ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਰਾਜ ਕਮਲ ਚੌਧਰੀ ਦੀ ਅਗਵਾਈ ਵਿੱਚ ਬਣਾਈ ਕਮੇਟੀ ਨੇ ਅੱਜ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਰਾਜ ਕਮਲ ਚੌਧਰੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਚਤ ਭਵਨ ਵਿੱਚ ਪਹੁੰਚ ਕੇ ਤਿੰਨਾਂ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ, ਸਿਵਲ ਐਕਸਾਈਜ਼ ਸਮੇਤ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਜਾਂਚ ਨੂੰ ਕਿਵੇਂ ਅੱਗੇ ਵਧਾਇਆ ਜਾਵੇਗਾ, ਇਸ ਬਾਰੇ ਚਰਚਾ ਕੀਤੀ।


ਡਿਵੀਜ਼ਨਲ ਕਮਿਸ਼ਨਰ ਰਾਜ ਕਮਲ ਚੌਧਰੀ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਜਾਂਚ ਤਹਿਤ ਇਹ ਫੈਸਲਾ ਲਿਆ ਗਿਆ ਹੈ ਕਿ ਕਮੇਟੀ ਵੱਖ-ਵੱਖ ਪਿੰਡਾਂ 'ਚ ਜਾ ਕੇ ਪੀੜਤਾਂ ਨੂੰ ਮਿਲੇਗੀ ਤੇ ਜਿੱਥੇ ਜਿੱਥੇ ਵੀ ਸ਼ਰਾਬ ਦਾ ਕਾਰੋਬਾਰ, ਕਿਸ ਤਰ੍ਹਾਂ ਹੁੰਦਾ ਸੀ, ਕਿਵੇਂ ਹੁੰਦਾ ਸੀ ਤੇ ਕਿਸ-ਕਿਸ ਦੀ ਇਸ 'ਚ ਸ਼ਮੂਲੀਅਤ ਸੀ, ਤੱਥਾਂ ਦੀ ਜਾਣਕਾਰੀ ਹਾਸਲ ਕਰੇਗੀ। ਰਾਜ ਕਮਲ ਚੌਧਰੀ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਜਾਂਚ ਤੋਂ ਸਾਡੀ ਜਾਂਚ ਦਾ ਦਾਇਰਾ ਵੱਡਾ ਹੋਵੇਗਾ। ਹਰ ਪਹਿਲੂ ਨੂੰ ਬਰੀਕੀ ਦੇ ਨਾਲ ਵਾਚਿਆ ਜਾਵੇਗਾ।

ਅਮਰੀਕਾ 'ਚ ਕੋਰੋਨਾ ਦੇ ਇਲਾਜ ਲਈ RLF-100 ਨੂੰ ਮਨਜ਼ੂਰੀ, ਗੰਭੀਰ ਮਰੀਜ਼ਾਂ ਦੀ ਹਾਲਤ ਠੀਕ ਹੋਣ ਦਾ ਦਾਅਵਾ

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਸਮਾਂ ਦਿੱਤਾ ਹੈ, ਉਸ ਤਹਿਤ ਉਹ ਇੱਕੀ ਦਿਨਾਂ ਵਿੱਚ ਇਹ ਜਾਂਚ ਸਰਕਾਰ ਨੂੰ ਸੌਂਪ ਦੇਣਗੇ ਜੋ ਵੀ ਇਸ ਦੇ ਵਿੱਚ ਸ਼ਾਮਲ ਹੋਇਆ, ਉਸ ਖਿਲਾਫ਼ ਕਾਰਵਾਈ ਲਈ ਲਿਖਣ ਤੋਂ ਉਹ ਸੰਕੋਚ ਨਹੀਂ ਕਰਨਗੇ। ਡਿਵੀਜ਼ਨਲ ਕਮਿਸ਼ਨਰ ਨੇ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਕਮੇਟੀਆਂ ਦਾ ਵੀ ਗਠਨ ਕੀਤਾ ਹੈ, ਜੋ ਜਾ ਕੇ ਪੀੜਤ ਪਰਿਵਾਰਾਂ ਨੂੰ ਮਿਲਣਗੀਆਂ ਤੇ ਭਲਕੇ ਕਮੇਟੀਆਂ ਪਿੰਡਾਂ 'ਚ ਜਾ ਕੇ ਜਾਂਚ ਸ਼ੁਰੂ ਕਰ ਦੇਣਗੀਆਂ।