Alia Bhatt Darlings Movie: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਡਾਰਲਿੰਗਜ਼ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਹ ਫਿਲਮ 5 ਅਗਸਤ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ। ਡਾਰਲਿੰਗਸ ਫ਼ਿਲਮ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਬਾਈਕਾਟ ਲਾਲ ਸਿੰਘ ਚੱਢਾ ਅਤੇ ਬਾਈਕਾਟ ਰਕਸ਼ਾਬੰਧਨ ਟ੍ਰੈਂਡ ਕਰ ਰਹੇ ਸਨ। ਹੁਣ ਆਲੀਆ ਭੱਟ ਵੀ ਇਸ ਲਿਸਟ 'ਚ ਸ਼ਾਮਲ ਹੋ ਗਈ ਹੈ। ਬਾਈਕਾਟ ਆਲੀਆ ਭੱਟ ਹੈਸ਼ਟੈਗ ਟਵਿਟਰ 'ਤੇ ਟ੍ਰੈਂਡ ਕਰ ਰਿਹਾ ਹੈ। ਫਿਲਮ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਇਹ ਟ੍ਰੈਂਡ ਕਰ ਰਿਹਾ ਹੈ। ਆਲੀਆ ਦੇ ਬਾਈਕਾਟ ਦੀ ਮੰਗ ਦਾ ਕਾਰਨ ਬਾਕੀਆਂ ਨਾਲੋਂ ਕਾਫੀ ਵੱਖਰਾ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ 'ਚ ਉਹ ਆਪਣੇ ਪਤੀ ਨੂੰ ਮਾਰਦੀ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਘਰੇਲੂ ਹਿੰਸਾ ਦਾ ਦੋਸ਼ ਲਗਾ ਕੇ ਬਾਈਕਾਟ ਦੀ ਮੰਗ ਕੀਤੀ ਜਾ ਰਹੀ ਹੈ।

ਡਾਰਲਿੰਗਸ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਟ੍ਰੇਲਰ 'ਚ ਦਿਖਾਇਆ ਗਿਆ ਹੈ ਕਿ ਆਲੀਆ ਆਪਣੇ ਪਤੀ ਵਿਜੇ ਵਰਮਾ ਨੂੰ ਅਗਵਾ ਕਰਕੇ ਬਦਲਾ ਲੈਂਦੀ ਹੈ। ਉਹ ਆਪਣੇ ਪਤੀ ਤੋਂ ਉਨ੍ਹਾਂ ਪਲਾਂ ਦਾ ਬਦਲਾ ਲੈਂਦੀ ਹੈ, ਜਦੋਂ ਉਸ ਨੇ ਸਰੀਰੀਕ ਤੇ ਮਾਨਸਿਕ ਤੌਰ `ਤੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਤੇ ਨਾਲ ਹੀ ਉਸ ਤੇ ਤਸ਼ੱਦਦ ਵੀ ਢਾਹੇ। ਲੋਕ ਆਲੀਆ ਭੱਟ ਦਾ ਬਾਈਕਾਟ ਕਰਨ ਦੀ ਮੁਹਿੰਮ ਦਾ ਹਿੱਸਾ ਬਣ ਰਹੇ ਹਨ, ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਫਿਲਮ ਦੀ ਅਦਾਕਾਰਾ ਮਰਦਾਂ ਵਿਰੁੱਧ ਘਰੇਲੂ ਹਿੰਸਾ ਦਾ ਸਮਰਥਨ ਕਰ ਰਹੀ ਹੈ।

ਇਹ ਹੈ ਮਾਮਲਾਟ੍ਰੇਲਰ 'ਚ ਆਲੀਆ ਆਪਣੇ ਪਤੀ ਨੂੰ ਪੈਨ ਨਾਲ ਮਾਰਦੀ, ਉਸ ਦੇ ਚਿਹਰੇ 'ਤੇ ਪਾਣੀ ਸੁੱਟਦੀ ਅਤੇ ਪਾਣੀ ਦੀ ਟੈਂਕੀ 'ਚ ਉਸ ਨੂੰ ਡੁਬਾਉਂਦੀ ਨਜ਼ਰ ਆ ਰਹੀ ਹੈ। ਉਹ ਇਹ ਸਭ ਕੁਝ ਆਪਣੇ ਪਤੀ ਨਾਲ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਵੇਂ ਉਸਨੇ ਉਸ ਨਾਲ ਕੀਤਾ ਹੈ।

ਟਰੈਂਡਿੰਗ `ਚ ਹੈਸ਼ਟੈਗ #BoycottAliaBhattਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ- ਹੇਠਾਂ ਦਿੱਤੇ ਪੋਸਟਰ ਨੂੰ ਦੇਖ ਕੇ ਮੈਂ ਸਾਰੇ ਮਰਦਾਂ ਅਤੇ ਔਰਤਾਂ ਨੂੰ ਆਲੀਆ ਭੱਟ ਅਤੇ ਡਾਰਲਿੰਗਸ ਦਾ ਬਾਈਕਾਟ ਕਰਨ ਦੀ ਅਪੀਲ ਕਰਦਾ ਹਾਂ। ਦੂਜੇ ਪਾਸੇ ਇਕ ਹੋਰ ਯੂਜ਼ਰ ਨੇ ਲਿਖਿਆ- ਲਿੰਗ ਦੀ ਪਰਵਾਹ ਕੀਤੇ ਬਿਨਾਂ ਸਾਰੇ ਪੀੜਤਾਂ 'ਤੇ ਭਰੋਸਾ ਕਰੋ।

ਡਾਰਲਿੰਗਸ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਆਲੀਆ ਅਤੇ ਵਿਜੇ ਦੇ ਨਾਲ ਸ਼ੈਫਾਲੀ ਸ਼ਾਹ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਫਿਲਮ ਦਾ ਨਿਰਮਾਣ ਆਲੀਆ ਭੱਟ ਅਤੇ ਸ਼ਾਹਰੁਖ ਖਾਨ ਦੇ ਪ੍ਰੋਡਕਸ਼ਨ ਹਾਊਸ ਰੈੱਡ ਚਿਲੀਜ਼ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਹੈ।