Singer Shubh London Show Sold Out: ਪੰਜਾਬੀ ਗਾਇਕ ਸ਼ੁਭ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਇੱਕ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ ਕਸ਼ਮੀਰ ਗਾਇਬ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਖੂਬ ਵਿਵਾਦ ਹੋਇਆ ਸੀ ਅਤੇ ਸ਼ੁਭ ਦਾ ਸ਼ੋਅ ਵੀ ਰੱਦ ਹੋ ਗਿਆ ਸੀ। 


ਇਹ ਵੀ ਪੜ੍ਹੋ: ਕਪਿਲ ਸ਼ਰਮਾ ਦਾ ਨਵਾਂ ਲੁੱਕ ਚਰਚਾ 'ਚ, ਕਮੇਡੀਅਨ ਨੇ ਫੈਨਜ਼ ਨੂੰ ਪੁੱਛਿਆ ਇਹ ਸਵਾਲ, ਵੀਡੀਓ ਹੋ ਰਿਹਾ ਵਾਇਰਲ


ਇਸ ਤੋਂ ਬਾਅਦ ਭਾਰਤ 'ਚ ਖੂਬ ਹੰਗਾਮਾ ਹੋਇਆ ਸੀ। ਇਸ ਦੇ ਨਾਲ ਹੀ ਸ਼ੁਭ ਦਾ ਮੁੰਬਈ 'ਚ ਹੋਣ ਵਾਲਾ ਲਾਈਵ ਸ਼ੋਅ ਵੀ ਰੱਦ ਹੋ ਗਿਆ ਸੀ। ਇਸ ਦਰਮਿਆਨ ਹੁਣ ਗਾਇਕ ਸ਼ੁਭ ਨੂੰ ਲੈਕੇ ਹੁਣ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। 


ਸ਼ੁਭ ਦਾ ਲੰਡਨ 'ਚ ਹੋਣ ਵਾਲੇ ਸ਼ੋਅ ਦੇ ਸਾਰੇ ਰਿਕਾਰਡ ਟੁੱਟ ਗਏ ਹਨ। ਜਾਣਕਾਰੀ ਮੁਤਾਬਕ ਗਾਇਕ ਦਾ ਇਹ ਸ਼ੋਅ ਲੰਡਨ ਵਿਖੇ 29 ਅਕਤੂਬਰ ਨੂੰ ਹੋਣਾ ਹੈ, ਜਿਸ ਲਈ ਪੂਰਾ ਆਡੀਟੋਰੀਅਮ ਬੁੱਕ ਸੀ, ਜਿਸ ਦੇ ਲਈ ਸਾਰੀਆਂ ਟਿਕਟਾਂ ਬੁੱਕ ਹੋ ਗਈਆਂ ਹਨ। ਇਸ ਦੇ ਬਾਰੇ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜਾਣਕਾਰੀ ਦਿੱਤੀ ਹੈ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਸ਼ੁਭ ਵਿਵਾਦ ਭਾਰਤ 'ਚ ਕਾਫੀ ਪ੍ਰਚਲਿਤ ਰਿਹਾ ਹੈ। ਗਾਇਕ ਦੀ ਇੱਕ ਇੰਸਟਾਗ੍ਰਾਮ ਪੋਸਟ ਕਰਕੇ ਇਹ ਸਭ ਹੰਗਾਮਾ ਹੋਇਆ ਸੀ। ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਵਿਵਾਦਤ ਨਕਸ਼ਾ ਸ਼ੇਅਰ ਕੀਤਾ ਸੀ। ਇਸ ਤੋਂ ਬਾਅਦ ਇਹ ਸਭ ਹੋਇਆ ਸੀ। ਇਸ ਸਾਰੇ ਵਿਵਾਦ ਤੋਂ ਬਾਅਦ ਸ਼ੁਭ ਦਾ ਮੁੰਬਈ ਸ਼ੋਅ ਕੈਂਸਲ ਹੋ ਗਿਆ ਸੀ। ਇਸ ਸਭ ਵਿਵਾਦ ਦੇ ਵਿਚਾਲੇ ਹੁਣ ਸ਼ੁਭ ਦਾ ਲੰਡਨ ਸ਼ੋਅ ਹਾਊਸਫੁੱਲ ਹੋਇਆ ਹੈ। 


ਇਹ ਵੀ ਪੜ੍ਹੋ: ਅੱਜ ਦੇ ਦਿਨ ਸਾਇਰਾ ਬਾਨੋ ਨੇ ਦਿਲੀਪ ਕੁਮਾਰ ਨਾਲ ਕੀਤੀ ਸੀ ਮੰਗਣੀ, ਫੋਟੋ ਸ਼ੇਅਰ ਕਰ ਕਿਹਾ- 'ਦਿਲੀਪ ਸਾਹਿਬ ਦੀ ਪਤਨੀ ਬਣਨ ਦਾ ਸੁਪਨਾ'