ਨਵੀਂ ਦਿੱਲੀ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ 20 ਜੂਨ ਨੂੰ ਐਲਾਨਿਆ ਜਾਵੇਗਾ। CBSE ਨੇ ਸਨਿੱਚਰਵਾਰ ਦੀ ਰਾਤ ਨੂੰ ਨਤੀਜਿਆਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਕੋਰੋਨਾ ਦੇ ਚੱਲਦਿਆਂ CBSE ਨੇ 14 ਅਪ੍ਰੈਲ ਨੂੰ ਇਸ ਵਰ੍ਹੇ ਹੋਣ ਵਾਲੀਆਂ 10ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ।


ਹੁਣ ਬੋਰਡ ਨੇ ਵਿਦਿਆਰਥੀਆਂ ਲਈ ਨਵੀਂ ਅੰਕ ਨਿਰਧਾਰਨ ਨੀਤੀ ਐਲਾਨੀ ਹੈ। ਇਸੇ ਦੇ ਆਧਾਰ ਉੱਤੇ ਨਤੀਜਾ ਜਾਰੀ ਕੀਤਾ ਜਾਵੇਗਾ। CBSE ਦੇ ਨੋਟੀਫ਼ਿਕੇਸ਼ਨ ਅਨੁਸਾਰ ਨਤੀਜੇ ਤਿਆਰ ਕਰਨ ਲਈ ਹਰੇਕ ਸਕੂਲ ਨੂੰ 8 ਮੈਂਬਰੀ ਰਿਜ਼ਲਟ ਕਮੇਟੀ ਬਣਾਉਣੀ ਹੋਵੇਗੀ। ਇਸ ਵਿੱਚ ਸਕੂਲ ਦੇ ਪ੍ਰਿੰਸੀਪਲ ਤੋਂ ਇਲਾਵਾ ਮੈਥ, ਸੋਸ਼ਲ ਸਾਇੰਸ, ਸਾਇੰਸ ਤੇ ਦੋ ਲੈਂਗੂਏਜ ਟੀਚਰ ਹੋਣਗੇ। ਕਮੇਟੀ ’ਚ 2 ਟੀਚਰ ਗੁਆਂਢ ਦੇ ਸਕੂਲ ਤੋਂ ਵੀ ਰੱਖਣੇ ਹੋਣਗੇ।


3 ਸਾਲਾਂ ’ਚ ਸਭ ਤੋਂ ਬਿਹਤਰ ਸੈਸ਼ਨ ਹੋਵੇਗਾ ਰੈਫ਼ਰੈਂਸ ਈਅਰ


CBSE ਮੁਤਾਬਕ ਰਿਜ਼ੱਲਟ ਲਈ ਪਿਛਲੇ ਤਿੰਨ ਸਾਲਾਂ ਦੌਰਾਨ ਸਕੂਲ ਦੇ ਸਭ ਤੋਂ ਬਿਹਤਰ ਨਤੀਜੇ ਵਾਲੇ ਸਾਲ ਨੂੰ ਆਧਾਰ ਸਾਲ (ਰੈਫ਼ਰੈਂਸ ਈਅਰ) ਮੰਨਿਆ ਜਾਵੇਗਾ। ਵਿਸ਼ੇ ਕ੍ਰਮ ਅੰਕ ਨਿਰਧਾਰਤ ਕਰਨ ਦਾ ਵੀ ਇਹੋ ਤਰੀਕਾ ਹੋਵੇਗਾ। ਆਧਾਰ ਸਾਲ ’ਚ 10ਵੀਂ ਦੀ ਬੋਰਡ ਪ੍ਰੀਖਿਆ ’ਚ ਸ਼ਾਮਲ ਸਾਰੇ ਵਿਦਿਆਰਥੀਆਂ ਦੇ ਔਸਤ ਅੰਕ ਦੇ ਬਰਾਬਰ ਹੀ 2020–21 ਦਾ ਨਤੀਜਾ ਤਿਆਰ ਹੋਵੇਗਾ। ਭਾਵੇਂ ਵਿਦਿਆਰਥੀਆਂ ਦੇ ਵਿਸ਼ੇ ਕ੍ਰਮ ਅਨੁਸਾਰ ਅੰਕ ਔਸਤ ਅੰਕਾਂ ਤੋਂ 2 ਅੰਕ ਘੱਟ ਜਾਂ ਵੱਧ ਹੋ ਸਕਦੇ ਹਨ।


ਰੈਫ਼ਰੈਂਸ ਈਅਰ ਭਾਵ ਆਧਾਰ ਸਾਲ ਨੂੰ ਇੰਝ ਸਮਝੋ


ਉਦਾਹਰਣ ਵਜੋਂ ਜੇ 2017-18 ’ਚ ਸਕੂਲ ਦੇ ਸਾਰੇ ਵਿਦਿਆਰਥੀਆਂ ਦੇ ਅੰਕਾਂ ਦੀ ਔਸਤ 72%, 2018–19 ’ਚ 74% ਅਤੇ 2019–20 ’ਚ 71% ਸੀ, ਤਾਂ ਸਾਲ 2018-19 ਨੂੰ ਰੈਫ਼ਰੈਂਸ ਈਅਰ ਮੰਨਿਆ ਜਾਵੇਗਾ। ਇਸੇ ਤਰ੍ਹਾਂ ਵਿਸ਼ਿਆਂ ਦੇ ਅੰਕ ਵੀ ਆਧਾਰ ਸਾਲ ਦੇ ਆਧਾਰ ਉੱਤੇ ਵਿਸ਼ੇ ਕ੍ਰਮ ਤੈਅ ਹੋਣਗੇ। CBSE ਸਕੂਲਾਂ ਨੂੰ ਉਨ੍ਹਾਂ ਦੇ ਰੈਫ਼ਰੈਂਸ ਈਅਰ ਤੇ ਵਿਸ਼ੇ ਕ੍ਰਮ ਅਨੁਸਾਰ ਅੰਕ ਭੇਜੇਗਾ। ਵਿਸ਼ਿਆਂ ’ਚ ਦਿੱਤੇ ਜਾਣ ਵਾਲੇ ਅੰਕ ਔਸਤ ਅੰਕ ਤੋਂ 2 ਅੰਕ ਘੱਟ ਜਾਂ ਜ਼ਿਆਦਾ ਤੱਕ ਦਿੱਤੇ ਜਾ ਸਕਦੇ ਹਨ ਪਰ ਪੰਜ ਵਿਸ਼ਿਆਂ ਦੇ ਅੰਕ ਰੈਫ਼ਰੈਂਸ ਈਅਰ ਦੇ ਔਸਤ ਅੰਕ ਤੋਂ ਜ਼ਿਆਦਾ ਨਹੀਂ ਹੋ ਸਕਦੇ।


ਇੰਟਰਨਲ ਅਸੈੱਸਮੈਂਟ ਦੇ ਅੰਕ ਪਹਿਲਾਂ ਵਾਂਗ


10ਵੀਂ ਦੇ ਨਤੀਜਿਆਂ ’ਚ ਹਰੇਕ ਵਿਸ਼ੇ ਦੇ 100 ਅੰਕਾਂ ਵਿੱਚ 20% ਅੰਕ ਅੰਦਰੂਨੀ ਮੁੱਲਾਂਕਣ ਅਤੇ 80% ਅੰਕ ਬੋਰਡ ਪ੍ਰੀਖਿਆਵਾਂ ਦੇ ਹੁੰਦੇ ਹਨ। ਅੰਦਰੂਨੀ ਮੁੱਲਾਂਕਣ ਦੇ 20 ਅੰਕ ਪਹਿਲਾਂ ਵਾਂਗ ਜੁੜਨਗੇ। ਬਾਕੀ ਦੇ 80 ਅੰਕਾਂ ਦੇ ਮੁੱਲਾਂਕਣ ਲਈ ਬੋਰਡ ਨੇ ਫ਼ਾਰਮੂਲਾ ਦਿੱਤਾ ਹੈ ਕਿ ਉਸ ਵਿੱਚ ਯੂਨਿਟ ਟੈਸਟ ਜਾਂ ਪੀਰਿਓਡਿਕ ਟੈਸਟ ਦੇ ਅੰਕਾਂ ਨੂੰ 10%, ਮਿਡ–ਟਰਮ ਜਾਂ ਹਾਫ਼ ਈਅਰਲੀ ਟੈਸਟ ਨੂੰ 30% ਅਤੇ ਪ੍ਰੀ–ਬੋਰਡ ਐਗਜ਼ਾਮੀਨੇਸ਼ਨ ਨੂੰ 40% ਵੇਟੇਜ ਦਿੱਤੀ ਜਾਵੇ। ਜੇ ਕਿਸੇ ਸਕੂਲ ਵਿੱਚ ਇਨ੍ਹਾਂ ਤਿੰਨੇ ਸ਼੍ਰੇਣੀਆਂ ਦੇ ਟੈਸਟ ਨਹੀਂ ਲਏ ਗਏ ਹਨ, ਜਾਂ ਉਨ੍ਹਾਂ ਦਾ ਕੋਈ ਪ੍ਰਮਾਣਿਕ ਰਿਕਾਰਡ ਨਹੀਂ ਹੈ, ਤਾਂ ਰਿਜ਼ਲਟ ਕਮੇਟੀ ਇਸ ਬਾਰੇ ਫ਼ੈਸਲਾ ਲਵੇਗੀ।


ਕਮੇਟੀ ’ਚ 10ਵੀਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਹੀ ਰਹਿਣਗੇ


ਰਿਜ਼ਲਟ ਕਮੇਟੀ ’ਚ ਉਹੀ ਅਧਿਆਪਕ ਸ਼ਾਮਲ ਹੋਣਗੇ, ਜੋ 10ਵੀਂ ਜਮਾਤ ਨੂੰ ਪੜ੍ਹਾਉਂਦੇ ਹੋਣ, ਇੱਕ ਹੀ ਮੈਨੇਜਮੈਂਟ ਦੇ ਸਕੂਲਾਂ ਦੇ ਅਧਿਆਪਕਾਂ ਨੂੰ ਬਾਹਰ ਅਧਿਆਪਕ ਵਜੋਂ ਨਹੀਂ ਰੱਖਿਆ ਜਾ ਸਕੇਗਾ। ਇੰਝ ਸਕੂਲ ਆਪਸ ਵਿੱਚ ਅਧਿਆਪਕਾਂ ਦੀ ਅਦਾਲਾ–ਬਦਲੀ ਨਹੀਂ ਕਰ ਸਕਣਗੇ। ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਅਧਿਆਪਕ ਕਿਸੇ ਵਿਦਿਆਰਥੀਦੇ ਪੇਰੈਂਟਸ ਨਾ ਹੋਣ। ਰਿਜ਼ਲਟ ਕਮੇਟੀ ਦੇ ਨਤੀਜੇ ਤਿਆਰ ਕਰਨ ਲਈ ਤੈਅ ਫ਼ਾਰਮੈਟ ਵਿੱਚ ਰੈਸ਼ਨਲ ਡਾਕਯੂਮੈਂਟ ਤਿਆਰ ਕਰੇਗੀ।


ਸਕੂਲਾਂ ਨੂੰ ਟਾਈਮ ਟੇਬਲ ਭੇਜਿਆ ਗਿਆ


ਸਕੂਲਾਂ ਤੋਂ ਮਿਲੇ ਅੰਕਾਂ ਦੇ ਆਧਾਰ ਉੱਤੇ ਬੋਰਡ 20 ਜੂਨ ਨੂੰ ਨਤੀਜੇ ਜਾਰੀ ਕਰੇਗਾ। ਬੋਰਡ ਨੇ ਰਿਜ਼ਲਟ ਤਿਆਰ ਕਰਨ ਦੀ ਪ੍ਰਕਿਰਿਆ ਦੇ ਵੱਖੋ ਵੱਖਰੇ ਗੇੜਾਂ ਨੂੰ ਪੂਰਾ ਕਰਨ ਦਾ ਇੱਕ ਟਾਈਮ ਟੇਬਲ ਵੀ ਸਕੂਲਾਂ ਨੂੰ ਭੇਜਿਆ ਹੈ:


5 ਮਈ – ਸਕੂਲਾਂ ਦੀ ਰਿਜ਼ਲਟ ਕਮੇਟੀ ਦਾ ਗਠਨ


10 ਮਈ – ਰੈਸ਼ਨਲ ਡਾਕੂਮੈਂਟ ਤਿਆਰ ਕਰਨਾ


15 ਮਈ– ਜੇ ਸਕੂਲ ਕੋਈ ਅਸੈੱਸਮੈਂਟ ਕਰਨਾ ਚਾਹੁਣ


25 ਮਈ – ਰਿਜ਼ਲਟ ਦਾ ਫ਼ਾਈਨਲਾਇਜ਼ੇਸ਼ਨ


5 ਜੂਨ – ਰਿਜ਼ਲਟ ਸਬਮਿਸ਼ਨ


11 ਜੂਨ – ਇੰਟਰਨਲ ਅਸੈੱਸਮੈਂਟ ਦੇ ਅੰਕ ਜਮ੍ਹਾ


20 ਜੂਨ – ਬੋਰਡ ਜਾਰੀ ਕਰੇਗਾ 10ਵੀਂ ਦੇ ਨਤੀਜੇ


ਇਸ ਫ਼ਾਰਮੂਲੇ ਨਾਲ ਜੋੜੇ ਜਾਣਗੇ 100 ਅੰਕ


20 ਅੰਕ – ਇੰਟਰਨਲ ਅਸੈੱਸਮੈਂਟ


10 ਅੰਕ – ਯੂਨਿਟ ਟੈਸਟ/ਪੀਰੀਓਡਿਕ ਟੈਸਟ


30 ਅੰਕ – ਮਿੱਡ–ਟਰਮ/ਹਾਫ਼–ਈਅਰਲੀ ਟੈਸਟ


40 ਅੰਕ – ਪ੍ਰੀ–ਬੋਰਡ ਐਗਜ਼ਾਮੀਨੇਸ਼ਨ


Education Loan Information:

Calculate Education Loan EMI