Beetroot Benefits: ਚੁਕੰਦਰ ਸਿਹਤ ਦਾ ਅਸਲ ਸਿਕੰਦਰ ਮੰਨਿਆ ਜਾਂਦਾ ਹੈ ਕਿਉਂਕਿ ਇਸ 'ਚ ਸਿਹਤ ਦਾ ਖ਼ਜ਼ਾਨਾ ਛੁਪਿਆ ਹੋਇਆ ਹੈ। ਚੁਕੰਦਰ ਵਿੱਚ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ। ਇਸ ਵਿੱਚ ਮੈਗਨੀਸ਼ੀਅਮ, ਫੋਲੇਟ, ਪੋਟਾਸ਼ੀਅਮ, ਵਿਟਾਮਿਨ ਬੀ6, ਕਾਰਬ, ਆਇਰਨ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਦੇ ਅੰਗਾਂ ਦੇ ਕੰਮਕਾਜ ਲਈ ਜ਼ਰੂਰੀ ਹੁੰਦੇ ਹਨ। ਇਸ ਦੀ ਖਾਸ ਗੱਲ ਇਹ ਹੈ ਕਿ ਤੁਸੀਂ ਇਸ ਨੂੰ ਪਕਾ ਸਕਦੇ ਹੋ, ਇਸ ਦਾ ਜੂਸ ਬਣਾ ਸਕਦੇ ਹੋ ਤੇ ਸਲਾਦ ਦੇ ਰੂਪ 'ਚ ਕੱਚਾ ਖਾ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
ਪਾਚਨ ਵਿੱਚ ਪ੍ਰਭਾਵਸ਼ਾਲੀ
ਚੁਕੰਦਰ ਵਿੱਚ ਫਾਈਬਰ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ, ਜੋ ਕਬਜ਼ ਦੀ ਸਮੱਸਿਆ ਤੋਂ ਰਾਹਤ ਦਿਵਾਉਂਦੀ ਹੈ। ਇਸ ਦੇ ਨਾਲ ਹੀ ਇਹ ਸਾਡੇ ਪਾਚਨ ਤੰਤਰ ਨੂੰ ਬਿਹਤਰ ਬਣਾਏ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਲਈ ਜੇਕਰ ਤੁਸੀਂ ਚੁਕੰਦਰ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹੋ ਤਾਂ ਤੁਹਾਡੀ ਪਾਚਨ ਕਿਰਿਆ ਹਮੇਸ਼ਾ ਠੀਕ ਰਹੇਗੀ।
ਸਰੀਰ ਵਿੱਚ ਸੋਜ ਨੂੰ ਘੱਟ ਕਰਦੀ
ਇਸ ਸਬਜ਼ੀ ਵਿੱਚ ਐਂਟੀਆਕਸੀਡੈਂਟ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਰੀਰ ਦੇ ਅੰਗਾਂ ਵਿੱਚ ਸੋਜ ਨੂੰ ਘੱਟ ਕਰਦੇ ਹਨ। ਚੁਕੰਦਰ ਦਾ ਇਹ ਗੁਣ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਇਹ ਵੀ ਪੜ੍ਹੋ: ਸਾਵਧਾਨ! ਤੁਸੀਂ ਵੀ ਦੁੱਧ 'ਚ ਫਲ ਮਿਲਾ ਕੇ ਪੀਂਦੇ ਹੋ ਸ਼ੇਕ? ਸਿਹਤ ਮਾਹਿਰਾਂ ਨੇ ਕੀਤਾ ਅਲਰਟ
ਕੁਦਰਤੀ ਡਿਟੌਕਸ
ਚੁਕੰਦਰ ਖਾਣ ਨਾਲ ਸਰੀਰ ਆਪਣੇ ਆਪ ਹੀ ਡਿਟੌਕਸ ਹੋ ਜਾਂਦਾ ਹੈ। ਇਸ 'ਚ ਸ਼ਕਤੀਸ਼ਾਲੀ ਐਨਜ਼ਾਈਮ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਆਪਣੇ-ਆਪ ਡੀਟੌਕਸ ਕਰ ਦਿੰਦੇ ਹਨ। ਕੁਦਰਤੀ ਡੀਟੌਕਸ ਹੋਣ ਦੇ ਕਾਰਨ ਤੁਹਾਡਾ ਭਾਰ ਘੱਟ ਹੁੰਦਾ ਹੈ।
ਅੰਤੜੀਆਂ ਦੀ ਸਿਹਤ ਲਈ ਵਧੀਆ
ਇਸ ਸਬਜ਼ੀ ਵਿੱਚ ਪ੍ਰੀਬਾਇਓਟਿਕ ਤੇ ਫਾਈਬਰ ਪਾਏ ਜਾਂਦੇ ਹਨ ਜੋ ਚੰਗੇ ਬੈਕਟੀਰੀਆ ਨੂੰ ਸਿਹਤਮੰਦ ਰੱਖਦੇ ਹਨ। ਇਨ੍ਹਾਂ ਨੂੰ ਸਿਹਤਮੰਦ ਰੱਖਣ ਨਾਲ ਸਰੀਰ 'ਚ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਸਾਵਣ 'ਚ ਵਰਤ ਰੱਖਣ ਪਿੱਛੇ ਇਹ ਤਰਕ, ਜਾਣੋ ਕਿਉਂ ਇਸ ਮਹੀਨੇ ਰੱਖਣਾ ਚਾਹੀਦਾ ਵਰਤ