Stefflon Don Mourns Death Of Gurjot: ਸਟੈਫਲੋਨ ਡੌਨ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਸਿੱਧੂ ਮੂਸੇਵਾਲਾ ਨਾਲ ਗੀਤ ਦੇ ਐਲਾਨ ਤੋਂ ਬਾਅਦ ਚਰਚਾ 'ਚ ਆਈ ਸੀ। ਭਾਰਤ ਵਿੱਚ ਅਕਸਰ ਹੀ ਸਟੈਫਲੋਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਦੇ ਨਾਲ ਨਾਲ ਸਟੈਫਲੋਨ ਅਨਮੋਲ ਕਵਾਤਰਾ ਦੀ ਐਨਜੀਓ 'ਏਕ ਜ਼ਰੀਆ' ਨਾਲ ਵੀ ਜੁੜੀ ਹੋਈ ਹੈ। ਉਹ ਉਸ ਦੀ ਐਨਜੀਓ ਨੂੰ ਵਿੱਤੀ ਮਦਦ ਦਿੰਦੀ ਰਹਿੰਦੀ ਹੈ।

  


ਇਹ ਵੀ ਪੜ੍ਹੋ: ਰਜਨੀਕਾਂਤ ਦੀ ਫਿਲਮ 'ਜੇਲਰ' ਦਾ ਧਮਾਕੇਦਾਰ ਟਰੇਲਰ ਰਿਲੀਜ਼, 'ਥਲਾਈਵਾ' ਦੇ ਜ਼ਬਰਦਸਤ ਐਕਸ਼ਨ ਤੇ ਡਾਇਲੌਗਜ਼ ਨੇ ਜਿੱਤਿਆ ਦਿਲ


ਹਾਲ ਹੀ 'ਚ ਗੁਰਜੋਤ ਨਾਮ ਦੇ ਇੱਕ ਛੋਟੇ ਬੱਚੇ ਦੀ ਮੌਤ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਛੋਟੇ ਬੱਚੇ ਦੀ ਮੌਤ ਕਿਡਨੀਆਂ ਫੇਲ੍ਹ ਹੋਣ ਕਰਕੇ ਹੋਈ ਹੈ। ਇਹ ਲੰਬੇ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਇਸ ਦੇ ਇਲਾਜ ਦਾ ਖਰਚਾ ਸਟੈਫਲੋਨ ਡੌਨ ਹੀ ਚੁੱਕ ਰਹੀ ਸੀ। ਇਸ ਦੇ ਨਾਲ ਨਾਲ ਉਹ ਇਸ ਬੱਚੇ ਦਾ ਹਾਲ ਚਾਲ ਵੀਡੀਓ ਕਾਲ ਰਾਹੀਂ ਵੀ ਪੁੱਛਦੀ ਰਹਿੰਦੀ ਹੁੰਦੀ ਸੀ। ਇਹੀ ਨਹੀਂ ਇਸ ਬੱਚੇ ਲਈ ਪਾਕਿਸਤਾਨ 'ਚ ਵੀ ਸੋਗ ਮਨਾਇਆ ਜਾ ਰਿਹਾ ਹੈ। 


ਸਟੈਫਲੋਨ ਡੌਨ ਨੇ ਗੁਰਜੋਤ ਨਾਲ ਤਸਵੀਰਾਂ ਸ਼ੇਅਰ ਕਰਦਿਆਂ ਪੋਸਟ ਲਿਖੀ, 'ਚੈਨ ਨਾਲ ਸੌਂ ਮੇਰੇ ਬੱਚੇ ਗੁਰਜੋਤ'। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਉਸ ਨੇ ਹੱਥ ਜੋੜਨ ਵਾਲੀ, ਉਦਾਸ ਚਿਹਰੇ ਤੇ ਟੁੱਟੇ ਦਿਲ ਦੀ ਇਮੋਜੀ ਵੀ ਬਣਾਈ। ਉਸ ਨੂੰ ਗੁਰਜੋਤ ਦੀ ਮੌਤ ਦਾ ਡੂੰਘਾ ਸਦਮਾ ਲੱਗਿਆ ਹੈ। ਉਹ ਅਕਸਰ ਗੁਰਜੋਤ ਨਾਲ ਵੀਡੀਓ ਕਾਲ 'ਤੇ ਗੱਲ ਕਰਦੀ ਰਹਿੰਦੀ ਹੁੰਦੀ ਸੀ। ਦੇਖੋ ਸਟੈਫਲੋਨ ਡੌਨ ਦੀ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਗਰੀਬ ਤੇ ਬੇਸਹਾਰਾ ਲੋਕਾਂ ਲਈ ਮਸੀਹਾ ਹੈ। ਉਸ ਦੀ ਐਨਜੀਓ ਗਰਮਜੋਸ਼ੀ ਤੇ ਨਿਰਸੁਆਰਥ ਭਾਵਨਾ ਨਾਲ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰ ਰਹੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ।


ਇਹ ਵੀ ਪੜ੍ਹੋ: ਹਸਪਤਾਲ ਤੋਂ ਮੀਨਾ ਕੁਮਾਰੀ ਦੀ ਲਾਸ਼ ਤੱਕ ਲੈਣ ਲਈ ਪਰਿਵਾਰ ਕੋਲ ਨਹੀਂ ਸੀ ਪੈਸੇ, ਫਿਰ ਹੋਇਆ ਸੀ ਇਹ ਚਮਤਕਾਰ!