Black Panther 2 Box Office Day 1 Collection: ਬਾਲੀਵੁੱਡ ਫ਼ਿਲਮਾਂ ਦਾ ਕ੍ਰੇਜ਼ ਹੁਣ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਲੋਕ ਸਿਨੇਮਾਘਰਾਂ ‘ਚ ਜਾ ਕੇ ਹਿੰਦੀ ਫ਼ਿਲਮਾਂ ਦੇਖਣਾ ਨਹੀਂ ਚਾਹੁੰਦੇ। ਉੱਧਰ, ਦੂਜੇ ਪਾਸੇ ਹਾਲੀਵੁੱਡ ਤੇ ਤਾਮਿਲ ਫ਼ਿਲਮਾਂ ਦਾ ਕ੍ਰੇਜ਼ ਦਰਸ਼ਕਾਂ ‘ਚ ਬਰਕਰਾਰ ਹੈ। ਇਸ ਦਾ ਸਬੂਤ ਹੈ ਹਾਲ ਬੀਤੇ ਦਿਨ ਯਾਨਿ 11 ਨਵੰਬਰ ਨੂੰ ਰਿਲੀਜ਼ ਹੋਈ ਹਾਲੀਵੁੱਡ ਫ਼ਿਲਮ ‘ਬਲੈਕ ਪੈਂਥਰ: ਵਕਾਂਡਾ ਫਾਰਐਵਰ’। ਹਾਲੀਵੁੱਡ 'ਚ ਹਰ ਸਾਲ ਕਈ ਫਿਲਮਾਂ ਰਿਲੀਜ਼ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖਣ ਲਈ ਪ੍ਰਸ਼ੰਸਕ ਬੇਤਾਬ ਰਹਿੰਦੇ ਹਨ। ਇਸੇ ਤਰ੍ਹਾਂ ਮਾਰਵਲ ਸਿਨੇਮੈਟਿਕ ਯੂਨੀਵਰਸ ਦੀ ਫਿਲਮ 'ਬਲੈਕ ਪੈਂਥਰ' ਵੀ ਪ੍ਰਸ਼ੰਸਕਾਂ ਲਈ ਬੇਹੱਦ ਖਾਸ ਹੈ, ਜੋ ਕਿ 11 ਨਵੰਬਰ ਨੂੰ ਹੀ ਵੱਡੇ ਪਰਦੇ 'ਤੇ ਰਿਲੀਜ਼ ਹੋਈ ਹੈ। ਅਜਿਹੇ 'ਚ ਦਰਸ਼ਕਾਂ ਦੀਆਂ ਨਜ਼ਰਾਂ ਫਿਲਮ ਦੇ ਪਹਿਲੇ ਦਿਨ ਦੇ ਬਾਕਸ ਆਫਿਸ ਕਲੈਕਸ਼ਨ 'ਤੇ ਟਿਕੀਆਂ ਹੋਈਆਂ ਹਨ।
ਮਾਰਵਲ ਦੀ ਫ਼ਿਲਮ ਸਾਹਮਣੇ ਬਾਲੀਵੁੱਡ ਫੇਲ੍ਹ
ਫਿਲਮ 'ਬਲੈਂਕ ਪੈਂਥਰ ਵਾਕੰਡਾ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਨੂੰ ਪਹਿਲੇ ਦਿਨ ਹੀ ਭਾਰਤ 'ਚ ਚੰਗਾ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਰਵਲ ਦੀਆਂ ਫਿਲਮਾਂ ਆਪਣੇ ਐਕਸ਼ਨ ਅਤੇ ਦਮਦਾਰ VFX ਲਈ ਜਾਣੀਆਂ ਜਾਂਦੀਆਂ ਹਨ। ਹਾਲਾਂਕਿ ਲੋਕਾਂ ਦਾ ਮੰਨਣਾ ਹੈ ਕਿ ਇਹ ਫਿਲਮ ਮਾਰਵਲ ਦੀ ਹੁਣ ਤੱਕ ਦੀ ਸਭ ਤੋਂ ਇਮੋਸ਼ਨਲ ਫਿਲਮ ਹੈ। 2020 ਵਿੱਚ ਚੈਡਵਿਕ ਬੋਸਮੈਨ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਇਸ ਨੂੰ ਦੇਖਣਾ ਅਭਿਨੇਤਾ ਨੂੰ ਸ਼ਰਧਾਂਜਲੀ ਹੈ। ਫਿਲਮ ਵਿੱਚ ਸ਼ਾਨਦਾਰ VFX ਦੀ ਗੁਣਵੱਤਾ ਕਾਫੀ ਪ੍ਰਭਾਵਸ਼ਾਲੀ ਹੈ।
'ਬਲੈਕ ਪੈਂਥਰ' ਪਹਿਲੇ ਦਿਨ ਬਾਕਸ ਆਫਿਸ ਕਲੈਕਸ਼ਨ
'ਐਵੇਂਜਰ ਐਂਡਗੇਮ' ਤੋਂ ਬਾਅਦ 'ਬਲੈਕ ਪੈਂਥਰ ਵਕਾਂਡਾ ਫਾਰਐਵਰ' ਦੇ ਪ੍ਰਸ਼ੰਸਕਾਂ 'ਚ ਕਾਫੀ ਚਰਚਾ ਹੈ। ਇਸ ਫਿਲਮ ਨੂੰ ਐਡਵਾਂਸ ਬੁਕਿੰਗ 'ਚ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਸਿਰਫ਼ ਭਾਰਤ ਵਿੱਚ ਹੀ 'ਬਲੈਕ ਪੈਂਥਰ ਵਕਾਂਡਾ ਫਾਰਐਵਰ' 2000 ਤੋਂ ਵੱਧ ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਫਿਲਮ ਦੇ ਪਹਿਲੇ ਦਿਨ ਦੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਟੋਰਮੈਕਸ ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ਨੇ ਕਰੀਬ 12 ਕਰੋੜ 50 ਲੱਖ ਦੀ ਕਮਾਈ ਕੀਤੀ ਹੈ।
ਦੱਸ ਦੇਈਏ ਕਿ ਦਰਸ਼ਕ ਇਸ ਨੂੰ ਮਾਰਵਲ ਯੂਨੀਵਰਸ ਦੀ ਸਰਵੋਤਮ ਫਿਲਮ ਕਹਿ ਰਹੇ ਹਨ। ਸਾਲ 2018 ਵਿੱਚ ਰਿਲੀਜ਼ ਹੋਈ ਬਲੈਕ ਪੈਂਥਰ ਨੇ ਭਾਰਤ ਵਿੱਚ 55 ਕਰੋੜ ਦੀ ਕਮਾਈ ਕੀਤੀ ਸੀ ਅਤੇ ਪਹਿਲੇ ਦਿਨ 5.5 ਕਰੋੜ ਨਾਲ ਖਾਤਾ ਖੋਲ੍ਹਿਆ ਸੀ। ਹਰ ਕੋਈ ਕਹਿੰਦਾ ਹੈ ਕਿ ਫਿਲਮ ਵਿੱਚ ਇੱਕ ਵੀ ਪਲ ਉਦਾਸ ਜਾਂ ਬੋਰਿੰਗ ਨਹੀਂ ਹੈ।