Kamal Khangura Video: ਪੰਜਾਬੀ ਮਾਡਲ ਕਮਲ ਖੰਗੂੜਾ ਇੰਡਸਟਰੀ ਦਾ ਵੱਡਾ ਨਾਮ ਰਹੀ ਹੈ। ਉਸ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ। ਉਸ ਨੇ 90ਆਂ ਦੇ ਦਹਾਕਿਆਂ 'ਚ ਇੰਡਸਟਰੀ 'ਤੇ ਰਾਜ ਕੀਤਾ ਸੀ। ਉਸ ਨੇ ਆਪਣੇ ਕਰੀਅਰ 'ਚ ਕਰੀਬ 200 ਤੋਂ ਵੱਧ ਗਾਣਿਆਂ 'ਚ ਕੰਮ ਕੀਤਾ ਸੀ। ਪੂਰੇ ਪੰਜਾਬ 'ਚ ਕਮਲ ਖੰਗੂੜਾ ਦੀ ਹਾਲੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਚੋਰਨੀ' ਅਗਲੇ ਹਫਤੇ ਹੋਵੇਗਾ ਰਿਲੀਜ਼, ਰੈਪਰ ਡਿਵਾਈਨ ਨੇ ਸ਼ੇਅਰ ਕੀਤੀ ਖਾਸ ਪੋਸਟ


ਕਮਲ ਖੰਗੂੜਾ ਹੁਣ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ, ਮਾਡਲ ਤੇ ਅਦਾਕਾਰਾ ਇੰਨੀਂ ਦਿਨੀਂ ਛੁੱਟੀਆਂ ਮਨਾਉਣ ਲਈ ਹਿਮਾਚਲ ਦੀਆਂ ਖੂਬਸਰੂਤ ਵਾਦੀਆਂ 'ਚ ਪਹੁੰਚੀ ਹੋਈ ਹੈ। ਇੱਥੋਂ ਅਦਾਕਾਰਾ ਲਗਾਤਾਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਰਹੀ ਹੈ। ਉਸ ਨੇ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਪਹਾੜੀ 'ਤੇ ਬੈਠ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ ਲਿਖੀ ਸੀ, 'ਉਨ੍ਹਾਂ ਖਿਆਲਾਂ ਨੂੰ ਦਿਲੋਂ ਕੱਢ ਦਿਓ, ਜੋ ਤੁਹਾਨੂੰ ਮਜ਼ਬੂਤ ਦੀ ਥਾਂ ਕਮਜ਼ੋਰ ਬਣਾਉਂਦੇ ਹਨ।' ਦੇਖੋ ਕਮਲ ਦੀ ਪੋਸਟ:









ਕਮਲ ਖੰਗੂੜਾ ਨੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਖੂਬਸੂਰਤ ਵਾਦੀਆਂ 'ਚ ਟਹਿਲਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਉਹ ਲਿਪ ਸਿੰਕਿੰਗ ਕਰਦੀ ਨਜ਼ਰ ਆ ਰਹੀ ਹੈ। ਫੈਨਜ਼ ਨੂੰ ਕਮਲ ਦਾ ਇਹ ਮਸਤੀ ਭਰਿਆ ਅੰਦਾਜ਼ ਖੂਬ ਪਸੰਦ ਆ ਰਿਹਾ ਹੈ।






ਕਾਬਿਲੇਗ਼ੌਰ ਹੈ ਕਿ ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ। ਕਮਲ ਖੰਗੂੜਾ ਦਾ ਜਨਮ 17 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ। 2008 `ਚ ਉਸ ਦੇ ਸਿਰ ਤੇ ਮਿਸ ਪਟਿਆਲਾ ਦਾ ਤਾਜ ਸਜਿਆ। ਇਸ ਦੇ ਨਾਲ ਨਾਲ ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ।


ਇਹ ਵੀ ਪੜ੍ਹੋ: ਸਰਗੁਣ ਮਹਿਤਾ ਪਤੀ ਰਵੀ ਦੂਬੇ ਨਾਲ ਬਾਸਕੇਟਬਾਲ ਖੇਡਦੀ ਆਈ ਨਜ਼ਰ, ਦੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼