Poor metabolism: ਤੁਸੀਂ ਸਹੀ ਖਾਂਦੇ ਹੋ, ਫਿਰ ਵੀ ਦਿਨ ਦੇ ਅੰਤ 'ਚ ਥਕਾਵਟ ਤੇ ਸ਼ਕਤੀਹੀਣ ਮਹਿਸੂਸ ਕਰਦੇ ਹੋ। ਤੁਹਾਡੇ ਸਰੀਰ ਦਾ ਭਾਰ ਆਸਾਨੀ ਨਾਲ ਵਧ ਰਿਹਾ ਹੈ ਤੇ ਕੋਸ਼ਿਸ਼ ਕਰਨ ਦੇ ਬਾਵਜੂਦ ਭਾਰ ਉਸ ਦਰ ਨਾਲ ਘੱਟ ਨਹੀਂ ਹੋ ਰਿਹਾ ਹੈ ਤਾਂ ਇਹ ਖ਼ਰਾਬ ਮੈਟਾਬੋਲਿਜ਼ਮ ਦੀ ਨਿਸ਼ਾਨੀ ਹੋ ਸਕਦੀ ਹੈ। ਦੱਸ ਦੇਈਏ ਕਿ ਮੈਟਾਬੋਲਿਜ਼ਮ ਇੱਕ ਪ੍ਰਕਿਰਿਆ ਹੈ, ਜੋ ਭੋਜਨ ਨੂੰ ਊਰਜਾ 'ਚ ਬਦਲਦੀ ਹੈ। ਜੇਕਰ ਤੁਹਾਡੀ ਮੈਟਾਬੋਲਿਕ ਰੇਟ ਬਹੁਤ ਹੌਲੀ ਹੈ ਤਾਂ ਇਸ ਨਾਲ ਭਾਰ ਵਧ ਸਕਦਾ ਹੈ ਤੇ ਹਰ ਸਮੇਂ ਥਕਾਵਟ ਮਹਿਸੂਸ ਹੋ ਸਕਦੀ ਹੈ।


ਲੋਕ ਅਕਸਰ ਮੈਟਾਬੌਲਿਕ ਰੇਟ ਨੂੰ ਵਧਾਉਣ ਲਈ ਬਹੁਤ ਸਾਰੇ ਫੈਕਟਸ ਨੂੰ ਹਾਈਲਾਈਟ ਕਰਦੇ ਹਨ, ਪਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੋ ਅਸੀਂ ਕਰ ਰਹੇ ਹੁੰਦੇ ਹਾਂ। ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਤੁਹਾਡੀ ਮੈਟਾਬੌਲਿਕ ਰੇਟ ਠੀਕ ਨਹੀਂ ਹੈ ਤਾਂ ਅਜਿਹੀਆਂ ਚੀਜ਼ਾਂ ਲੱਭੋ, ਜੋ ਇਸ ਨੂੰ ਹੌਲੀ ਕਰ ਸਕਦੀਆਂ ਹਨ। ਜਾਣੋ ਕਿਹੜੀਆਂ ਚੀਜ਼ਾਂ ਹਨ, ਜੋ ਤੁਹਾਡੇ ਸਰੀਰ 'ਚ ਮੈਟਾਬੌਲਿਕ ਰੇਟ ਨੂੰ ਪ੍ਰਭਾਵਿਤ ਕਰ ਰਹੀਆਂ ਹਨ।


ਕੈਲੋਰੀ ਦੀ ਕਮੀ


ਜੀ ਹਾਂ, ਤੁਸੀਂ ਇਸ ਨੂੰ ਸਹੀ ਪੜ੍ਹਿਆ ਹੈ। ਅਸਲ 'ਚ ਅਸੀਂ ਭਾਰ ਘਟਾਉਣ ਦੀ ਪ੍ਰਕਿਰਿਆ 'ਚ ਕੀ ਕਰਦੇ ਹਾਂ ਕਿ ਅਸੀਂ ਕੈਲੋਰੀਆਂ ਦੀ ਗਿਣਤੀ ਨੂੰ ਘਟਾਉਂਦੇ ਹਾਂ ਜੋ ਅਸੀਂ ਲੈ ਰਹੇ ਹੁੰਦੇ ਹਾਂ। ਜੇਕਰ ਤੁਸੀਂ ਅਚਾਨਕ ਖਾ ਰਹੇ ਭੋਜਨ ਦੀ ਮਾਤਰਾ ਨੂੰ ਘਟਾ ਦਿੰਦੇ ਹੋ ਤਾਂ ਤੁਹਾਡਾ ਸਰੀਰ ਇਸ ਨੂੰ ਮਹਿਸੂਸ ਕਰਦਾ ਹੈ ਅਤੇ ਇਸ ਨੂੰ ਹੌਲੀ ਦਰ ਨਾਲ ਕੈਲੋਰੀ ਬਰਨ ਕਰਨ ਲਈ ਪ੍ਰੇਰਿਤ ਕਰਦਾ ਹੈ। ਜੇ ਤੁਸੀਂ ਭਾਰ ਘਟਾ ਰਹੇ ਹੋ ਤਾਂ ਤੁਹਾਨੂੰ ਕੈਲੋਰੀ 'ਚ ਕਟੌਤੀ ਕਰਨੀ ਚਾਹੀਦੀ ਹੈ, ਪਰ ਇੰਨਾ ਵੀ ਨਹੀਂ ਕਿ ਇਹ ਤੁਹਾਡੇ ਸਿਸਟਮ 'ਚ ਗੜਬੜੀ ਪੈਦਾ ਕਰ ਦੇਵੇ।


ਭਰਪੂਰ ਪ੍ਰੋਟੀਨ ਨਾ ਲੈਣਾ


ਜੇਕਰ ਤੁਸੀਂ ਸਿਹਤਮੰਦ ਵਜ਼ਨ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਪ੍ਰੋਟੀਨ ਸਭ ਤੋਂ ਮਹੱਤਵਪੂਰਨ ਤੱਤਾਂ ਵਿੱਚੋਂ ਇੱਕ ਹੈ। ਪ੍ਰੋਟੀਨ ਨਾਲ ਭਰਪੂਰ ਭੋਜਨ ਸਰੀਰ 'ਚ ਊਰਜਾ ਦਾ ਪੱਧਰ ਵਧਾਉਂਦਾ ਹੈ ਅਤੇ ਮੈਟਾਬੌਲਿਕ ਰੇਟ ਵੀ ਵਧਾਉਂਦਾ ਹੈ।


ਕੋਈ ਕਸਰਤ ਨਹੀਂ ਕਰਨਾ


ਜੇਕਰ ਤੁਸੀਂ ਆਲਸੀ ਅਤੇ ਸੁਸਤ ਜੀਵਨ ਜੀਅ ਰਹੇ ਹੋ ਤਾਂ ਯਕੀਨਨ ਤੁਹਾਡਾ ਸਰੀਰ ਵੀ ਉਸੇ ਤਰ੍ਹਾਂ ਪ੍ਰਤੀਕਿਰਿਆ ਕਰੇਗਾ। ਸਰੀਰਕ ਗਤੀਵਿਧੀ ਨਾ ਕਰਨ ਨਾਲ ਤੁਹਾਡੇ ਸਰੀਰ ਨੂੰ ਬਿਨਾਂ ਕੁਝ ਕੀਤੇ ਥਕਾਵਟ ਮਹਿਸੂਸ ਹੁੰਦੀ ਹੈ, ਕਿਉਂਕਿ ਇਹ ਮੈਟਾਬੌਲਿਕ ਰੇਟ ਨੂੰ ਹੌਲੀ ਕਰ ਦਿੰਦਾ ਹੈ। ਇਹ ਮਹੱਤਵਪੂਰਨ ਹੈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ 'ਚ ਸ਼ਾਮਲ ਹੋਵੋ, ਭਾਵੇਂ ਉਹ ਦੌੜਨਾ ਹੋਵੇ, ਸਾਈਕਲ ਚਲਾਉਣਾ ਹੋਵੇ, ਸੈਰ ਕਰਨਾ ਹੋਵੇ ਜਾਂ ਜਿਮ ਜਾਣਾ ਹੋਵੇ।


ਨੀਂਦ ਦੀ ਕਮੀ


ਜੇਕਰ ਤੁਸੀਂ ਹਰ ਰਾਤ 8 ਘੰਟੇ ਦੀ ਡੂੰਘੀ ਨੀਂਦ ਨਹੀਂ ਲੈ ਰਹੇ ਹੋ ਤਾਂ ਇਹ ਤੁਹਾਡੇ ਸਰੀਰ 'ਚ ਮੈਟਾਬੋਲਿਜ਼ਮ ਘੱਟ ਹੋਣ ਦਾ ਇੱਕ ਵੱਡਾ ਕਾਰਨ ਹੈ। ਭਰਪੂਰ ਨੀਂਦ ਲੈਣ ਦੀ ਕੋਸ਼ਿਸ਼ ਕਰੋ ਤਾਂ ਜੋ ਅਗਲੇ ਦਿਨ ਤੁਹਾਡਾ ਸਰੀਰ ਪੂਰੀ ਤਰ੍ਹਾਂ ਨਾਲ ਜੋਸ਼ 'ਚ ਜਾਗ ਸਕੇ।


ਪ੍ਰੋਸੈਸਡ ਫੂਡ


ਕਾਫ਼ੀ ਖਾਣ ਦਾ ਮਤਲਬ ਪ੍ਰੋਸੈਸਡ ਫੂਡ (Processed Food) ਖਾਣਾ ਨਹੀਂ ਹੈ। ਇਸ ਦਾ ਮਤਲਬ ਹੈ ਸਿਹਤਮੰਦ ਖੁਰਾਕ ਲੈਣਾ, ਜੋ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ। ਪ੍ਰੋਸੈਸਡ ਫੂਡ ਤੁਹਾਡੇ ਸਰੀਰ ਨੂੰ ਵਾਧੂ ਚਰਬੀ ਅਤੇ ਲੂਣ/ਖੰਡ ਦੀ ਖਪਤ ਕਰਵਾਉਂਦਾ ਹੈ, ਜਿਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ।