ਜਲੰਧਰ: ਜ਼ਿਲ੍ਹਾ ਜਲੰਧਰ ਦੇ ਕਸਬੇ ਨਕੋਦਰ ਤੋਂ ਇੱਕ ਰਿਸ਼ਵਤਖੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਨਕੋਦਰ ਦੇ ਸਿਟੀ ਥਾਣਾ 'ਚ ਤਾਇਨਾਤ ਏਐਸਆਈ ਨੂੰ 5000 ਰੁਪਏ ਰਿਸ਼ਵਤ ਵਜੋਂ ਲੈਂਦੇ ਹੋਏ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ।

ਡੀਐਸਪੀ ਵਿਜੀਲੈਂਸ ਦਲਵੀਰ ਸਿੰਘ ਨੇ ਦੱਸਿਆ ਕਿ ਏਐਸਆਈ ਅਮੀਰ ਸਿੰਘ ਨੇ ਪੂਜਾ ਗਿੱਲ ਨਾਂ ਦੇ ਮਾਮਲੇ 'ਚ 5000 ਰੁਪਏ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸੰਦੀਪ ਕੁਮਾਰ ਨੇ ਉਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ। ਵਿਜੀਲੈਂਸ ਨੇ ਸ਼ਿਕਾਇਤ ਤੇ ਨੋਟਿਸ ਲੈਂਦੇ ਹੋਏ ਏਐਸਆਈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜ੍ਹ ਲਿਆ।