ਮੁੰਬਈ: ਰਾਜਕੁਮਾਰ ਰਾਓ ਅਜਿਹੇ ਐਕਟਰ ਬਣ ਗਏ ਹਨ ਜਿਨ੍ਹਾ ਨਾਲ ਅੱਜ ਹਰ ਕੋਈ ਕੰਮ ਕਰਨ ਦੀ ਇਛਾ ਰੱਖਦਾ ਹੈ। ਰਾਜਕੁਮਾਰ ਦੀ ਫ਼ਿਲਮ ‘ਫੰਨੇ ਖ਼ਾਂ’ ਜਿਸ ‘ਚ ਉਹ ਅਨਿਲ ਕਪੂਰ ਅਤੇ ਐਸ਼ਵਰਿਆ ਰਾਏ ਨਾਲ ਨਜ਼ਰ ਆਉਣਗੇ। ‘ਫੰਨੇ ਖ਼ਾਂ’ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸਦੇ ਨਾਲ ਹੀ ਰਾਜਕੁਮਾਰ ਦੀ ਸ਼ਰਧਾ ਕਪੂਰ ਨਾਲ ਫ਼ਿਲਮ ‘ਇਸਤਰੀ’ ਵੀ ਰਿਲੀਜ਼ ਹੋਣ ਵਾਲੀ ਹੈ।
ਰਾਜਕੁਮਾਰ ਅਗਲੀ ਫ਼ਿਲਮ ਕਰ ਰਹੇ ਨੇ ਮੌਨੀ ਰਾਏ ਨਾਲ, ਹੁਣ ਇਸ ਫ਼ਿਲਮ ‘ਚ ਐਂਟਰੀ ਹੋ ਗਈ ਹੈ ਬੋਮਨ ਇਰਾਨੀ ਦੀ। ਬੋਮਨ ਇਸ ਫ਼ਿਲਮ ‘ਚ ਇੱਕ ਡਾਕਟਰ ਦਾ ਰੋਲ ਪਲੇਅ ਕਰਨਗੇ। ਇਸ ਤੋਂ ਪਹਿਲਾਂ ਵੀ ਬੋਮਨ ਮੁੰਨਾ ਭਾਈ ਫ਼ਿਲਮ ‘ਚ ਡਾਕਟਰ ਦਾ ਰੋਲ ਕਰ ਚੁੱਕੇ ਹਨ।
ਫ਼ਿਲਮ ਨੂੰ ਮਿਖਿਲ ਮੌਸਾਲੇ ਡਾਇਰੈਕਟ ਕਰ ਰਹੇ ਹਨ ਜਦੋਂ ਕਿ ਇਸ ਦੀ ਪ੍ਰੋਡਕਸ਼ਨ ਦੀ ਕਮਾਨ ਸਾਂਭੀ ਹੈ ਦਿਨੇਸ਼ ਵਿਜਨ ਨੇ। ਫ਼ਿਲਮ ‘ਚ ਬੋਮਨ ਦੀ ਐਂਟਰੀ ਤੋਂ ਬਾਅਦ ਇਸ ਫ਼ਿਲਮ ਲਈ ਫੈਨਸ ਦਾ ਕ੍ਰੇਜ਼ ਵਧ ਰਿਹਾ ਹੈ। ਫ਼ਿਲਮ ‘ਚ ਬੋਮਨ, ਮੌਨੀ ਅਤੇ ਰਾਜਕੁਮਾਰ ਦੀ ਤਿਕੜੀ ਕੀ ਧਮਾਲ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਜੇ ਰਾਜਕੁਮਾਰ ਰਾਓ ਦੀ ਗੱਲ ਕਰੀਏ ਤਾਂ ‘ਫੰਨੇ ਖ਼ਾਂ’, ‘ਇਸਤਰੀ’ ਦੇ ਨਾਲ- ਨਾਲ ਉਹ ਕੰਗਨਾ ਰਨੌਤ ਦੀ ਫ਼ਿਲਮ ‘ਮੈਂਟਲ ਹੈ ਕਿਆ?’ ‘ਚ ਵੀ ਨਜ਼ਰ ਆਉਣਗੇ। ਉੱਧਰ ਮੌਨੀ ਰਾਏ ਨੇ ਅਕਸ਼ੇ ਕੁਮਾਰ ਦੀ ‘ਗੋਲਡ’ ਨਾਲ ਆਪਣਾ ਬਾਲੀਵੁੱਡ ਕਰੀਅਰ ਸ਼ੁਰੂ ਕਰ ਲਿਆ ਹੈ। ਜਿਸ ਤੋਂ ਬਾਅਦ ਉਹ ਆਲਿਆ ਅਤੇ ਰਣਬੀਰ ਕਪੂਰ ਦੇ ਨਾਲ ਫ਼ਿਲਮ ‘ਬ੍ਰਹਮਾਸਤਰ’ ‘ਚ ਵੀ ਨਜ਼ਰ ਆਵੇਗੀ। ਇਸਦੇ ਨਾਲ ਹੀ ਮੌਨੀ ਕੋਲ ਜਾਨ ਅਬ੍ਰਾਹਮ ਦੀ ਫ਼ਿਲਮ ‘ਰਾਅ’ ਵੀ ਹੈ।