ਚੰਡੀਗੜ੍ਹ: ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਕੋਵਿਡ ਗਾਈਡਲਾਈਨਜ਼ ਦੀ ਉਲੰਘਣਾ ਕਰਦੇ ਹੋਏ ਫਿਲਮ ਦੀ ਸ਼ੂਟਿੰਗ ਕੀਤੀ ਸੀ ਜਿਸ ਮਗਰੋਂ ਪੰਜਾਬ ਪੁਲਿਸ ਨੇ ਗਿੱਪੀ ਤੇ ਉਨ੍ਹਾਂ ਦੀ ਟੀਮ ਖਿਲਾਫ ਮਾਮਲਾ ਦਰਜ਼ ਕਰ ਲਿਆ। ਗਿੱਪੀ ਪਟਿਆਲਾ ਨੇੜੇ ਆਪਣੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਦਾ ਸ਼ੂਟ ਕਰ ਰਹੇ ਸੀ।


ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਇਸ ਮਾਮਲੇ ਪਿੱਛੋਂ ਹੁਣ ਐਕਟਰ ਤੇ ਲੇਖਕ ਪ੍ਰਿੰਸ ਕੰਵਲਜੀਤ ਗਿੱਪੀ ਦੇ ਹੱਕ ਵਿੱਚ ਆ ਗਏ ਹਨ। ਪ੍ਰਿੰਸ ਦਾ ਕਹਿਣਾ ਹੈ ਕਿ, "ਗਿੱਪੀ ਗਰੇਵਾਲ ਨੇ ਕੋਈ ਕਤਲ ਨਹੀਂ ਕੀਤਾ...ਉਨ੍ਹਾਂ ਉੱਤੇ ਇੰਨੇ ਇਲਜ਼ਾਮ ਲੱਗ ਰਹੇ ਹਨ। ਸ਼ੂਟਿੰਗ ਕਰਕੇ ਕਈ ਲੋਕਾਂ ਦੇ ਘਰ ਰੋਟੀ ਬਣਦੀ ਹੈ। ਸ਼ੂਟਿੰਗ ਦੀ ਇਜਾਜ਼ਤ ਦੀ ਵੀ ਗੱਲ ਚੱਲ ਰਹੀ ਸੀ ਪਰ ਡੇਟ ਅੱਗੇ ਪਿੱਛੇ ਹੋ ਗਈ।"


 


ਇਹ ਵੀ ਪੜ੍ਹੋ: ਟ੍ਰੈਫ਼ਿਕ ਚਾਲਾਨ ਭਰਨ ਲਈ ਹੁਣ ਨਹੀਂ ਲਾਉਣੇ ਪੈਣਗੇ ਅਦਾਲਤਾਂ ਦੇ ਚੱਕਰ, ਘਰ ਬੈਠੇ ਇੰਝ ਹੋ ਸਕੇਗਾ ਭੁਗਤਾਨ

ਪ੍ਰਿੰਸ ਨੇ ਅੱਗੇ ਕਿਹਾ, "ਮੈਂ ਸਭ ਪਾਸੇ ਦੇਖ ਰਿਹਾ ਸੀ ਕਿ ਗਿੱਪੀ ਗਰੇਵਾਲ ਨੂੰ ਮਾੜਾ ਕਿਹਾ ਜਾ ਰਿਹਾ ਹੈ। ਗਿੱਪੀ ਗਰੇਵਾਲ ਹਰ ਲੋੜਵੰਦ ਦੀ ਮਦਦ ਲਈ ਅੱਗੇ ਆਉਂਦਾ ਹਨ।" ਪ੍ਰਿੰਸ ਨੇ ਆਪਣੀ ਇਸ ਇਸ ਵੀਡੀਓ ਦੇ ਵਿਚ ਗਿੱਪੀ ਦਾ ਹੱਕ ਤਾਂ ਪੂਰਿਆ ਪਰ, ਗਿੱਪੀ ਵੱਲੋਂ ਨਿਯਮਾਂ ਦੀ ਉਲੰਘਣਾ ਬਾਰੇ ਗੱਲ ਇੱਕ ਵਾਰੀ ਵੀ ਨਹੀਂ ਕੀਤੀ। ਇਸ ਪੂਰੇ ਮਾਮਲੇ ਉੱਤੇ ਫਿਲਹਾਲ ਗਿੱਪੀ ਗਰੇਵਾਲ ਵੱਲੋਂ ਕੋਈ ਵੀ ਪ੍ਰਤੀਕ੍ਰਿਆ ਨਹੀਂ ਆਈ ਹੈ।


 


 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ