Karwa Chauth 2022: ਇਸ ਸਾਲ ਕਰਵਾ ਚੌਥ ਦਾ ਤਿਉਹਾਰ 13 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਹਰ ਵਿਆਹੁਤਾ ਔਰਤ ਸੋਲ੍ਹਾ ਸਿੰਗਾਰ ਕਰਕੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ। ਫਿਰ ਰਾਤ ਨੂੰ ਉਹ ਆਪਣੇ ਪਤੀ ਦਾ ਚਿਹਰਾ ਅਤੇ ਚੰਦਰਮਾ ਦੇਖ ਕੇ ਵਰਤ ਤੋੜਦੀ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਕਰਵਾ ਚੌਥ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਚੁੱਕਾ ਹੈ। ਅਜਿਹੇ 'ਚ ਕਰਵਾ ਚੌਥ ਨਾਲ ਜੁੜੇ ਕਈ ਗੀਤ ਹਨ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਆਪਣੇ ਦਿਨ ਨੂੰ ਹੋਰ ਵੀ ਖਾਸ ਬਣਾ ਸਕਦੇ ਹੋ।


ਘਰ ਆਜਾ ਪਰਦੇਸੀ - ਇਹ ਗੀਤ ਫਿਲਮੀ ਪਰਦੇ 'ਤੇ ਸ਼ਾਹਰੁਖ ਖਾਨ ਅਤੇ ਕਾਜੋਲ ਦੀ ਸਭ ਤੋਂ ਰੋਮਾਂਟਿਕ ਜੋੜੀ ਦਾ ਹੈ। ਜੋ ਕਰਵਾਚੌਥ ਦਾ ਪਰਫ਼ੈਕਟ ਗੀਤ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਗੀਤ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਹੈ।



ਚਾਂਦ ਛੁਪਾ ਬਾਦਲ ਮੇਂ: ਇਸ ਗੀਤ 'ਚ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ। ਹਮ ਦਿਲ ਦੇ ਚੁਕੇ ਫਿਲਮ ਦਾ ਇਹ ਗੀਤ ਚਾਂਦ ਛੁਪਾ ਬਾਦਲ ਮੇਂ ਕਰਵਾ ਚੌਥ 'ਤੇ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ।



ਬੋਲੇ ਚੂੜੀਆਂ - ਕਰੀਨਾ ਕਪੂਰ, ਕਾਜੋਲ, ਸ਼ਾਹਰੁਖ ਖਾਨ ਅਤੇ ਰਿਤਿਕ ਰੋਸ਼ਨ ਸਟਾਰਰ ਫਿਲਮ 'ਕਭੀ ਖੁਸ਼ੀ ਕਭੀ ਗਮ' ਦਾ ਗੀਤ 'ਬੋਲੇ ਚੂੜੀਆਂ' ਵੀ ਕਰਵਾ ਚੌਥ ਲਈ ਪਰਫ਼ੈਕਟ ਹੈ। ਜਿਸ 'ਤੇ ਤੁਸੀਂ ਕਰਵਾ ਚੌਥ ਪਾਰਟੀ ਦਾ ਆਨੰਦ ਲੈ ਸਕਦੇ ਹੋ। ਗੀਤ ਨੂੰ ਅਲਕਾ ਯਾਗਨਿਕ, ਉਦਿਤ ਨਾਰਾਇਣ, ਸੋਨੂੰ ਨਿਗਮ, ਅਮਿਤ ਕੁਮਾਰ, ਕਵਿਤਾ ਕ੍ਰਿਸ਼ਨਾਮੂਰਤੀ ਨੇ ਗਾਇਆ ਹੈ।



ਚੰਦ ਔਰ ਪੀਆ- ਇਹ ਗੀਤ ਫਿਲਮ 'ਆਸ਼ਿਕ ਆਵਾਰਾ' ਦਾ ਹੈ। ਜਿਸ 'ਚ ਸੈਫ ਅਲੀ ਖਾਨ ਅਤੇ ਮਮਤਾ ਕੁਲਕਰਨੀ ਦੀ ਜੋੜੀ ਨਜ਼ਰ ਆਈ ਸੀ। ਕਰਵਾ ਚੌਥ ਦੇ ਇਹ ਗੀਤ ਵੀ ਬਿਲਕੁਲ ਪਰਫ਼ੈਕਟ ਹੈ।



ਆਜ ਹੈ ਕਰਵਾ ਚੌਥ ਸਖੀ- ਸਾਲ 1964 'ਚ ਰਿਲੀਜ਼ ਹੋਈ ਫਿਲਮ 'ਬਹੂ ਬੇਟੀ' ਦਾ ਗੀਤ 'ਆਜ ਹੈ ਕਰਵਾ ਚੌਥ ਸਖੀ' ਨੂੰ ਆਸ਼ਾ ਭੌਂਸਲੇ ਨੇ ਆਪਣੀ ਆਵਾਜ਼ 'ਚ ਗਾਇਆ ਸੀ। ਜਿਸ ਨੂੰ ਤੁਸੀਂ ਕਰਵਾ ਚੌਥ 'ਤੇ ਸੁਣ ਸਕਦੇ ਹੋ।



ਇਹ ਵੀ ਪੜ੍ਹੋ: ਰਣਵੀਰ ਸਿੰਘ ਤੋਂ ਅਲੱਗ ਹੋਣ ਦੀਆਂ ਅਫ਼ਵਾਹਾਂ ਤੇ ਦੀਪਿਕਾ ਪਾਦੂਕੋਣ ਨੇ ਤੋੜੀ ਚੁੱਪੀ, ਕਿਹਾ- ਮੇਰੇ ਪਤੀ...