Shah Rukh Khan Went Bankrupt In 2012: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਉਨ੍ਹਾਂ ਨੇ 1991 'ਚ ਹਿੰਦੀ ਫਿਲਮ ਇੰਡਸਟਰੀ 'ਚ ਕਦਮ ਰੱਖਿਆ ਸੀ। ਆਪਣੀ ਮੇਹਨਤ ਤੇ ਟੈਲੇਂਟ ਦੇ ਨਾਲ ਸ਼ਾਹਰੁਖ ਨੇ ਪੂਰੀ ਦੁਨੀਆ 'ਚ ਉਹ ਮੁਕਾਮ ਹਾਸਲ ਕੀਤਾ, ਜੋ ਹਰ ਬਾਲੀਵੁੱਡ ਕਲਾਕਾਰ ਦਾ ਸੁਪਨਾ ਹੁੰਦਾ ਹੈ।
ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਸਾਲ 2023 'ਚ ਭਾਵੇਂ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ ਹੋਣ, ਪਰ 2012 'ਚ ਅਜਿਹਾ ਸਮਾਂ ਆਇਆ ਸੀ, ਜਦੋਂ ਸ਼ਾਹਰੁਖ ਪੂਰੀ ਤਰ੍ਹਾਂ ਕਰਜ਼ੇ 'ਚ ਡੁੱਬ ਚੁੱਕੇ ਸੀ। ਸ਼ਾਹਰੁਖ ਖਾਨ 'ਤੇ ਬੁਰਾ ਸਮਾਂ ਉਦੋਂ ਆਇਆ ਸੀ, ਜਦੋਂ ਉਨ੍ਹਾਂ ਨੇ 'ਰਾ ਵਨ' ਫਿਲਮ ਬਣਾਈ ਸੀ। ਉਨ੍ਹਾਂ ਨੇ ਆਪਣੇ ਪੈਸੇ ਖਰਚ ਕਰਕੇ ਇਸ ਫਿਲਮ 'ਤੇ 150 ਕਰੋੜ ਰੁਪਏ ਲਾਏ ਸੀ। ਸ਼ਾਹਰੁਖ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੇ ਇਹ ਫਿਲਮ ਆਪਣੇ ਬੱਚਿਆਂ ਲਈ ਬਣਾਈ ਸੀ।
ਸ਼ਾਹਰੁਖ ਖਾਨ ਨੇ ਆਪਣੇ 150 ਕਰੋੜ ਇਸ ਫਿਲਮ 'ਚ ਲਗਾਏ, ਪਰ ਇਹ ਫਿਲਮ ਬੁਰੀ ਤਰ੍ਹਾਂ ਫਲੌਪ ਰਹੀ। ਇਹ ਉਹੀ ਫਿਲਮ ਸੀ, ਜਿਸ ਨੇ ਸ਼ਾਹਰੁਖ ਖਾਨ ਨੂੰ ਦੀਵਾਲੀਆ ਬਣਾ ਦਿੱਤਾ ਸੀ। ਫਿਲਮ ਨੂੰ ਬਣਾਉਣ ਦੇ ਚੱਕਰ 'ਚ ਸ਼ਾਹਰੁਖ ਦਾ ਸਭ ਕੁੱਝ ਵਿਕ ਗਿਆ ਸੀ। ਦੂਜੇ ਪਾਸੇ, ਆਈਪੀਐਲ 'ਚ ਉਨ੍ਹਾਂ ਦੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਵੀ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਪਾ ਰਹੀ ਸੀ। ਉਨ੍ਹਾਂ ਦੀ ਟੀਮ ਹਰ ਮੈਚ ਹਾਰ ਰਹੀ ਸੀ। ਸ਼ਾਹਰੁਖ ਖਾਨ ਨੂੰ ਚਾਰੇ ਪਾਸਿਓਂ ਨਿੰਦਾ ਝੱਲਣੀ ਪੈ ਰਹੀ ਸੀ। ਇੱਥੋਂ ਤੱਕ ਕਿ ਸ਼ਾਹਰੁਖ ਨੇ ਆਪਣੀ ਆਈਪੀਐਲ ਟੀਮ ਨੂੰ ਵੇਚਣ ਦਾ ਮਨ ਵੀ ਬਣਾ ਲਿਆ ਸੀ।
ਰਿਪੋਰਟ ਮੁਤਾਬਕ ਸ਼ਾਹਰੁਖ ਖਾਨ ਦਾ ਵਾਲ-ਵਾਲ ਕਰਜ਼ੇ 'ਚ ਡੁੱਬ ਗਿਆ ਸੀ। ਉਹ ਰਾਤ-ਰਾਤ ਭਰ ਬਾਥਰੂਮ 'ਚ ਲੁਕ-ਲੁਕ ਕੇ ਰੋਂਦੇ ਸੀ। ਫਿਰ ਵੀ ਸ਼ਾਹਰੁਖ ਖਾਨ ਨੇ ਹਾਰ ਨਹੀਂ ਮੰਨੀ। ਫਿਰ ਉਨ੍ਹਾਂ ਨੇ ਫਿਲਮਾਂ ਨੂੰ ਪ੍ਰੋਡਿਊਸ ਕਰਨਾ ਛੱਡ ਕੇ ਵਾਪਸ ਐਕਟਿੰਗ ਕਰਨ ਦੀ ਸੋਚੀ। ਇਸ ਤੋਂ ਉਨ੍ਹਾਂ ਨੇ 'ਜਬ ਤਕ ਹੈ ਜਾਨ' ਤੇ 'ਡੌਨ 2' ਨਾਲ ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ। ਇਸ ਤੋਂ ਬਾਅਦ ਸ਼ਾਹਰੁਖ ਖਾਨ ਫਿਰ ਤੋਂ ਆਪਣੇ ਪੈਰਾਂ 'ਤੇ ਖੜੇ ਹੋਏ।
ਤਾਜ਼ਾ ਰਿਪੋਰਟ ਮੁਤਾਬਕ 2023 'ਚ ਸ਼ਾਹਰੁਖ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ ਹਨ। ਉਹ ਐਕਟਿੰਗ ਦੇ ਹੀ ਨਹੀਂ, ਬਲਕਿ ਕਾਰੋਬਾਰ ਦੇ ਵੀ ਬਾਦਸ਼ਾਹ ਹਨ। ਸ਼ਾਹਰੁਖ ਖਾਨ ਤਕਰੀਬਨ 40 ਕੰਪਨੀਆਂ ਦੇ ਬਰਾਂਡ ਅੰਬੈਸਡਰ ਹਨ। ਇਹੀ ਨਹੀਂ ਉਨ੍ਹਾਂ ਦੇ ਕਈ ਸਾਰੇ ਕਾਰੋਬਾਰ ਵੀ ਹਨ।