ਸੋਸ਼ਲ ਮੀਡੀਆ 'ਤੇ ਸਿਰਫ਼ ਇੱਕ ਹੀ ਚਰਚਾ ਹੈ ਅਤੇ ਸਿਰਫ਼ ਇੱਕ ਹੀ ਟਰੈਂਡ ਚੱਲ ਰਿਹਾ ਹੈ, ਉਹ ਹੈ 'ਬਿੱਗ ਬੌਸ 16' ਦਾ। ਹਰ ਕੋਈ ਇਸ ਬਾਰੇ ਗੱਲ ਕਰ ਰਿਹਾ ਹੈ। ਅੱਜ ਦੇ ਸਮੇਂ 'ਚ 'ਬਿੱਗ ਬੌਸ 16' ਸਭ ਤੋਂ ਵਿਵਾਦਿਤ ਸ਼ੋਅ ਹੈ। ਹੌਲੀ-ਹੌਲੀ ਟੀਆਰਪੀ ਚਾਰਟ 'ਤੇ ਨੰਬਰ-1 ਰੈਂਕ ਵੱਲ ਵੱਧ ਰਿਹਾ ਹੈ। ਇਸ 'ਚ ਆਏ ਕੰਟੈਸਟੈਂਟ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਮਸਾਲਾ ਵੀ ਦੇ ਰਹੇ ਹਨ। ਉਹ ਨਿੱਜੀ ਜ਼ਿੰਦਗੀ ਨਾਲ ਜੁੜੇ ਖੁਲਾਸੇ ਕਰਦੇ ਨਜ਼ਰ ਆ ਰਹੇ ਹਨ। ਇਸ 'ਚ 'ਛੋਟੀ ਸਰਦਾਰਨੀ' ਫੇਮ ਨਿਮਰਤ ਕੌਰ ਆਹਲੂਵਾਲੀਆ ਵੀ ਹਨ। ਭਾਵੇਂ ਉਹ ਇੱਕ ਅਦਾਕਾਰਾ ਹਨ, ਪਰ ਉਨ੍ਹਾਂ ਨੇ ਵਕਾਲਤ ਦੀ ਪੜ੍ਹਾਈ ਵੀ ਕੀਤੀ ਹੈ। ਨਿਮਰਤ ਘਰ ਦੀ ਪਹਿਲੀ ਕਪਤਾਨ ਬਣੀ ਹੈ। ਪੂਰੇ ਘਰ 'ਚ ਉਹੀ ਰੂਲ ਕਰਦੀ ਨਜ਼ਰ ਆ ਰਹੀ ਹੈ।


ਰੁਤੁਜਾ ਨੇ ਨਿਮਰਤ 'ਤੇ ਕਸਿਆ ਤੰਜ਼


ਹੁਣ ਉਨ੍ਹਾਂ ਦੀ ਕੋ-ਸਟਾਰ ਰੁਤੁਜਾ ਸਾਵੰਤ ਨੇ ਨਿਮਰਤ ਕੌਰ ਦੀ ਖੇਡ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਹੁਣ ਤੱਕ ਉਨ੍ਹਾਂ ਨੂੰ ਨਿਮਰਤ ਦਾ ਸਫ਼ਰ ਕਿਵੇਂ ਦਾ ਲੱਸਿਆ, ਇਸ ਬਾਰੇ ਉਨ੍ਹਾਂ ਦੱਸਿਆ ਹੈ। ਰੁਤੁਜਾ ਸਾਵੰਤ ਦਾ ਕਹਿਣਾ ਹੈ ਕਿ ਸ਼ੋਅ 'ਚ ਨਿਮਰਤ ਕੌਰ ਦਾ ਵਿਵਹਾਰ ਬਹੁਤ ਅਜੀਬ ਲੱਗ ਰਿਹਾ ਹੈ। ਉਹ ਪਲ-ਪਲ ਬਦਲਦੀ ਜਾਪਦੀ ਹੈ। ਜਿਸ ਤਰ੍ਹਾਂ ਦੀ ਨਿਮਰਤ ਅਸੀਂ ਸੈੱਟ 'ਤੇ ਦੇਖੀ ਹੈ, ਉੱਥੇ ਉਹ ਨਹੀਂ ਹੈ। ਨਿਮਰਤ ਸਭ ਤੋਂ ਖਾਮੋਸ਼ ਲੋਕਾਂ ਵਿੱਚੋਂ ਇੱਕ ਰਹੀ ਹੈ। ਆਪਣਾ ਕੰਮ ਧੰਦਾ ਕਰਦੀ ਰਹਿੰਦੀ ਹੈ। ਸ਼ੂਟਿੰਗ ਦੌਰਾਨ ਵੀ ਉਹ ਕਾਫੀ ਸ਼ਾਂਤ ਰਹਿੰਦੀ ਹੈ। ਪਰ 'ਬਿੱਗ ਬੌਸ 16' ਵਿੱਚ ਨਿਮਰਤ ਕੌਰ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲ ਰਿਹਾ ਹੈ। ਉਹ ਘਰ 'ਚ ਹਰ ਕਿਸੇ ਦਾ ਬੌਸ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਮੈਂ ਸ਼ੋਅ ਦੇਖਿਆ ਤਾਂ ਮੈਂ ਕਿਹਾ ਕਿ ਆਖਿਰ ਮੈਂ ਕਿਹੜੀ ਨਿਮਰਤ ਦੇਖ ਰਹੀ ਹਾਂ। ਕੀ ਇਹੀ ਅਸਲੀ ਨਿਮਰਤ ਹੈ?"


ਰੁਤੁਜਾ ਸਾਵੰਤ ਨੇ ਅੱਗੇ ਕਿਹਾ ਕਿ ਘਰ ਦੇ ਅੰਦਰ ਨਿਮਰਤ ਬਿਲਕੁਲ ਵੱਖਰੀ ਅਤੇ ਬਦਲੀ ਹੋਈ ਨਜ਼ਰ ਆ ਰਹੀ ਹੈ। ਜਿਸ ਨਿਮਰਤ ਨੂੰ ਮੈਂ ਦੇਖਿਆ ਅਤੇ ਜਾਣਦੀ ਹਾਂ, ਉਹ ਬਿਲਕੁਲ ਨਹੀਂ ਹੈ। ਨਿਮਰਤ ਘਰ ਦੇ ਅੰਦਰ ਦੂਜੀ ਰੁਬੀਨਾ ਦਿਲੈਕ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਤੁਸੀਂ ਇਸ ਘਰ 'ਚ ਕੁਝ ਵੀ ਪ੍ਰਿੰਟਿਡ ਨਹੀਂ ਕਰ ਸਕਦੇ। ਆਖਿਰ ਇਹ ਘਰ ਹੈ ਹੀ ਅਜਿਹਾ। ਤੁਹਾਡੀ ਅਸਲੀਅਤ ਬਾਹਰ ਆ ਹੀ ਜਾਂਦੀ ਹੈ।


ਰੁਤੁਜਾ ਸਾਵੰਤ ਫਿਲਹਾਲ 'ਪਿਸ਼ਾਚਨੀ' 'ਚ ਨਜ਼ਰ ਆ ਰਹੀ ਹੈ। ਇਕ ਐਪੀਸੋਡ 'ਚ ਅਰਚਨਾ ਗੌਤਮ ਨੇ ਨਿਮਰਤ ਦੇ ਮੱਥੇ 'ਤੇ 'ਬੇਕਾਰ' ਲਿਖਿਆ ਸੀ, ਜਿਸ ਤੋਂ ਬਾਅਦ ਉਹ ਕਾਫੀ ਭਾਵੁਕ ਹੋ ਗਈ ਸੀ। ਜੇਕਰ ਉਹ ਮਜ਼ਬੂਤ ਸ਼ਖ਼ਸੀਅਤ ਹੁੰਦੀ ਤਾਂ ਇਸ ਤਰ੍ਹਾਂ ਨਾ ਰੋਈ ਹੁੰਦੀ। ਰੁਤੁਜਾ ਸਾਵੰਤ ਦਾ ਕਹਿਣਾ ਹੈ ਕਿ ਨਿਮਰਤ ਉਹ ਨਹੀਂ ਹੈ ਜਿਸ ਨੂੰ ਅਸੀਂ ਸਾਰੇ ਸੈੱਟ 'ਤੇ ਦੇਖਦੇ ਸੀ।