ਅਮੈਲੀਆ ਪੰਜਾਬੀ ਦੀ ਰਿਪੋਰਟ
Carry On Jatta 3 Box Office Collection Day 5: 'ਕੈਰੀ ਆਨ ਜੱਟਾ 3' ਆਖਰਕਾਰ 29 ਜੂਨ ਨੂੰ ਰਿਲੀਜ਼ ਹੋ ਹੀ ਗਈ ਹੈ। ਫਿਲਮ ਨੂੰ ਰਿਲੀਜ਼ ਹੋਇਆਂ ਹਾਲੇ ਇੱਕ ਹਫਤਾ ਵੀ ਨਹੀਂ ਹੋਇਆ ਤੇ ਫਿਲਮ ਦੀ ਕਮਾਈ 50 ਕਰੋੜ ਦੇ ਕਰੀਬ ਪਹੁੰਚਣ 'ਤੇ ਹੈ। ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 4 ਦਿਨਾਂ 'ਚ ਫਿਲਮ ਨੇ ਬਾਕਸ ਆਫਿਦ 'ਤੇ ਕਿੰਨੀ ਕਮਾਈ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬੀ ਮਾਡਲ ਕਮਲ ਖੰਗੂੜਾ ਪਹੁੰਚੀ ਹਿਮਾਚਲ, ਖੂਬਸੂਰਤ ਵਾਦੀਆਂ 'ਚ ਟਹਿਲਦੀ ਆਈ ਨਜ਼ਰ, ਦੇਖੋ ਵੀਡੀਓ
'ਕੈਰੀ ਆਨ...' ਦੀ ਤਾਜ਼ਾ ਬਾਕਸ ਆਫਿਸ ਕਲੈਕਸ਼ਨ ਰਿਪੋਰਟ ਵੀ ਸਾਹਮਣੇ ਆ ਗਈ ਹੈ। ਐਕਟਰ/ਕਮੇਡੀਅਨ ਜਸਵਿੰਦਰ ਭੱਲਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ ਕਿ 'ਕੈਰੀ ਆਨ ਜੱਟਾ 3' ਨੇ 4 ਦਿਨਾਂ 'ਚ 46 ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕਰ ਲਈ ਹੈ। ਦੇਖੋ ਭੱਲਾ ਦੀ ਪੋਸਟ:
ਆਸਟਰੇਲੀਆ 'ਚ ਵੀ ਤੋੜਿਆ ਕਮਾਈ ਦਾ ਰਿਕਾਰਡ
ਦੱਸ ਦਈਏ ਕਿ ਪੂਰੀ ਦੁਨੀਆ 'ਚ 'ਕੈਰੀ ਆਨ...' ਨੇ ਧਮਾਲਾਂ ਪਾਈਆਂ ਹੋਈਆਂ ਹਨ। ਆਸਟਰੇਲੀਆ ਦੇ ਲੋਕਾਂ ਨੂੰ ਕੈਰੀ ਆਨ ਜੱਟਾ 3 ਖੂਬ ਪਸੰਦ ਆਈ ਹੈ। ਇੱਥੇ ਫਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਸਵਿੰਦਰ ਭੱਲਾ ਦੀ ਪੋਸਟ ਮੁਤਾਬਕ ਆਸਟਰੇਲੀਆ 'ਚ ਫਿਲਮ ਨੇ ਸਾਢੇ ਤਿੰਨ ਕਰੋੜ ਤੋਂ ਵੀ ਜ਼ਿਆਦਾ ਦੀ ਕਮਾਈ ਕੀਤੀ ਹੈ। ਇਹ ਆਪਣੇ ਆਪ ਵਿੱਚ ਵੱਡਾ ਰਿਕਾਰਡ ਹੈ। ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' ਹੁਣ ਤੱਕ ਦੀਆਂ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇਕ ਸੀ। ਲੋਕਾਂ ਵਿੱਚ ਇਸ ਫਿਲਮ ਦਾ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨ 'ਚ ਵੀ ਫਿਲਮ ਨੂੰ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕੈਰੀ ਆਨ ਜੱਟਾ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਪੰਜਾਬੀ ਫਿਲਮ ਬਣ ਕੇ ਉੱਭਰੀ ਹੈ।