Babbu Maan Shayari On Baarish: ਪੰਜਾਬੀ ਸਿੰਗਰ ਬੱਬੂ ਮਾਨ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਬੱਬੂ ਮਾਨ ਪਿਛਲੇ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਚ ਐਕਟਿਵ ਹਨ ਅਤੇ ਉਹ ਇਸ ਸਮੇਂ ਸਭ ਤੋਂ ਟੌਪ 'ਤੇ ਹਨ।
ਇਸ ਦੇ ਨਾਲ ਨਾਲ ਬੱਬੂ ਮਾਨ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਬੱਬੂ ਮਾਨ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦਰਅਸਲ, ਮੀਂਹ ਦਾ ਮੌਸਮ ਗਾਇਕ ਨੂੰ ਬੇਹੱਦ ਪਸੰਦ ਹੈ। ਵੀਡੀਓ 'ਚ ਇੱਕ ਆਵਾਜ਼ ਸੁਣੀ ਜਾ ਸਕਦੀ ਹੈ ਕਿ 'ਬਰਸਾਤ ਤੁਹਾਡਾ ਮਨਪਸੰਦ ਵਿਸ਼ਾ ਹੈ, ਇਸ 'ਤੇ ਬਣਾਓ ਕੋਈ ਗਾਣਾ'। ਅੱਗੋਂ ਬੱਬੂ ਮਾਨ ਕਹਿੰਦੇ ਹਨ ਕਿ ਗਾਣਾ ਨਹੀਂ ਮੇਰੇ ਦਿਮਾਗ਼ 'ਚ ਸ਼ਾਇਰੀ ਆ ਰਹੀ ਹੈ। ਬੱਬੂ ਮਾਨ ਦੀ ਸ਼ਾਇਰੀ ਸੁਣਨ ਲਈ ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਬੱਬੂ ਨੂੰ ਪੰਜਾਬੀ ਇੰਡਸਟਰੀ ਦਾ 'ਮਾਨ' ਕਹਿੰਦੇ ਹਨ। ਕਿਉਂਕਿ ਇਨ੍ਹਾਂ ਦੀ ਗਾਇਕੀ ਦੇ ਪੂਰੀ ਦੁਨੀਆ 'ਚ ਫੈਨ ਹਨ। ਅੱਜ ਭਾਵੇਂ ਪੰਜਾਬ 'ਚ ਕਈ ਟੌਪ ਦੇ ਸਿੰਗਰ ਹਨ, ਪਰ ਬੱਬੂ ਮਾਨ ਇਨ੍ਹਾਂ ਵਿੱਚੋਂ ਸਦਾਬਹਾਰ ਹਨ। ਇਨ੍ਹਾਂ ਦੇ ਗੀਤਾਂ ਨੂੰ ਅੱਜ ਵੀ ਸੁਣਿਆ ਜਾਂਦਾ ਹੈ। ਵਿਆਹ ਤੇ ਹੋਰ ਪਾਰਟੀਆਂ 'ਚ ਅਕਸਰ ਬੱਬੂ ਮਾਨ ਦਾ ਸੁਪਰਹਿੱਟ ਗਾਣਾ 'ਮਿੱਤਰਾਂ ਦੀ ਛਤਰੀ' ਸੁਣਿਆ ਜਾਂਦਾ ਹੈ।
ਬੱਬੂ ਮਾਨ ਨੇ 1990 ਵਿਚ ਯਾਨਿ 15 ਸਾਲ ਦੀ ਉਮਰ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਬੱਬੂ ਮਾਨ ਨੇ ਅਧਿਕਾਰਤ ਤੌਰ ;ਤੇ ਗਾਇਕ ਬਣਨ ਤੋਂ ਪਹਿਲਾਂ ਕਈ ਸਟੇਜ ਸ਼ੋਅਜ਼ ਲਾਏ ਸੀ। ਇਸ ਲਈ ਉਨ੍ਹਾਂ ਦੇ ਅੰਦਰ ਆਤਮ ਵਿਸ਼ਵਾਸ ਭਰਪੂਰ ਸੀ। ਬੱਬੂ ਮਾਨ ਨੇ ਆਪਣੀ ਪਹਿਲੀ ਐਲਬਮ 'ਸੱਜਣ ਰੁਮਾਲ ਦੇ ਗਿਆ' 1998 'ਚ ਰਿਲੀਜ਼ ਕੀਤੀ ਸੀ। ਪਰ ਪਹਿਲੀ ਐਲਬਮ ਦੌਰਾਨ ਕਿਸਮਤ ਨੇ ਬੱਬੂ ਮਾਨ ਦਾ ਸਾਥ ਨਹੀਂ ਦਿੱਤਾ ਅਤੇ ਲੋਕਾਂ ਨੂੰ ਇਹ ਐਲਬਮ ਪਸੰਦ ਨਹੀਂ ਆਈ। ਪਰ ਬੱਬੂ ਮਾਨ ਨੇ ਹਾਰ ਨਹੀਂ ਮੰਨੀ। ਉਨ੍ਹਾਂ ਨੇ 2001 'ਚ ਆਪਣੀ ਐਲਬਮ 'ਸੌਣ ਦੀ ਝੜੀ' ਰਿਲੀਜ਼ ਕੀਤੀ। ਇਹ ਐਲਬਮ ਸੁਪਰਹਿੱਟ ਸਾਬਤ ਹੋਈ। ਇਸ ਐਲਬਮ ਦਾ ਟਾਈਟਲ ਟਰੈਕ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹੈ। ਇਸ ਤੋਂ ਬਾਅਦ ਬੱਬੂ ਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਗਾਇਕ ਨੇ ਇੱਕ ਤੋਂ ਬਾਅਦ ਇੱਕ ਕਈ ਸੁਪਰਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ। ਉਹ ਅੱਜ ਤੱਕ ਪੰਜਾਬੀ ਇੰਡਸਟਰੀ 'ਚ ਐਕਟਿਵ ਹਨ।