਟ ਅਟੈਕ: ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Singer Honey Death: ਗਾਇਕ ਹਨੀ ਦੀ ਮੌਤ, ਜਾਣੋ ਕਿਵੇਂ ਵਾਪਰਿਆ ਹਾਦਸਾ? ਬੈਰੀਕੇਡ 'ਚ...
SAD News: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਦਿੱਗਜ ਅਦਾਕਾਰ ਦੀ ਅਚਾਨਕ ਮੌਤ; ਜਾਣੋ ਕਿਵੇਂ ਵਾਪਰਿਆ ਭਾਣਾ? CM ਸਣੇ ਕਈ ਮਸ਼ਹੂਰ ਹਸਤੀਆਂ ਨੇ ਜਤਾਇਆ ਦੁੱਖ...
Sunil Kumar Jakhar Health Update: ਸੁਨੀਲ ਜਾਖੜ ਦੀ ਛਾਤੀ 'ਚ ਉੱਠਿਆ ਤੇਜ਼ ਦਰਦ, ਸਾਰੀਆਂ ਰਿਪੋਰਟਾਂ ਆਈਆਂ ਸਾਹਮਣੇ; ਜਾਣੋ ਹੁਣ ਕੀ ਹੈ ਹਾਲ...?
Large Drone Attacks: ਇਨ੍ਹਾਂ ਸੂਬਿਆਂ 'ਚ ਮੱਚਿਆ ਹਾਹਾਕਾਰ! ਇਕੋ ਰਾਤ 'ਚ ਦਾਗੇ ਗਏ 200 ਤੋਂ ਵੱਧ ਡਰੋਨ; ਤਬਾਹੀ ਦਾ ਮੰਜ਼ਰ ਵੇਖ ਕੰਬ ਜਾਏਗੀ ਰੂਹ...
Punjab State Dear Lohri Bumper Lottery: ਪੰਜਾਬ ਸਟੇਟ ਡੀਅਰ ਲਾਟਰੀ ਬੰਪਰ 'ਚ ਡਰਾਈਵਰ ਬਣਿਆ ਕਰੋੜਪਤੀ, ਪੁੱਤਰ ਬੋਲਿਆ- ਹੁਣ ਖਰੀਦਾਂਗੇ ਥਾਰ; ਜਾਣੋ ਲੱਖਾਂ ਰੁਪਏ ਜਿੱਤਣ ਵਾਲਿਆਂ ਦਾ ਟਿਕਟ ਨੰਬਰ...
Rohit Sharma-Virat Kohli: ਰੋਹਿਤ ਸ਼ਰਮਾ-ਵਿਰਾਟ ਕੋਹਲੀ 6 ਮਹੀਨਿਆਂ ਤੱਕ ਕ੍ਰਿਕਟ ਦੇ ਮੈਦਾਨ 'ਚ ਨਹੀਂ ਆਉਣਗੇ ਨਜ਼ਰ, ਜਾਣੋ ਕਦੋਂ ਕਰਨਗੇ ਵਾਪਸੀ?