Punjabi Celebs Congratulates ISRO: ਬੁੱਧਵਾਰ ਨੂੰ ਭਾਰਤ ਨੇ ਇਤਿਹਾਸ ਰਚ ਦਿੱਤਾ। 'ਚੰਦਰਯਾਨ 3' ਨੇ ਸਫਲਤਾਪੂਰਵਕ ਚੰਦਰਮਾ ਦੀ ਜ਼ਮੀਨ 'ਤੇ ਸੌਫਟ ਲੈਂਡਿੰਗ ਕੀਤੀ। ਅਜਿਹੇ 'ਚ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਰ ਕਰ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਇਸ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਸਰਗੁਣ ਮਹਿਤਾ ਤੋਂ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਇਸਰੋ ਨੂੰ ਵਧਾਈ ਦਿੱਤੀ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ 2012 'ਚ ਹੋ ਗਏ ਸੀ ਦੀਵਾਲੀਆ, ਇਸ ਫਿਲਮ ਨੇ ਬਣਾਇਆ ਸੀ ਕੰਗਾਲ, ਜਾਣੋ ਫਿਰ ਕਿਵੇਂ ਬਣੇ 6 ਹਜ਼ਾਰ ਕਰੋੜ ਦੇ ਮਾਲਕ


ਸਰਗੁਣ ਮਹਿਤਾ
ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਸ ਨੇ ਇਸਰੋ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਸਰੋ ਹੈੱਡ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ ਲਿਖੀ, 'ਕਿੰਨਾ ਮਾਣ ਵਾਲਾ ਪਲ ਹੈ। ਇਸਰੋ ਦੇ ਸਾਰੇ ਵਿਿਗਿਆਨੀਆਂ ਨੂੰ ਵਧਾਈ। ਚੰਦਰਯਾਨ 3। ਭਾਰਤ ਮਾਤਾ ਦੀ ਜੈ।'









ਮਿਸ ਪੂਜਾ
ਮਿਸ ਪੂਜਾ ਨੇ ਚੰਦਰਮਾ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿੱਥੇ ਚੰਦਰਯਾਨ 3 ਲੈਂਡ ਹੁੰਦਾ ਨਜ਼ਰ ਆ ਰਿਹਾ ਹੈ। ਉਸ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਅਸੀਂ ਕਰ ਦਿਖਾਇਆ।'






ਨਿਮਰਤ ਖਹਿਰਾ ਦੀ ਪੋਸਟ




ਸੋਨਮ ਬਾਜਵਾ ਦੀ ਪੋਸਟ




ਨੀਰੂ ਬਾਜਵਾ ਦੀ ਪੋਸਟ




ਇੰਦਰਜੀਤ ਨਿੱਕੂ ਦੀ ਪੋਸਟ




ਤਾਨੀਆ ਦੀ ਪੋਸਟ




ਕਾਬਿਲੇਗ਼ੌਰ ਹੈ ਕਿ ਚੰਦਰਯਾਨ 3 ਨੇ ਚੰਦਰਮਾ 'ਤੇ ਸਾਫਟ ਲੈਂਡਿੰਗ ਕੀਤੀ ਹੈ ਅਤੇ ਹੁਣ ਪੂਰਾ ਭਾਰਤ ਇਸ ਮਿਸ਼ਨ ਦੇ ਪੂਰਾ ਹੋਣ 'ਤੇ ਜਸ਼ਨ ਮਨਾ ਰਿਹਾ ਹੈ। ਚੰਦਰਯਾਨ 3 ਦਾ ਚੰਦਰਮਾ 'ਤੇ ਉਤਰਨਾ ਭਾਰਤ ਲਈ ਇਤਿਹਾਸਕ ਪਲ ਹੈ, ਜਿਸ ਦਾ ਪੂਰੇ ਭਾਰਤ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦਾ ਪਹਿਲਾ ਰਿਵਿਊ ਆਇਆ ਸਾਹਮਣੇ, ਸੈਂਸਰ ਬੋਰਡ ਦੇ ਮੈਂਬਰ ਬੋਲੇ- 'ਦਿਲ ਜਿੱਤ ਲਵੇਗੀ ਫਿਲਮ'