ਨਵੀਂ ਦਿੱਲੀ: ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੀਬੀਆਈ ਨੇ ਰੀਆ ਚਕ੍ਰਵਰਤੀ ਅਤੇ ਇਸ ਮਾਮਲੇ ਨਾਲ ਸਬੰਧਿਤ ਹੋਰਾਂ ਖਿਲਾਫ਼ FIR ਦਰਜ ਕਰ ਲਈ ਹੈ।ਰੀਆ ਚਕ੍ਰਵਰਤੀ ਤੋਂ ਇਲਾਵਾ ਇਸ ਮਾਮਲੇ 'ਚ ਰੀਆ ਦੇ ਪਰਿਵਾਰ ਅਤੇ ਇੱਕ ਹੋਰ ਵਿਅਕਤੀ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਸੁਸ਼ਾਂਤ ਖ਼ੁਦਕੁਸ਼ੀ ਮਾਮਲਾ CBI ਨੂੰ ਮਿਲਣ ਤੋਂ ਬਾਅਦ CBI ਨੇ 3 ਮੈਂਬਰੀ SIT ਟੀਮ ਦਾ ਗਠਨ ਕੀਤਾ ਹੈ। ਇਸ ਟੀਮ ਨੂੰ IPS ਅਫਸਰ ਮਨੋਜ ਸ਼ੀਸ਼ੀਧਰ ਲੀਡ ਕਰ ਰਹੇ ਹਨ।CBI ਸੁਸ਼ਾਂਤ ਕੇਸ ਦੇ ਸਾਰੇ ਪਿਹਲੁਆ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।ਇਸ ਮਾਮਲੇ ਦੀ CBI ਜਾਂਚ ਦੀ ਮੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ।

ਸੁਸ਼ਾਂਤ ਦੇ ਪਿਤਾ ਕੇ. ਕੇ. ਸਿੰਘ ਨੇ ਬਿਹਾਰ ਸਰਕਾਰ ਨੂੰ ਇਸ ਮਾਮਲੇ ਦੀ CBI ਜਾਂਚ ਦੀ ਅਪੀਲ ਕੀਤੀ ਸੀ। ਜਿਸ ਤੋਂ ਬਾਅਦ ਬਿਹਾਰ ਸੀਐਮ ਨੀਤੀਸ਼ ਕੁਮਾਰ ਨੇ ਕੇਂਦਰ ਸਰਕਾਰ ਤੋਂ CBI ਜਾਂਚ ਦੀ ਸਿਫਾਰਿਸ਼ ਕੀਤੀ ਸੀ। ਕੇਂਦਰ ਨੇ ਇਸ ਮਾਮਲੇ 'ਤੇ ਨੋਟੀਫਿਕੇਸ਼ਨ ਜਾਰੀ ਕਰ CBI ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਜਿਸ ਤੋਂ ਬਾਅਦ ਹੁਣ CBI ਨੇ 3 ਮੈਂਬਰੀ SIT ਟੀਮ ਦਾ ਗਠਨ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।