Carry On Jatta 3 Trailer Crossed 7 Million Views: 'ਕੈਰੀ ਆਨ ਜੱਟਾ 3' ਦਾ ਟਰੇਲਰ 30 ਮਈ ਨੂੰ ਰਿਲੀਜ਼ ਹੋ ਚੁੱਕਿਆ ਹੈ। ਫਿਲਮ ਦਾ ਟਰੇਲਰ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਟਰੇਲਰ ਨੂੰ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਲੌਂਚ ਕੀਤਾ ਸੀ। ਦੂਜੀ ਵਜ੍ਹਾ ਇਹ ਹੈ ਕਿ ਲੋਕ ਲੰਬੇ ਸਮੇਂ ਤੋਂ 'ਕੈਰੀ ਆਨ ਜੱਟਾ 3' ਦੀ ਉਡੀਕ ਕਰ ਰਹੇ ਸੀ।


ਇਹ ਵੀ ਪੜ੍ਹੋ: 'ਅਨੁਪਮਾ' 'ਚ ਦੇਖਣ ਨੂੰ ਮਿਲੇਗਾ ਹਾਈ ਵੋਲਟੇਜ ਡਰਾਮਾ, ਕਾਵਿਆ ਦੀ ਪ੍ਰੈਗਨੈਂਸੀ ਦਾ ਖੁੱਲੇਗਾ ਰਾਜ਼, ਕੀ ਹੋਵੇਗਾ ਵਨਰਾਜ ਦਾ ਰਿਐਕਸ਼ਨ


ਫਿਲਮ ਦਾ ਟਰੇਲਰ 30 ਮਈ ਨੂੰ ਰਿਲੀਜ਼ ਹੋ ਗਿਆ ਹੈ ਅਤੇ ਇਹ ਲੋਕਾਂ ਨੂੰ ਖੂਬ ਪਸੰਦ ਵੀ ਆ ਰਿਹਾ ਹੈ। ਟਰੇਲਰ ਨੂੰ ਮਹਿਜ਼ 2 ਦਿਨਾਂ ਦੇ ਅੰਦਰ ਹੀ 7.3 ਮਿਲੀਅਨ ਯਾਨਿ 73 ਲੱਖ ਵਿਊਜ਼ ਮਿਲ ਚੁੱਕੇ ਹਨ। ਇਸ ਬਾਰੇ ਜਸਵਿੰਦਰ ਭੱਲਾ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਸੀ। ਦੱਸ ਦਈਏ ਕਿ ਜਦੋਂ ਭੱਲਾ ਨੇ ਪੋਸਟ ਪਾਈ ਤਾਂ ਉਦੋਂ ਇਹ ਟਰੇਲਰ 5 ਮਿਲੀਅਨ ਵਿਊਜ਼ ਤੋਂ ਪਾਰ ਹੋ ਚੁੱਕਿਆ ਸੀ, ਪਰ ਹੁਣ ਖਬਰ ਲਿਖੇ ਜਾਣ ਤੱਕ ਇਸ ਦੇ ਟਰੇਲਰ ਨੂੰ 7.3 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਦੇਖੋ ਭੱਲਾ ਦਾ ਇਹ ਵੀਡੀਓ:









ਦੇਖੋ ਟਰੇਲਰ:



ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ 'ਚ ਇਸ ਵਾਰ ਪਾਕਿਸਤਾਨੀ ਕਲਾਕਾਰ ਨਾਸਿਰ ਚਨਿਓਟੀ ਵੀ ਨਜ਼ਰ ਆਉਣ ਵਾਲੇ ਹਨ। ਬਾਕੀ ਸਾਰੀ ਉਹੀ ਪੁਰਾਣੀ ਸਟਾਰ ਕਾਸਟ ਹੈ। ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਫਿਲਮ 'ਚ ਸੋਨਮ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ।  


ਇਹ ਵੀ ਪੜ੍ਹੋ: ਮਨਕੀਰਤ ਔਲਖ-ਬਾਣੀ ਸੰਧੂ ਦੀ ਜੋੜੀ ਨੇ ਫਿਰ ਪਾਈਆਂ ਧਮਾਲਾਂ, ਸੁਪਰਹਿੱਟ ਹੋਇਆ ਜੋੜੀ ਦਾ ਨਵਾਂ ਗਾਣਾ 'ਲੱਕੀ ਨੰਬਰ 7'