ਅਮੈਲੀਆ ਪੰਜਾਬੀ ਦੀ ਰਿਪੋਰਟ


Anmol Kwatra Video: ਅਨਮੋਲ ਕਵਾਤਰਾ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਮ ਹੈ। ਉਸ ਨੇ ਲੋਕ ਭਲਾਈ ਦੇ ਸੇਵਾ ਦੇ ਕੰਮ ਕਰਨ ਲਈ ਆਪਣਾ ਸਫਲ ਕਰੀਅਰ ਛੱਡਿਆ ਅਤੇ ਅੱਜ ਉਹ ਨਿਰਸੁਆਰਥ ਮਨ ਦੇ ਨਾਲ ਗਰੀਬਾਂ ਦਾ ਮਸੀਹਾ ਬਣਿਆ ਹੋਇਆ ਹੈ। ਇਸ ਦਰਮਿਆਨ ਅਨਮੋਲ ਦੀ ਐਨਜੀਓ ਨੂੰ ਕਾਫੀ ਥਾਵਾਂ ਤੋਂ ਮਾਲੀ ਸਹਾਇਤਾ ਵੀ ਮਿਲਦੀ ਰਹਿੰਦੀ ਹੈ। ਹੁਣ ਇੱਕ ਹੋਰ ਖਾਸ ਸ਼ਖਸ ਨੇ ਅਨਮੋਲ ਦੀ ਐਨਜੀਓ ਲਈ ਇੱਕ ਵਾਰ ਫਿਰ ਤੋਂ ਪੈਸੇ ਭੇਜੇ ਹਨ।  


ਇਹ ਵੀ ਪੜ੍ਹੋ: ਅਕਸ਼ੇ ਕੁਮਾਰ ਨੇ ਕਿਉਂ ਬਦਲਿਆ ਸੀ ਆਪਣਾ ਅਸਲੀ ਨਾਮ? ਬਾਲੀਵੁੱਡ ਐਕਟਰ ਨਾਲ ਹੈ ਇਸ ਦਾ ਕਨੈਕਸ਼ਨ, ਪੜ੍ਹੋ ਕਿੱਸਾ


ਇਹ ਕੋਈ ਹੋਰ ਨਹੀਂ ਬਰਤਾਨਵੀ ਰੈਪਰ ਤੇ ਗਾਇਕਾ ਸਟੈਫਲੋਨ ਡੌਨ ਹੈ। ਸਟੈਫਲੋਨ ਡੌਨ ਜੂਨ ਮਹੀਨੇ 'ਚ ਭਾਰਤ ਆਈ ਸੀ। ਇੱਥੇ ਉਹ ਸਿੱਧੂ ਮੂਸੇਵਾਲਾ ਦੀ ਹਵੇਲੀ ਜਾ ਕੇ ਉਸ ਦੇ ਮਾਪਿਆਂ ਨੂੰ ਵੀ ਮਿਲੀ ਸੀ। ਇਸ ਦੇ ਨਾਲ ਨਾਲ ਜਲਦ ਹੀ ਸਟੈਫਲੋਨ ਡੌਨ ਦਾ ਸਿੱਧੂ ਮੂਸੇਵਾਲਾ ਦੇ ਨਾਲ ਗਾਣਾ ਰਿਲੀਜ਼ ਹੋਣ ਵਾਲਾ ਹੈ। 


ਹੁਣ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਆਪਣੇੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਸਟੈਫਲੋਨ ਡੌਨ ਅਨਮੋਲ ਨਾਲ ਵੀਡੀਓ ਕਾਲ 'ਤੇ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਦੂਜੀ ਵਾਰ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਲਈ ਅਨਮੋਲ ਦੀ ਐਨਜੀਓ ਨੂੰ ਮਾਲੀ ਸਹਾਇਤਾ ਭੇਜੀ ਹੈ। ਰੈਪਰ ਦੇ ਇਸ ਕਾਰੇ ਦੀ ਹਰ ਕੋਈ ਰੱਜ ਕੇ ਤਾਰੀਫ ਕਰ ਰਿਹਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਏਕ ਜ਼ਰੀਆ ਨਾਮ ਦੀ ਐਨਜੀਓ ਚਲਾਉਂਦਾ ਹੈ। ਜੋ ਕਿ ਲੋੜਵੰਦਾਂ ਤੇ ਗਰੀਬ ਲੋਕਾਂ ਦੀ ਸਹਾਇਤਾ ਕਰਦੀ ਹੈ। ਇੱਥੇ ਬੀਮਾਰਾਂ ਦਾ ਮੁਫਤ ਇਲਾਜ ਕਰਵਾਇਆ ਜਾਂਦਾ ਹੈ। ਦੂਜੇ ਪਾਸੇ ਸਟੈਫਲੋਨ ਡੌਨ ਬਰਤਾਨਵੀ ਰੈਪਰ ਹੈ। ਜਿਸ ਦਾ ਜਲਦ ਹੀ ਮੂਸੇਵਾਲਾ ਨਾਲ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ।


ਇਹ ਵੀ ਪੜ੍ਹੋ: ਅਦਾਕਾਰਾ ਅਨੀਤਾ ਦੇਵਗਨ ਨੇ ਟਮਾਟਰ ਦੀਆਂ ਵਧੀਆਂ ਕੀਮਤਾਂ 'ਤੇ ਕੱਸਿਆ ਤੰਜ, ਸ਼ੇਅਰ ਕੀਤੀ ਮਜ਼ਾਕੀਆ ਵੀਡੀਓ